ਚੜ੍ਹਦਾ ਪੰਜਾਬ

August 14, 2022 1:04 AM

ਆਪ ਦੇ ਵਿਧਾਇਕ ਗੱਜਣਮਾਜਰਾ ‘ਤੇ ਸੀ ਬੀ ਆਈ ਦਾ ਛਾਪਾ

40 ਕਰੋੜ ਦੇ ਬੈਂਕ ਫਰਾਡ ਮਾਮਲੇ ‘ਚ ਆਪ ਦੇ ਵਿਧਾਇਕ ਗੱਜਣਮਾਜਰਾ ‘ਤੇ ਸੀ ਬੀ ਆਈ ਦਾ ਛਾਪਾ

ਚੰਡੀਗੜ੍ਹ: 

ਆਮ ਆਦਮੀ ਪਾਰਟੀ ਦੇ ਅਮਰਗੜ੍ਹ ਹਲਕੇ (ਮਲੇਰਕੋਟਲਾ) ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉੱਤੇ ਸੀ ਬੀ ਆਈ ਵੱਲੋਂ ਬੈਂਕ ਫਰਾਡ ਦੇ ਮਾਮਲੇ ‘ਚ ਛਾਪੇਮਾਰੀ ਕੀਤੀ ਗਈ ਹੈ।

ਖਬਰ ਏਜੰਸੀ ਪੀ ਟੀ ਆਈ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਗੱਜਣਮਾਜਰਾ ‘ਤੇ 40 ਕਰੋੜ ਰੁਪਏ ਦਾ ਬੈਂਕ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਸੀ ਬੀ ਆਈ ਨੇ ਇਹ ਛਾਪਾ ਮਾਰਿਆ ਹੈ।

ਵਰਨਣਯੋਗ ਹੈ ਕਿ ਗੱਜਣਮਾਜਰਾ ਪਸ਼ੂ ਫੀਡ ਤੇ ਸਿੱਖਿਆ ਦੇ ਬਿਜਨਿਸ ਨਾਲ ਜੁੜੇ ਹੋਏ ਹਨ। ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਅਮਰਗੜ੍ਹ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804