ਚੜ੍ਹਦਾ ਪੰਜਾਬ

August 14, 2022 11:20 AM

ਨਜਾਇਜ਼ ਕਬਜ਼ੇ: ਹੰਸਾਲਾ ‘ਚ 115.14 ਬਿਘੇ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਵਾਏ ਗਏ

ਹੰਸਾਲਾ ‘ਚ 115.14 ਬਿਘੇ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਵਾਏ ਗਏ

ਐਸ ਏ ਐਸ ਨਗਰ : 
ਪੰਜਾਬ ਸਰਕਾਰ ਸੂਬੇ ਵਿੱਚ ਅਣਅਧਿਕਾਰਿਤ ਤੌਰ ਤੇ ਜ਼ਮੀਨਾਂ ਤੇ ਕੀਤੇ ਗ਼ੈਰਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਇਸੇ ਮਕਸਦ ਨਾਲ ਅੱਜ ਗਰਾਮ ਪੰਚਾਇਤ ਹੰਸਾਲਾ ਬਲਾਕ ਡੇਰਾਬੱਸੀ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ ਹਲਕਾ ਡੇਰਾਬੱਸੀ ਦੀ ਅਗਵਾਈ ਹੇਠ 30-0 ਬਿਘੇ, 85-14 ਬਿਘੇ, ਕੁੱਲ 115.14 ਬਿਘੇ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਵਾ ਕੇ ਸ਼ਾਮਲਾਤ ਜ਼ਮੀਨ ਪੰਚਾਇਤ ਦੇ ਸਪੁਰਦ ਕੀਤੀ ਗਈ।

ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੇ ਦੱਸਿਆ ਕਿ ਇਸ ਜ਼ਮੀਨ ਤੇ ਅਣਅਧਿਕਾਰਿਤ ਤੌਰ ਤੇ ਕਬਜ਼ਾਧਾਰਕ ਜ਼ਮੀਨ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤ ਰਹੇ ਸਨ । ਕਬਜਾ ਕਾਰਵਾਈ ਸਮੇਂ ਸ੍ਰੀਮਤੀ ਚਰਨਜੀਤ ਕੌਰ ਸਰਪੰਚ ਗਰਾਮ ਪੰਚਾਇਤ ਹੰਸਾਲਾ, ਪਿੰਡ ਦੇ ਪੰਤਵੱਤੇ ਸੱਜਣ, ਸ੍ਰੀ ਰਮੇਸ ਕੁਮਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਡੇਰਾਬੱਸੀ, ਸ੍ਰੀ ਪਰਦੀਪ ਕੁਮਾਰ ਐਸ.ਈ.ਪੀ.ਓ ਬਲਾਕ ਡੇਰਾਬੱਸੀ, ਸ੍ਰੀ ਵਿਸਾਲ ਸ਼ਰਮਾ ਪੰਚਾਇਤ ਸਕੱਤਰ, ਸ੍ਰੀ ਰਜਿੰਦਰ ਸਿੰਘ ਕਾਨੂੰਗੋ ਅਤੇ ਸ੍ਰੀ ਕਮਲਜੀਤ ਸਿੰਘ ਪਟਵਾਰੀ ਮੌਕੇ ਤੇ ਹਾਜ਼ਰ ਸਨ। ਇਸ ਉਪਰੰਤ ਮੌਕੇ ਤੇ ਉਪਰੋਕਤ ਜ਼ਮੀਨ 115.14 ਬਿਘੇ ਦੀ ਬੋਲੀ ਕਰਵਾਈ ਗਈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806