ਚੜ੍ਹਦਾ ਪੰਜਾਬ

August 14, 2022 12:53 PM

ਗਨ ਪੁਆਇੰਟ ਤੇ ਗੱਡੀਆ ਖੋਹਣ ਵਾਲੇ ਹਾਈਵੇਅ ਰੋਬਰ ਗਿਰੋਹ ਦੇ 4 ਮੈਂਬਰਾ ਨੂੰ ਕੀਤਾ ਗ੍ਰਿਫਤਾਰ

ਗਨ ਪੁਆਇੰਟ ਤੇ ਗੱਡੀਆ ਖੋਹਣ ਵਾਲੇ ਹਾਈਵੇਅ ਰੋਬਰ ਗਿਰੋਹ ਦੇ 4 ਮੈਂਬਰਾ ਨੂੰ ਕੀਤਾ ਗ੍ਰਿਫਤਾਰ

• 10 ਦਿਨਾ ਦੇ ਅੰਦਰ ਦੋਸ਼ੀਆਨ ਦੀ ਭਾਲ ਕਰਕੇ ਕੀਤਾ ਗ੍ਰਿਫਤਾਰ
• ਪਿਸਟਲ 32 ਬੋਰ 4 ਜਿੰਦਾ ਰੋਦ ਅਤੇ 11 ਵਹੀਕਲ ਕੀਤੇ ਬ੍ਰਾਮਦ
• ਜਾਅਲੀ ਦਸਤਾਵੇਜ ਬਣਾਉਣ ਦੇ ਸਾਜੋ ਸਮਾਨ ਵੀ ਕੀਤਾ ਬ੍ਰਾਮਦ

