ਚੜ੍ਹਦਾ ਪੰਜਾਬ

February 2, 2023 12:42 PM

ਕਿਤਾਬ / ਸਾਹਿਤ

ਡੈਲਟਾ ਪਲੱਸ ਵਾਇਰਸ : ਬਾਰ, ਪੱਬ ਅਤੇ ਅਹਾਤੇ 50 % ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ

ਚੜ੍ਹਦਾ ਪੰਜਾਬ ਬਿਊਰੋ / ਚੰਡੀਗੜ : ਡੈਲਟਾ ਪਲੱਸ ਦੇ ਕੇਸ ਸਾਹਮਣੇ ਆਉਣ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

Read more

ਮੈਂ ਨਾਟਕ ਕਿਉਂ ਕਰਦਾ ਹਾਂ / ਸੰਜੀਵਨ ਸਿੰਘ

              ਮੈਂ ਕਲਮਕਾਰੀ ਕਿਉਂ ਕਰਦਾ ਹਾਂ, ਮੈਂ ਬੁੱਤ-ਤਰਾਸ਼ੀ ਕਿਉਂ ਕਰਦਾ ਹਾਂ, ਮੈਂ ਚਿੱਤਰਕਾਰੀ ਕਿਉਂ ਕਰਦਾਂ ਹਾਂ, ਮੈਂ ਨਾਟਕ ਕਿਉਂ ਕਰਦਾ ਹਾਂ। ਇਸ ਸਵਾਲ ਦਾ ਜਵਾਬ ਦੇਣਾਂ ਉਨਾਂ ਹੀ ਮੁਸ਼ਕਿਲ ਹੈ ਜਿਨਾਂ, ਜੇ ਕੋਈ ਸੂਰਜ ਨੂੰ ਪੁੱਛੇ ਉਹ ਕਿਉਂ ਚਮਕਦਾ ਹੈ। ਕੋਈ ਚੰਦ ਨੂੰ ਪ੍ਰਸ਼ਨ ਕਰੇ, ਉਹ ਰਿਸ਼ਮਾਂ ਕਿਉਂ ਬਖੇਰਦਾ ਹੈ। ਫੁੱਲ ਨੂੰ ਸਵਾਲ ਕਰੇ ਉਹ ਮਹਿਕ ਕਿਉਂ ਵੰਡਦਾ ਹੈ। ਫੇਰ ਵੀ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ,ਮੈਂ ਨਾਟਕ ਕਿਉਂ ਕਰਦਾ ਹਾਂ।ਇਕ ਤਾਂ ਬਹੁਤ ਹੀ ਆਮ ਅਤੇ ਸਧਾਰਣ ਜਿਹਾ ਹੈ ਜਵਾਬ ਹੈ, “ ਮੈਂ ਨਾਟਕਾਂ ਰਾਹੀਂ ਸਮਾਜ ਵਿਚ ਤਬਦੀਲੀ ਲਿਆਉਣ ਚਾਹੁੰਦਾ ਹਾਂ, ਮੈਂ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਜ਼ਾਤ-ਪਾਤ, ਦਾਜ-ਦਹੇਜ, ਮਾਦਾ ਭਰੂਣ ਹੱਤਿਆ, ਨਸ਼ਿਆਂ ਆਦਿ ਦਾ ਫਸਤਾ ਵੱਢਣਾ ਚਾਹੁੰਦਾ ਹਾਂ, ਦੂਰ ਕਰਨਾ ਲੋਚਦਾ ਹਾਂ। ਮੈਂ ਨਾਟਕਾਂ ਰਾਹੀਂ ਸਮਾਜ ਵਿਚ ਦੱਬੇ-ਕੁਚੱਲੇ, ਲਤਾੜੇ ਅਤੇ ਸ਼ੌਸ਼ਿਤ ਵਰਗ ਦੀ ਹਾਲਤ ਵਿਚ ਤਬਦੀਲੀ ਲਿਆਉਣ ਚਾਹੁੰਦਾ ਹਾਂ, ਸੁਧਾਰ ਲਿਆਉਣ ਚਾਹੁੰਦਾ ਹਾਂ।” ਬੇਸ਼ਕ ਮੇਰੇ ਨਾਟਕ ਕਰਨ ਦੇ ਇਹ ਸਭ ਕਾਰਣ ਤਾਂ ਹਨ ਹੀ।ਪਰ ਮੇਰੇ ਨਾਟਕ ਕਰਨ ਦਾ ਭੇਦ ਅਤੇ ਇਕ ਕਾਰਣ ਇਹ ਹੈ ਕਿ ਮੈਂਨੂੰ ਨਾਟਕ ਕਰਨ ਤੋਂ ਇਲਾਵਾ ਹੋਰ ਕੁੱਝ ਕਰਨਾ ਆਉਂਦਾ ਹੀ ਨਹੀਂ।ਜੇ ਮੈਂ ਨਾਟਕ ਨਾ ਕਰ ਰਿਹਾ ਹੁੰਦਾ ਤਾਂ ਸ਼ਾਇਦ ਕੁੱਝ ਨਾ ਕਰ ਰਿਹਾ ਹੁੰਦਾ।ਜੋ ਕੁੱਝ ਨਹੀਂ ਕਰਦਾ ਉਸ ਨੂੰ ਵਿਹਲਾ ਕਿਹਾ ਜਾਂਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਕਿਹਾ ਜਾਂਦਾ ਹੈ। ਮੈਂ ਸ਼ਾਇਦ ਸ਼ੈਤਾਨ ਹੁੰਦਾ, ਮੈਂ ਸ਼ਇਦ ਵਿਗੜੈਲ ਹੁੰਦਾ, ਝਗੜੈਲ ਹੁੰਦਾ।ਵਿਗੜੈਲਾਂ, ਝਗੜੈਲਾਂ ਦੀ ਉਮਰ ਵੀ ਬਹੁੱਤੀ ਲੰਮੀ ਨਹੀਂ ਹੁੰਦੀ। ਮੈਂ ਵੀ ਸ਼ਾਇਦ ਕਤਲ ਕਰਕੇ ਜੇਲ ਵਿਚ ਹੁੰਦਾ ਜਾਂ ਖੁੱਦ ਕਤਲ ਹੋ ਗਿਆ ਹੁੰਦਾ। ਦੂਜੇ ਮੇਰੇ ਤਾਇਆ ਜੀ ਸੰਤੋਖ ਸਿੰਘ ਧੀਰ ਅਤੇ ਡੈਡੀ ਰਿਪੁਦਮਨ ਸਿੰਘ ਰੂਪ ਨੇ ਪਹਿਲਾਂ ਹੀ ਸਾਹਿਤ ਦੀਆਂ ਹੋਰ ਵਿਧਾਵਾਂ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ’ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਲਈ ਮੇਰੇ ਕੋਲ ਨਾਟਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ। ਤੀਸਰੇ ਨਾਟਕ ਦਾ ਡੰਗ ਤਿੱਖਾ ਹੁੰਦਾ ਹੈ।ਇਸ ਦਾ ਅਸਰ ਸਾਹਿਤ ਦੀਆਂ ਹੋਰ ਵਿਧਾਵਾਂ ਤੋਂ ਵਧੇਰੇ ਹੁੰਦਾ ਹੈ। ਕਿਤਾਬ ਨੂੰ ਤਾਂ ਇਕ ਵੇਲੇ ਇਕ ਹੀ ਪਾਠਕ ਮਾਣ ਸਕਦਾ ਹੈ, ਅਸਰ ਕਬੂਲ ਸਕਦਾ ਹੈ ਪਰ ਨਾਟਕ ਨੂੰ ਸੈਂਕੜਿਆਂ ਤੋਂ ਲੈ ਕੇ ਕਈ ਹਜ਼ਾਰਾਂ ਜਾਂ ਅਣਗਿਣਤ ਦਰਸ਼ਕ ਦੇਖ ਸਕਦੇ ਹਨ, ਪ੍ਰਭਾਵ ਕਬੂਲ ਸਕਦੇ ਹਨ।ਇਹ ਵਿਚਾਰ ਮੇਰਾ ਨਹੀਂ ਇਹ ਰਾਏ ਮਰਹੂਮ ਲੇਖਕ ਰਾਮ ਸਰੂਪ ਅਣਖੀ ਨੇ ਇਕ ਸਾਹਿੱਤਕ ਇੱਕਤਰਤਾਂ ਦੌਰਾਨ ਪ੍ਰਗਟ ਕੀਤੇ। ਚੌਥੇ  ਸਾਹਿੱਤਕ ਹਲਕੇ ਨਾਟਕ ਅਕਸਰ ਨੂੰ ਦੂਜੇ, ਤੀਜੇ, ਚੌਥੇ ਦਰਜੇ ਦੀ ਸਾਹਿੱਤਕ ਵਿਧਾ ਮੰਨਦੇ ਹਨ।