ਚੜ੍ਹਦਾ ਪੰਜਾਬ

August 14, 2022 12:34 AM

ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ ਦੇ ਕੰਮਾਂ ਦਾ ਜਾਇਜ਼ਾ

 ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ ਦੇ ਕੰਮਾਂ ਦਾ ਜਾਇਜ਼ਾ

ਐਸ.ਏ.ਐਸ ਨਗਰ :

ਸੂਬਾ ਸਰਕਾਰ ਲੋਕ ਭਲਾਈ ਲੋਕ ਭਲਾਈ ਕੰਮਾਂ ਦਾ ਬਰੀਕੀ ਨਾਲ ਨਿਰੀਖਣ ਕਰ ਰਹੀ ਹੈ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ ਵਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ, ਐਸ.ਏ.ਐਸ. ਨਗਰ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ । ਇਸ ਦੌਰਾਨ ਉਨ੍ਹਾਂ ਬੱਚਿਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਉਤਸਾਹਿਤ ਕੀਤਾ ।

ਜਾਣਕਾਰੀ ਦਿੰਦੇ ਹੋਏ ਸ੍ਰੀ ਗੁਜਰਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਰੁਜ਼ਗਾਰ ਥਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਨਿਰੀਖਣ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੁਜ਼ਗਾਰ ਬਿਊਰੋ ‘ਚ ਇੰਟਰਵਿਊ ਦੇਣ ਆਏ ਬੱਚਿਆ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਬੱਚਿਆ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)
ਵੱਲੋਂ ਹਰ ਕਰਮਚਾਰੀ ਨਾਲ ਮਿਲ ਕਿ ਉਹਨਾਂ ਦੇ ਕੰਮ-ਕਾਜ ਦਾ ਵੀ ਪੂਰਨ ਤੌਰ ਤੇ ਜਾੲਿਜ਼ਾ ਲਿਆ ਗਿਆ ਅਤੇ ਉਹਨਾਂ ਨੂੰ ਦਫਤਰ ਵਿੱਚ ਪੂਰਨ ਕੁਸ਼ਲਤਾ ਅਤੇ ਲਗਨ ਨਾਲ ਕੰਮ ਦੀ ਹਦਾਇਤ ਕੀਤੀ ।

ਇਸ ਮੌਕੇ ਦਫਤਰ ਦੇ ਅਧਿਕਾਰੀ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ, ਸ੍ਰੀਮਤੀ ਡਿੰਪਲ ਥਾਪਰ ਰੋਜਗਾਰ ਅਫਸਰ ਅਤੇ ਸ੍ਰੀ ਮੰਜੇਸ਼ ਸ਼ਰਮਾ (ਡਿ.ਸੀ.ਈ.ਓ),ਵੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804