ਚੜ੍ਹਦਾ ਪੰਜਾਬ

August 11, 2022 1:11 AM

ਮੁਹਾਲੀ ਦੇ ਸੈਕਟਰ 78 ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਜਿੰਮ ”ਕਲੈਪਸ ਫਿਟਨੈੱਸ” ਦਾ ਉਦਘਾਟਨ

14 ਹਜ਼ਾਰ ਸਕੁਏਅਰ ਫੁੱਟ ਖੇਤਰ ਵਿੱਚ ਜਿੰਮ ਅਤੇ ਕ੍ਰੋਸਫਿੱਟ ਟ੍ਰੇਨਿੰਗ ਦੀ ਸਹੂਲਤ  

 

ਐਸ.ਏ.ਐਸ ਨਗਰ :    ਮੋਹਾਲੀ ਦੇ ਸੈਕਟਰ 78 ਵਿਚ ਸ਼ਹਿਰ ਦੇ ਸਭ ਤੋਂ ਵੱਡੇ ਜਿੰਮ ”ਕਲੈਪਸ ਫਿਟਨੈੱਸ” ਦਾ ਉਦਘਾਟਨ ਅੱਜ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।

ਜਿਮ ਦੇ ਪ੍ਰਬੰਧਕ ਤਨਵੀਰ ਸਿੰਘ ਤੇ ਜਸਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਕਲੈਪਸ ਫਿਟਨੈੱਸ 14 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਖੋਲ੍ਹਿਆ ਗਿਆ  ਹੈ । ਇੱਥੇ ਫਿਟਨੈੱਸ ਵਾਸਤੇ ਪੂਰੀ ਤਰ੍ਹਾਂ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ ਜਦ ਕਿ ਟਾਪ ਫਲੋਰ ਦੀ ਛੱਤ ਉੱਤੇ ਕ੍ਰੋਸਫਿੱਟ ਟ੍ਰੇਨਿੰਗ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਵੇਰਕਾ ਨੇ ਛੇ ਹੋਰ ਨਵੀਆਂ ਮਠਿਆਈਆਂ ਤਿਉਹਾਰਾਂ ਦੀ ਆਮਦ ਮੌਕੇ ਮਾਰਕੀਟ ਵਿੱਚ ਉਤਾਰੀਆਂ

ਪ੍ਰਬੰਧਕ ਤਨਵੀਰ ਸਿੰਘ ਤੇ ਜਸਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇੱਥੇ ਹਾਈ ਇੰਟੈਂਸਟੀ ਵਰਕਆਊਟ, ਗਰੁੱਪ ਐਕਟੀਵਿਟੀਜ਼, ਭੰਗੜਾ, ਯੋਗਾ, ਜੂੰਬਾ ਆਦਿ ਕਰਵਾਏ ਜਾਣਗੇ ਜਦੋਂਕਿ ਇੱਥੇ ਸੌਨਾ, ਸਪਾ ਆਦਿ ਸੁਵਿਧਾਵਾਂ ਵੀ ਮੌਜੂਦ ਹਨ।

ਕਲੈਪਸ ਫਿੱਟਨੈੱਸ ਜਿਮ ਦੇ ਉਦਘਾਟਨ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ,  ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ, ਉੱਤਮ ਸਿੰਘ ਸੱਭਰਵਾਲ, ਡਾ ਜਸਬੀਰ ਸਿੰਘ, ਦਵਿੰਦਰ ਵਾਲੀਆ, ਕਮਲਪ੍ਰੀਤ ਸਿੰਘ, ਜਸਪ੍ਰੀਤ ਸਿੰਘ ਗਿੱਲ (ਤਿੰਨੇ ਐਮ ਸੀ), ਵਿਕਟਰ ਨਿਹੋਲਕਾ,   ਬਾਲਕ੍ਰਿਸ਼ਨ ਗੋਇਲ, ਅਮਨਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਮੰਤਰੀ ਮੰਡਲ ਵੱਲੋਂ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਐਮ.ਐਸ.ਐਮ.ਈਜ਼ ਲਈ ਐਨ.ਓ.ਸੀ. ਦੀ ਸੂਚੀ ਨੂੰ ਪ੍ਰਵਾਨਗੀ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792