ਉਨਾਂ ਨੂੰ ਸ਼ਾਇਦ ਇਹ ਨਹੀਂ ਪਤਾ, ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ਲਿਖਣ ਲਈ ਕਾਗਜ਼, ਕਲਮ ਬਹਤੀ ਗੱਲ ਇਕਾਂਤ ਲੋੜੀਂਦਾ ਹੈ। ਅਖ਼ਬਾਰ ਜਾਂ ਰਸਾਲੇ ਵਿਚ ਛਪੀ। ਕਿਤਾਬ ਛਪਵਾਈ, ਰਿਲੀਜ਼, ਗੌਸ਼ਟੀ ਚੱਲ ਮੇਰੇ ਭਾਈ। ਖੇਲ ਖਤਮ ਪੈਸਾ ਹਜ਼ਮ। ਪਰ ਨਾਟਕ ਲਿਖ ਕੇ ਸ਼ੁਰੂ ਹੁੰਦਾ ਹੈ ਦੁਸ਼ਵਾਰੀਆਂ ਦਾ ਦੌਰ, ਖਜੱਲ-ਖੁਆਰੀਆਂ ਦਾ ਦੌਰ, ਕਲਾਕਾਰਾਂ ਦੀ ਭਾਲ, ਰਹਿਰਸਲ ਲਈ ਥਾਂ ਦੀ ਇੰਤਜ਼ਾਮ, ਨਾਟਕ ਕਰਨ ਲਈ ਮੰਚ ਅਤੇ ਵਿੱਤੀ ਸਾਧਨਾਂ ਦਾ ਬੰਦੋਬਸਤ। ਗੱਲ ਇਥੇ ਨਹੀਂ ਮੁੱਕਦੀ, ਨਾਟਕ ਲਈ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦਾ ਉਪਰਾਲਾ ਵੀ ਕਰਨਾ ਪੈਂਦਾ ਹੈ।ਕਿਉਂਕਿ ਨਾਟਕ ਦੀ ਸਹੀ ਪਰਖ ਦਰਸ਼ਕ ਅਤੇ ਨਾਟ-ਅਲੋਚਕ ਹੀ ਕਰਦਾ ਹੈ।ਕਿਉਂਕਿ ਮੈਂ ਦੁਸ਼ਵਾਰੀਆਂ ਅਤੇ ਖਜੱਲ-ਖੁਆਰੀਆਂ ਦਾ ਸ਼ੌਕੀਨ ਬੱਚਪਨ ਤੋਂ ਹੀ ਰਿਹਾਂ ਹਾਂ,ਇਸ ਲਈ ਮੇਰਾ ਨਾਟਕ ਕਰਨ ਦਾ ਇਕ ਕਾਰਣ ਇਹ ਵੀ ਕਿਹਾ ਜਾ ਸਕਦਾ ਹੈ। ਜਿਨਾਂ ਅਹਿਮ ਸਵਾਲ ਮੈਂ ਨਾਟਕ ਕਿਉਂ ਕਰਦਾ ਹਾਂ ਹੈ? ਉਨਾਂ ਹੀ ਮੱਹਤਵਪੂਰਣ ਪ੍ਰਸ਼ਨ ਹੈ ਮੈਂ ਨਾਟਕ ਕਿਵੇਂ ਕਰਨ ਲੱਗਿਆ? ਦੋਵੇਂ ਸਵਾਲ ਇਕ ਦੂਜੇ ਬਿਨਾਂ ਅਧੂਰੇ ਹਨ।ਮੈਂ ਕਿਸੇ ਵਿਉਂਤਬੰਦੀ ਬੰਦੀ ਨਾਲ ਨਾਟਕ ਕਰਨਾ ਸ਼ੁਰੂ ਨਹੀਂ ਕੀਤਾ।ਸਕੂਲ ਤੋਂ ਕਾਲਜ ਦਾਖਿਲ ਹੋ ਗਿਆ। ਕਾਲਜ ਦੇ ਚਾਰ ਸਾਲਾਂ ਵਿਚੋਂ ਪਹਿਲੇ ਸਾਰ ਸਾਲ ਤੋਰੇ-ਫੇਰੇ ਵਿਚ ਹੀ ਲੰਘਗੇ। ਮਟਰ ਗਸ਼ਤੀ ਵਿਚ, ਅਵਾਰਾਗਰਦੀ ਵਿਚ।1981 ਅਖੀਰਲੇ ਸਾਲ ਖ਼ਿਆਲ ਆਇਆ ਕਾਲਜ ਵਿਚ ਪੜਾਈ ਤੋਂ ਇਲਾਵਾ ਵੀ ਕੁੱਝ ਕਰੀਦਾ ਹੈ। ਹੁਣ ਸਵਾਲ ਪੈਦਾ ਹੋ ਗਿਆ ਕੀਤਾ ਕੀ ਜਾਵੇ।  ਇਕ ਦਿਨ ਨੋਟਿਸ ਬੋਰਡ ’ਤੇ ਸੂਚਨਾਂ ਪੜੀ, ਜਿਹੜੇ ਵਿਦਿਆਰਥੀ ਨਾਟਕ ਕਰਨਾ ਚਾਹੁੰਦੇ ਹਨ ਉਹ ਫਲਾਣੀ ਤਾਰੀਖ ਨੂੰ, ਫਲਾਣੀ ਥਾਂ, ਫਲਾਣੇ ਪ੍ਰੋਫੈਸਰ ਨੂੰ ਮਿਲਣ।ਮੈਂ ਸੋਚਿਆਂ ਆਹ ਠੀਕ ਐ।ਪੀਰੀਅਰਡ ਲਾਓਣ ਤੋਂ ਬਚਾ ਕੇ ਮਹੀਨਾਂ ਢੇਡ ਮਹੀਨਾਂ, ਚਾਹ ਸਮੋਸੇ ਮੁਫਤ ਸਭ ਤੋਂ ਬੜੀ ਗੱਲ ਨਾਲ ਕੁੜੀਆਂ ਵੀ ਹੋਣਗੀਆਂ।ਇਕ ਪੰਥ, ਕਈ ਕਾਜ।ਨਾਲੇ Disclaimer : The opinions...

