ਚੜ੍ਹਦਾ ਪੰਜਾਬ

August 17, 2022 7:05 PM

ਮੁਹਾਲੀ ਵਿੱਚ ਪੈਦਾ ਕੀਤਾ ਜਾਵੇਗਾ ਖਿਡਾਰੀਆਂ ਲਈ ਸਾਜ਼ਗਾਰ ਮਾਹੌਲ : ਕੁਲਵੰਤ ਸਿੰਘ

ਐਥਲੀਟਾਂ ਨੂੰ ਕੀਤਾ ਕੁਲਵੰਤ ਸਿੰਘ ਨੇ ਸਨਮਾਨਤ

 

ਮੁਹਾਲੀ : ਵਿਕਲਾਂਗ ਸਾਡੇ ਸਮਾਜ ਦਾ ਅਟੁੱਟ ਅੰਗ ਹਨ ਇਸ ਮੱਤ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸੈਰੇਬ੍ਰਲ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ 4 ਮਹੀਨੇ ਤੋਂ ਲੈਕੇ 7 ਮਈ ਤੱਕ ਜਵਾਹਰ ਲਾਲ ਨਹਿਰੂ ਸਟੇਡੀਅਮ ਨਵੀਂ ਦਿੱਲੀ ਵਿਖੇ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ 2022 ਦਾ ਆਯੋਜਨ ਕੀਤਾ ਗਿਆ,
ਭਾਰਤ ਭਰ ਦੇ ਵਿੱਚੋਂ ਵੱਖ- ਵੱਖ ਸਟੇਟਾਂ ਦੇ 133 ਅਥਲੀਟਾਂ ਨੇ ਹਿੱਸਾ ਲਿਆ,

ਅਥਲੈਟਿਕ ਮੀਟ ਵਿਚ ਪੰਜਾਬ ਵਿਚੋਂ 10 ਚੰਡੀਗੜ੍ਹ ਦੇ 5 ਨੇ ਆਪਣੀ ਖੇਡ ਕਲਾ ਦੇ ਜੌਹਰ ਵਿਖਾਏ ਅਤੇ ਇੱਕ ਗੋਲਡ, 4 ਜਣਿਆਂ ਨੇ ਸਿਲਵਰ, ਜਦ ਕਿ 2 ਅਥਲੀਟਾਂ ਨੇ ਕਾਂਸੀ ਦੇ ਤਗ਼ਮੇ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ, ਇਨ੍ਹਾਂ ਬੱਚਿਆਂ ਨੂੰ ਸਨਮਾਨਤ ਕਰਨ ਦੇ ਲਈ ਨੇਬਰ ਹੁੱਡ ਪਾਰਕ ਫੇਸ 11 ਮੋਹਾਲੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਮੁਹਾਲੀ – ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ, ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਸੁਖਦਰਸ਼ਨ ਲਿਖੀ ਨੇ ਦੱਸਿਆ ਕਿ ਵਿਕਲਾਂਗ ਬੱਚਿਆਂ ਨੂੰ ਸਵੇਰੇ ਅਤੇ ਸ਼ਾਮ ਵੇਲੇ ਪਾਰਕ ਦੇ ਵਿਚ ਵੱਖ-ਵੱਖ ਖੇਡਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ

 

ਇਸ ਮੌਕੇ ਤਗਮੇ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ ਤੌਰ ਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਕੁਲਵੰਤ ਸਿੰਘ ਨੇ ਕਿਹਾ ਕੀ ਇਨ੍ਹਾਂ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਦੇ ਵਿਚ ਅਤੇ ਖੇਡਾਂ ਦੇ ਵਿੱਚ ਤਗ਼ਮੇ ਹਾਸਲ ਕਰਨਾ ਮੋਹਾਲੀ ਦੇ ਲਈ ਮਾਣ ਵਾਲੀ ਗੱਲ ਹੈ ਅਤੇ ਉਹ ਇਨ੍ਹਾਂ ਖਿਡਾਰੀਆਂ ਦੇ ਭਵਿੱਖ ਦੀ ਕਾਮਨਾ ਕਰਦੇ ਹਨ ਅਤੇ ਉਹ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਇਨ੍ਹਾਂ ਖਿਡਾਰੀਆਂ ਦੇ ਲਈ ਗੱਲਬਾਤ ਕਰਨਗੇ, ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕੁਲਵੰਤ ਸਿੰਘ ਵਿਧਾਇਕ ਨੇ ਸਪਸ਼ਟ ਕਿਹਾ ਕਿ ਮੋਹਾਲੀ ਵਿਚ ਖਿਡਾਰੀਆਂ ਦੇ ਲਈ ਮਾਹੌਲ ਪੈਦਾ ਕੀਤਾ ਜਾਵੇਗਾ ਕਿ ਪਹਿਲਾਂ ਦੇ ਮੁਕਾਬਲੇ ਖਿਡਾਰੀ ਪੰਜਾਬ ਦਾ ਨਾਮ ਰਾਸ਼ੀ ਅਤੇ ਅੰਦਰ ਅਸੀਂ ਪੱਧਰ ਤੇ ਰਾਸ਼ਨ ਕਰ ਸਕਣ ਅਤੇ ਉਨ੍ਹਾਂ ਦਾ ਭਵਿੱਖ ਵੀ ਸਵਰ ਸਕੇ,

 

ਇਸ ਮੌਕੇ ਤੇ ਅਜੀਤ ਸਿੰਘ ਸਾਬਕਾ ਡਾਇਰੈਕਟਰ- ਸਪੋਰਟਸ, ਜਸਵੰਤ ਸਿੰਘ- ਜਿਲ੍ਹਾ ਬੈਂਕ ਮਨੇਜਰ, ਸੁਖਦਰਸ਼ਨ ਲਿਖੀ ਚੇਅਰਮੈਨ, ਗੁਰਦੇਵ ਸਿੰਘ , ਸ੍ਰੀਮਤੀ ਅੰਜਲੀ ਸਿੰਘ -ਉੱਘੇ ਸਮਾਜ ਸੇਵੀ,
ਸਾਬਕਾ ਕੌਂਸਲਰ-ਆਰ ਪੀ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੋਰ, ਰਣਜੀਤ ਸਿੰਘ ਢਿਲੋਂ, ਕੈਪਟਨ ਕਰਨੈਲ ਸਿੰਘ, ਅਮਰਜੀਤ ਸਿੰਘ, ਗੱਜਣ ਸਿੰਘ, ਵੀ ਹਾਜ਼ਰ ਸਨ

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819