ਚੰਡੀਗੜ੍ਹ : ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਦਿੱਲੀ ਪੁਲਿਸ ਦੇ ਉਪਰੇਸ਼ਨ ਸੈੱਲ ਨੇ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਕਾਬੂ ਕਰ ਲਿਆ ਹੈ।
ਸੂਤਰਾਂ ਮੁਤਾਬਕ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਬੰਬੀਹਾ ਗਰੁੱਪ ਦੇ ਅਨਿਲ ਲੱਠ, ਸਨੀ ਅਤੇ ਸਾਜਨ ਹਨ । ਇਸ ਬਾਰੇ ਗੈਂਗਸਟਰ ਬੰਬੀਹਾ ਗਰੁੱਪ ਨੇ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦੀ ਪੋਸਟ ਵੀ ਪਾਈ ਹੈ।
ਜ਼ਿਕਰਯੋਗ ਹੈ ਕਿ ਬੀਤੀ 8 ਅਗਸਤ 2021 ਨੂੰ ਵਿੱਕੀ ਮਿੱਡੂ ਖੇੜਾ ਦਾ ਮੋਹਾਲੀ ਦੇ ਸੈਕਟਰ -71 ਵਿੱਚ ਦਿਨ ਦਿਹਾੜੇ 12 ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ।
ਫੜੇ ਗਏ ਦੋਸ਼ੀਆਂ ਗੈਂਗਸਟਰ ਅਨਿਲ ਲੱਠ, ਸੰਨੀ ਅਤੇ ਸਾਜਨ ਨੂੰ ਜਲਦ ਮੋਹਾਲੀ ਲਿਆਂਦਾ ਜਾਵੇਗਾ|