Read more

ਆਈਲੈਟਸ ਸੈਂਟਰ ਖੋਲਣ ਦੀ ਆਗਿਆ ਸਰਕਾਰ ਦਾ ਤਰਕਹੀਣ ਫੈਸਲਾ : ਡਾ. ਤੇਜਿੰਦਰ ਕੌਰ

ਚੜ੍ਹਦਾ ਪੰਜਾਬ ਬਿਊਰੋ /  ਐਸ.ਏ ਐਸ ਨਗਰ : ਸ਼ੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਬੰਧ ਅਧੀਨ ਚੱਲ ਰਹੇ ਵਿੱਦਿਅਕ...

Read more

ਵਿਜੈ ਇੰਦਰ ਸਿੰਗਲਾ ਵਲੋਂ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਦੇ ਪਹਿਲੇ ਪੜਾਅ ਵਿੱਚ ਸਫਲ ਹੋਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਧਾਈ

ਚੜ੍ਹਦਾ ਪੰਜਾਬ ਬਿਊਰੋ / ਚੰਡੀਗੜ :   ਪੰਜਾਬ ਦੇ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ (ਐੱਨ.ਟੀ.ਐੱਸ.ਈ.) ਵਿੱਚ  ਸਫਲ...

Read more

28 ਜੂਨ ਤੋਂ ਐਮ.ਬੀ.ਬੀ.ਐਸ, ਬੀ.ਡੀ.ਐਸ ਅਤੇ ਬੀ.ਏ.ਐਮ.ਐਸ. ਦੀਆਂ ਕਲਾਸਾਂ ਕਾਲਜਾਂ ਵਿੱਚ ਸ਼ੁਰੂ

​ਚੜ੍ਹਦਾ ਪੰਜਾਬ ਬਿਊਰੋ / ਚੰਡੀਗੜ : ਪੰਜਾਬ ਸਰਕਾਰ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ...

Read more

ਜੇਲਾਂ ਵਿੱਚ ਜਬਰੀਂ ਡੱਕੇ ਬੁੱਧੀਜੀਵੀਆਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ

ਚੜ੍ਹਦਾ ਪੰਜਾਬ ਬਿਊਰੋ /  ਐਸ.ਏ ਐਸ ਨਗਰ :  ਹਕੂਮਤ ਵਲੋਂ ਵਿਰੋਧ ਦੀ ਆਵਾਜ ਨੂੰ ਕੁਚਲਣ ਲਈ ਲੋਕਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਵਿਦਿਆਰਥੀ ਆਗੂਆਂ...

Read more

ਮੁੱਖ ਮੰਤਰੀ ਵੱਲੋਂ ਪ੍ਰਸਿੱਧ ਸਿੱਖ ਵਿਦਵਾਨ ਡਾ ਜੋਧ ਸਿੰਘ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

​ਚੜ੍ਹਦਾ ਪੰਜਾਬ ਬਿਊਰੋ / ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿੱਧ ਸਿੱਖ ਵਿਦਵਾਨ ਅਤੇ ਪ੍ਰੋਫੈਸਰ ਆਫ ਸਿੱਖਿਜ਼ਮ...

Read more
Page 1 of 2 1 2

Stay Connected test

Recent News