ਚੜ੍ਹਦਾ ਪੰਜਾਬ

August 14, 2022 12:18 PM

ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਨੂੰ ਸਮਰਪਤ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਨਾਟਕ ਦਾ ਮੰਚਨ

ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਨੂੰ ਸਮਰਪਤ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਨਾਟਕ ਦਾ ਮੰਚਨ

ਚੰਡੀਗੜ੍ਹ : 
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਨੂੰ ਸਮਰਪਤ ਨਾਟਕ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਦਾ ਮੰਚਨ ਅਨੀਤਾ ਸ਼ਬਦੀਸ਼ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ ਗਿਆ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ. ਇਹ ਨਾਟਕ ਉਨ੍ਹਾਂ ਦਸਤਾਵੇਜ਼ੀ ਤੱਥਾਂ ਨੂੰ ਨਾਟਕੀਅਤਾ ਸਹਿਤ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਵੇਲ਼ੇ ਸੌ ਸਾਲਾਂ ਤੱਕ ਜਨਤਕ ਨਾ ਕਰਨ ਦਾ ਹੁਕਮ ਵੀ ਕੀਤਾ ਗਿਆ ਸੀ. ਇਹ ਦਸਤਾਵੇਜ਼ ਭਾਰਤ ਦੀ ਆਜ਼ਾਦੀ ਤੋਂ ਕੁਝ ਸਾਲਾਂ ਬਾਅਦ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਨੇ ਸਾਲਾਂ ਲੰਮੇ ਸੰਘਰਸ਼ ਸਦਕਾ ਜਾਰੀ ਕਰਵਾ ਸਕਣ ਵਿੱਚ ਸਫ਼ਲਤਾ ਹਾਸਿਲ ਕੀਤੀ ਸੀ, ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਤ ਕਰ ਦਿੱਤਾ ਸੀ. ਇਸ ਤਰ੍ਹਾਂ ਇਹ ਨਾਟਕ ਉਨ੍ਹਾਂ ਨਵੇੰ ਤੱਥਾਂ ਦੀ ਰੌਸ਼ਨੀ ਵਿੱਚ ਤਿਆਰ ਕੀਤਾ ਗਿਆ ਹੈ. ਇਸ ਤੋਂ ਪਹਿਲਾਂ ਸਾਡੇ ਕੋਲ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਸਬੰਧੀ ਬਹੁਤ ਹੀ ਸੀਮਤ ਜਿਹੀ ਜਾਣਕਾਰੀ ਸੀ, ਜੋ ਸਰ ਮਾਈਕਲ ਓਡਵਾਇਰ ਦੇ ਕਤਲ ਕੇਸ ਵਿੱਚ  ਅਦਾਲਤੀ ਹੁਕਮਾਂ ਤਹਿਤ ਉਸ ਵੇਲ਼ੇ ਦੇ ਅਖ਼ਬਾਰਾਂ ਵਿੱਚ ਛਪ ਸਕੀ ਸੀ.
ਸ਼ਬਦੀਸ਼ ਰਚਿਤ ਸਕ੍ਰਿਪਟ ਇਤਿਹਾਸਕਾਰ ਡਾ. ਨਵਤੇਜ ਸਿੰਘ ਵੱਲੋਂ ਤਿਆਰ ਕੀਤੀ ਪੁਸਤਕ ’ਤੇ ਆਧਾਰਤ ਹੈ, ਹਾਲਾਂਕਿ ਇਸ ਵਿੱਚ ਜਲਿਆਂਵਾਲਾ ਬਾਗ ਦੇ ਸਾਕੇ ਨਾਲ ਜੁੜੀਆਂ ਘਟਨਾਵਾਂ ਨਾਲ ਜੋੜ ਕੇ ਮੁਕੰਮਲ ਹੋਈ ਹੈ. ਸ਼ਹੀਦ ਊਧਮ ਸਿੰਘ ਬਦਲਾ ਲੈਣ ਤੱਕ ਦੇ 21 ਸਾਲਾਂ ਦੀਆਂ ਕੁਝ ਕੁ ਸਚਾਈਆਂ ਥੈਲਾ ਕੰਜਰ ਨਾਂ ਦੇ ਕਾਲਪਨਿਕ ਕਿਰਦਾਰ ਰਾਹੀਂ ਸਾਹਮਣੇ ਆ ਰਹੀਆਂ ਹਨ, ਜੋ ਸਆਦਤ ਹਸਨ ