ਚੜ੍ਹਦਾ ਪੰਜਾਬ

August 17, 2022 8:03 PM

ਟਰਾਂਸਪੋਰਟ ਮੰਤਰੀ ਨੇ ਸਾਬਕਾ ਹਮਰੁਤਬਾ ਮੰਤਰੀ ਦੀਆਂ ਬੱਸਾਂ ਦੇ ਚਲਾਨ ਕੱਟੇ

ਟਰਾਂਸਪੋਰਟ ਮੰਤਰੀ ਪੰਜਾਬ ਨੇ ਜਲੰਧਰ ‘ਚ ਨਾਕਾ ਲਗਾ ਕੇ  ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਦੇ ਚਲਾਨ ਖੁਦ ਹੀ ਕੱਟੇ।

ਜਲੰਧਰ :
ਟਰਾਂਸਪੋਰਟ ਮੰਤਰੀ ਪੰਜਾਬ ਨੇ ਜਲੰਧਰ ‘ਚ ਨਾਕਾ ਲਗਾ ਕੇ  ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਦੇ ਚਲਾਨ ਖੁਦ ਹੀ ਕੱਟੇ।ਜਿਨ੍ਹਾਂ ਬੱਸਾਂ ਦੇ ਕਾਗਜ਼ ਪੂਰੇ ਨਹੀਂ ਸਨ ਉਨ੍ਹਾਂ ਨੂੰ ਪੁਲਸ ਸਟੇਸ਼ਨ ‘ਚ ਬੰਦ ਕਰ ਦਿੱਤਾ ਗਿਆ।

ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਮੰਤਰੀ ਹੀ ਟਰਾਂਸਪੋਰਟ ਮਾਫੀਆ ਚਲਾ ਰਹੇ ਸਨ। ਹੁਣ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ।

ਲਾਲਜੀਤ ਸਿੰਘ ਨੇ ਕਿਹਾ ਕਿ ਟੈਕਸ ਚੋਰੀ ਕਰਕੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲਿਆਂ ਦੀ ਗੁੰਡਾਗਰਦੀ ਹੁਣ ਨਹੀਂ ਚੱਲੇਗੀ। ਜੇਕਰ ਬੱਸਾਂ ਚਲਾਉਣੀਆਂ ਹਨ ਤਾਂ ਪੂਰਾ ਟੈਕਸ ਭਰੋ ਅਤੇ ਰੂਟ ਪਰਮਿਟ ਸਮੇਤ ਹੋਰ ਸ਼ਰਤਾਂ ਵੀ ਪੂਰੀਆਂ ਕਰੋ।

ਟਰਾਂਸਪੋਰਟ ਮੰਤਰੀ ਨੇ ਅੱਜ ਅਧਿਕਾਰੀਆਂ ਸਮੇਤ ਜਲੰਧਰ ਵਿੱਚ ਦੋ ਥਾਵਾਂ ਤੇ ਨਾਕਾਬੰਦੀ ਕੀਤੀ ਅਤੇ ਉਨ੍ਹਾਂ ਖੁਦ ਸੜਕਾਂ ‘ਤੇ ਚੱਲ ਰਹੀਆਂ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਕਾਗਜ਼ਾਤ ਚੈੱਕ ਕੀਤੇ।

ਟਰਾਂਸਪੋਰਟ ਮੰਤਰੀ ਨੇ ਕਰਤਾਰ ਬੱਸ ਕੰਪਨੀ ਦੀਆਂ ਤਿੰਨ ਬੱਸਾਂ ਨੂੰ ਜ਼ਬਤ ਕਰ ਲਿਆ। ਇਹ ਬੱਸਾਂ ਓਹਨਾ ਬੇ ਹਮਰੁਤਬਾ ਰਹੇ  ਸਾਬਕਾ ਟਰਾਂਸਪੋਰਟ ਮੰਤਰੀ ਅਵਤਾਰ ਹੈਨਰੀ ਦੀਆਂ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819