ਐਸ.ਏ.ਐਸ ਨਗਰ : 
ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਸ਼੍ਰੀ ਵਜੀਰ ਸਿੰਘ ਖਹਿਰਾ, ਕਪਤਾਨ ਪੁਲਿਸ (ਤਫਤੀਸ), ਸ਼੍ਰੀ ਕੁਲਜਿੰਦਰ ਸਿੰਘ ਡੀ.ਐਸ.ਪੀ (ਤਫਤੀਸ), ਸ਼੍ਰੀ ਮਨਵੀਰ ਸਿੰਘ, ਉਪ ਕਪਤਾਨ ਪੁਲਿਸ (ਸਥਾਨਕ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਗੰਨ ਪੁਆਇੰਟ ਤੇ ਗੱਡੀਆ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮਿਤੀ 13 ਅਪ੍ਰੈਲ ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋ ਇੱਕ –ਆਈ 20 ਕਾਰ ਗੰਨ ਪੁਆਇੰਟ ਤੇ ਨਾ-ਮਾਲੂਮ ਵਿਅਕਤੀਆ ਵੱਲੋ ਕਾਰ ਚਾਲਕ ਨੂੰ ਗੋਲੀ ਮਾਰ ਕੇ ਖੋਹ ਕੀਤੀ ਗਈ ਸੀ। ਜਿਸ ਪਰ ਮੁੱਕਦਮਾ ਨੰਬਰ 188 ਮਿਤੀ 13-04-2022 ਅ\ਧ 307,379 ਬੀ ਆਈ.ਪੀ.ਸੀ., 25 ਅਰਮਸ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋ ਕਰੀਬ 10 ਦਿਨਾ ਦੇ ਅੰਦਰ ਕਰੀਬ 500 ਕਿੱਲੋਮੀਟਰ ਦੇ ਘੇਰੇ ਵਿੱਚ ਸੀ.ਸੀ.ਟੀ.ਵੀ ਕੈਮਰਿਆਂ ਅਤੇ ਮਨੁੱਖੀ ਸੋਰਸ ਦੀ ਮਦਦ ਨਾਲ ਮੁੱਕਦਮੇ ਦੇ ਦੋਸ਼ੀਆਨ ਦੀ ਭਾਲ ਕਰਕੇ ਗ੍ਰਿਫਤਾਰ ਕੀਤਾ ਗਿਆ। ਇਹਨਾ ਦੋਸ਼ੀਆਨ ਖਿਲਾਫ ਪਹਿਲਾ ਵੀ ਲੁੱਟਾ ਖੋਹਾ, ਚੋਰੀ ਅਤੇ ਲੜਾਈ ਝਗੜੇ ਦੇ ਮੁੱਕਦਮੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ 4 ਰੋਦ ਜਿੰਦਾ ਵਾਰਦਾਤ ਅਤੇ ਖੋਹੇ ਹੋਏ ਵਹੀਕਲ ਵਿੱਚ 2 ਫਾਰਚੂਨਰ, 1 ਆਈ-20, 2 ਸਵਿਫਟ, 1 ਕਰੂਜ, 1 ਬਲੈਰੋ, 1 ਵਾਕਸਵੈਗਨ, 1 ਈਟੀਓਸ, 1 ਬਰੇਜਾ, 1 ਕਰੇਟਾ ਸਮੇਤ ਕੁੱਲ 11 ਵਹੀਕਲ ਬ੍ਰਾਮਦ ਕੀਤੇ ਗਏ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੋਸ਼ੀਆਨ ਕੋਲੋਂ ਜਾਅਲੀ ਦਸਤਾਵੇਜ ਤਿਆਰ ਕਰਨ ਸਬੰਧੀ 1 ਕੰਪਿਊਟ ਸੈਟ, 2 ਪ੍ਰਿੰਟਰ, 2 ਆਰ.ਸੀ. ਕੱਟਰ ਅਤੇ 50 ਆਰ.ਸੀ. ਸ਼ੀਟਾਂ ਵੀ ਸੀਜ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਨ ਰਸ਼ਪਾਲ ਸਿੰਘ ਉੱਰਫ ਲਾਲੀ ਪੁੱਤਰ ਬਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮਨਿਆਲਾ ਜੈ ਸਿੰਘ ਥਾਣਾ ਕੱਚਾ ਪੱਕਾ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ ਉਮਰ ਕਰੀਬ 28 ਸਾਲ, ਲਵਪ੍ਰੀਤ ਸਿੰਘ ਉੱਰਫ ਕੰਗ ਪੁੱਤਰ ਜੋਗਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੰਘਰ ਥਾਣਾ ਬੈਰੋਵਾਲ ਤਹਿ ਖੰਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਹਾਲ ਵਾਸੀ ਮਕਾਨ ਕਿਰਾਏਦਾਰ ਪ੍ਰੀਤ ਕੌਰ ਪਿੰਡ ਸੇਖਵਾ ਥਾਣਾ ਜੀਰਾ ਜ਼ਿਲ੍ਹਾ ਫਿਰੋਜਪੁਰ ਉਮਰ ਕਰੀਬ 24 ਸਾਲ, ਮਨਦੀਪ ਸਿੰਘ ਉੱਰਫ ਰਿੰਕੂ ਪੁੱਤਰ ਲੇਟ ਬੂਟਾ ਸਿੰਘ ਵਾਸੀ ਪਿੰਡ ਮਾੜੀ ਉਦੋਕੇ ਥਾਣਾ ਕਾਲੜਾ ਜਿਲ੍ਹਾ ਤਰਨ ਤਾਰਨ ਉਮਰ ਕਰੀਬ 32 ਸਾਲ, ਜਗਦੀਪ ਸਿੰਘ ਉੱਰਫ ਜੱਗਾ ਪੁੱਤਰ ਸਰਧਾ ਸਿੰਘ ਵਾਸੀ #3104 ਭਾਈ ਮੰਝ ਰੋਡ ਮਾਤਾ ਗੰਗਾ ਜੀ ਨਗਰ ਅੰਮ੍ਰਿਤਸਰ ਉਮਰ ਕਰੀਬ 26 ਸਾਲ ਹੈ।
ਉਨ੍ਹਾਂ ਦੱਸਿਆ ਕਿ ਉਕਤ ਗ੍ਰਿਫਤਾਰ ਦੋਸ਼ੀਆਨ ਵਿਚੋਂ ਰਸ਼ਪਾਲ ਉਰਫ ਲਾਲੀ ਦੇ ਖਿਲਾਫ ਮੁੱਕਦਮਾ ਨੰਬਰ 149 ਮਿਤੀ 19-09-2021 ਅ\ਧ 379,411,468,471 ਆਈ.ਪੀ.ਸੀ. ਥਾਣਾ ਅਮਰਗੜ,ਸੰਗਰੂਰ, ਦੋਸ਼ੀ ਲਵਪ੍ਰੀਤ ਸਿੰਘ ਉੱਰਫ ਕੰਗ ਦੇ ਖਿਲਾਫ ਮੋਟਰਸਾਇਕਲ ਚੋਰੀ ਦਾ ਮੁੱਕਦਮਾ ਥਾਣਾ ਸਿਟੀ ਤਰਨ ਤਾਰਨ ਅਤੇ ਲੜਾਈ ਝਗੜਾ ਥਾਣਾ ਦਾ ਮੁੱਕਦਮਾ ਸਿਟੀ ਤਰਨ ਤਾਰਨ ਦੋਸ਼ੀ ਮਨਦੀਪ ਸਿੰਘ ਉੱਰਫ ਰਿੰਕੂ ਦੇ ਖਿਲਾਫ ਮੁੱਕਦਮਾ ਨੰਬਰ 19 ਮਿਤੀ 26-02-2007 ਅ\ਧ 326,324,506, 148,149 ਆਈ.ਪੀ.ਸੀ.ਥਾਣਾ ਖਾਲੜਾ, ਤਰਨ ਤਾਰਨ ਅਤੇ ਮੁੱਕਦਮਾ ਨੰਬਰ 24 ਮਿਤੀ 30-07-2020 ਅ\ਧ 188,270,269 ਆਈ.ਪੀ.ਸੀ. ਥਾਣਾ ਖਾਲੜਾ, ਤਰਨ ਤਾਰਨ ਦਰਜ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਦੋਸ਼ੀਆਨ ਸਾਰੇ ਹੀ ਤਰਨ ਤਾਰਨ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ ਅਤੇ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਇਸ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807