ਚੜ੍ਹਦਾ ਪੰਜਾਬ

August 11, 2022 2:46 AM

Big Breaking: ਰੇਤ ਠੇਕੇਦਾਰ ਦਾ ਲਾਇਸੰਸ ਸਸਪੈਂਡ, 26 ਕਰੋੜ ਦਾ ਭੇਜਿਆ ਨੋਟਿਸ

ਚੰਡੀਗੜ੍ਹ:

ਪੰਜਾਬ ਸਰਕਾਰ ਵੱਲੋਂ ਜੰਮੂ ਦੇ ਮਾਈਨਿੰਗ ਠੇਕੇਦਾਰ ਦਾ ਰੇਤ ਮਾਈਨਿੰਗ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਅਸਲ ‘ਚ ਜੰਮੂ ਦੇ ਠੇਕੇਦਾਰ ਨੇ ਮੋਹਾਲੀ ਅਤੇ ਰੋਪੜ ‘ਚ ਦੋ ਰੇਤ ਦੀਆਂ ਖੱਡਾਂ ਲਈਆਂ ਸਨ ਪਰ ਉਸ ਨੇ ਲਾਇਸੈਂਸ ਲਈ ਬਣਦੀ ਰਾਸ਼ੀ ਜਮਾਂ ਨਹੀਂ ਕਰਵਾਈ ਸੀ
ਜਿਸ ਦੇ ਸਬੰਧ ‘ਚ ਜਲ ਸਰੋਤ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਠੇਕੇਦਾਰ ਵੱਲੋਂ ਦੋਹਾਂ ਰੇਤੇ ਦੀਆਂ ਖੱਡਾਂ ਦਾ ਕੁੱਲ 26 ਕਰੋੜ ਦਾ ਬਕਾਇਆ ਬਾਕੀ ਹੈ। ਠੇਕੇਦਾਰ ਵੱਲ ਮੋਹਾਲੀ ਦੀ ਰੇਤੇ ਦੀ ਖੱਡ ਦਾ 11 ਕਰੋੜ ਅਤੇ ਰੂਪਨਗਰ ‘ਚ ਰੇਤੇ ਦੀ ਖੱਡ ਦਾ 15 ਕਰੋੜ ਬਕਾਇਆ ਹੈ।

ਜਿਸ ਕਾਰਨ ਵਿਭਾਗ ਵੱਲੋਂ ਠੇਕੇਦਾਰ ਦੀਆਂ ਦੋਵਾਂ ਖੱਡਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਠੇਕੇਦਾਰ ਨੂੰ ਰਾਸ਼ੀ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ। ਖ਼ਬਰਾਂ ਮੁਤਾਬਿਕ, ਜਲ ਸਰੋਤ ਵਿਭਾਗ ਵੱਲੋਂ ਠੇਕੇਦਾਰ ਨੂੰ 26 ਕਰੋੜ ਦੀ ਵਸੂਲੀ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792