ਚੜ੍ਹਦਾ ਪੰਜਾਬ

August 11, 2022 1:53 AM

ਪਾਕਿਸਤਾਨ ਦਾ ਪਹਿਲਾ ਸਿੱਖ ਪੁਲਸ ਅਫਸਰ ਗੁਲਾਬ ਸਿੰਘ ਲਾਪਤਾ, ਭਾਈਚਾਰੇ ਨੇ ਕੀਤੀ ਇਹ ਮੰਗ

ਇਸਲਾਮਾਬਾਦ : ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਗੁਲਾਬ ਨੂੰ ਪਾਕਿਸਤਾਨੀ ਖੁਫੀਆ ਏਜੰਸੀਆਂ ਨੇ ਅਗਵਾ ਕਰ ਲਿਆ ਹੈ ਅਤੇ ਕਿਸੇ ਅਣਜਾਣ ਜਗ੍ਹਾ ‘ਤੇ ਰੱਖਿਆ ਹੈ। ਸਾਲ 2018 ‘ਚ ਗੁਲਾਬ ਨੂੰ ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਸਮੇਤ ਜ਼ਬਰਦਸਤੀ ਘਰੋਂ ਕੱਢ ਦਿੱਤਾ ਗਿਆ ਸੀ। ਉਸ ਨੂੰ ਟਰੈਫਿਕ ਵਾਰਡਨ ਦੇ ਅਹੁਦੇ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 116 ਦਿਨ ਨੌਕਰੀ ਤੋਂ ਗੈਰਹਾਜ਼ਰ ਰਿਹਾ ਸੀ।
ਗੁਲਾਬ ਨੇ ਫਿਰ ਸ਼ਰਨਾਰਥੀਆਂ ਦੀ ਜਾਇਦਾਦ ਦੀ ਦੇਖਭਾਲ ਕਰਨ ਵਾਲੇ ਟਰੱਸਟ ਈ.ਟੀ.ਪੀ.ਬੀ. ਦੇ ਅਧਿਕਾਰੀ ‘ਤੇ ਬਦਲਾ ਲੈਣ ਦਾ ਦੋਸ਼ ਲਗਾਇਆ ਸੀ। ਸੂਤਰਾਂ ਨੇ ਦੱਸਿਆ ਕਿ ਗੁਲਾਬ ਸਿੰਘ ਨੇ ਟਰੱਸਟ ਅਧਿਕਾਰੀ ਦੇ ਨਾਲ-ਨਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਤਾਰਾ ਸਿੰਘ ‘ਤੇ ਭ੍ਰਿਸ਼ਟ ਤਰੀਕਿਆਂ ਨਾਲ ਵੱਡੀਆਂ ਜਾਇਦਾਦਾਂ ਜੁਟਾਉਣ ਅਤੇ ਵਿਦੇਸ਼ਾਂ ‘ਚ ਰਹਿੰਦੇ ਸਿੱਖ ਗੁਰਦੁਆਰਾ ਡੇਰਾ ਸਾਹਿਬ ਅਤੇ ਨਨਕਾਣਾ ਸਾਹਿਬ ‘ਚ ਕਾਰਸੇਵਾ ਦੇ ਨਾਂ ‘ਤੇ ਗਲਤ ਢੰਗ ਨਾਲ ਚੰਦਾ ਲੈਣ ਦੇ ਦੋਸ਼ ਲਾਏ ਸਨ।
ਗੁਲਾਬ ਸਿੰਘ ਨੇ ਦਰਜ ਕਰਾਈ ਸੀ ਐੱਫ.ਆਈ.ਆਰ.
ਗੁਲਾਬ ਨੇ ਇਹਨਾਂ ਦੋਸ਼ਾਂ ‘ਤੇ ਆਪਣੀ ਇਕ ਵੀਡੀਓ ਫੇਸਬੁੱਕ ‘ਤੇ ਵੀ ਪੋਸਟ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਪੁਲਸ ਨੇ ਉਸ ਨੂੰ ਚੁੱਕ ਲਿਆ। ਉਸ ‘ਤੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਫੇਸਬੁੱਕ ‘ਤੇ ਇਕ ਨਵੀਂ ਵੀਡੀਓ ਪਾਉਣ ਲਈ ਦਬਾਅ ਪਾਇਆ ਗਿਆ। ਸਾਲ 2015 ਵਿੱਚ ਗੁਲਾਬ ਸਿੰਘ ਨੇ ਗੁਜਰਾਂਵਾਲਾ ਦੇ ਏਮਨਾਬਾਦ ਥਾਣੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇੱਕ ਚੱਕੀ ਦੇ ਗੁੰਮ ਹੋਣ ਦੀ ਐਫ.ਆਈ.ਆਰ. ਵੀ ਦਰਜ ਕਰਵਾਈ ਸੀ।

ਪਾਕਿਸਤਾਨ ਵਿਚ ਸਿੱਖ ਭਾਈਚਾਰਾ ਅਸੁਰੱਖਿਅਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਰਕਾਰ ਤੋਂ ਗੁਲਾਬ ਸਿੰਘ ਨੂੰ ਲੱਭ ਕੇ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਖੁਫੀਆ ਏਜੰਸੀ ਵੱਲੋਂ ਗਾਇਬ ਹੋਣਾ ਘੱਟ ਗਿਣਤੀਆਂ ‘ਤੇ ਦਮਨ ਦੀ ਕਾਰਵਾਈ ਹੈ। ਇਹ ਸਪੱਸ਼ਟ ਹੈ ਕਿ ਸਿੱਖ ਅਸੁਰੱਖਿਅਤ ਹਨ। ਸਿੱਖਾਂ ਤੋਂ ਇਲਾਵਾ ਪਾਕਿਸਤਾਨ ਵਿੱਚ ਹਿੰਦੂ, ਬੋਧੀ, ਜੈਨ ਵਰਗੇ ਬਹੁਤ ਸਾਰੇ ਘੱਟ ਗਿਣਤੀ ਸੰਪਰਦਾਵਾਂ ਦੀ ਹਾਲਤ ਤਰਸਯੋਗ ਹੈ, ਜੋ ਹਰ ਰੋਜ਼ ਈਸ਼ਨਿੰਦਾ ਦੇ ਦੋਸ਼ ਵਿੱਚ ਮਾਰੇ ਜਾਣ ਤੋਂ ਡਰਦੇ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792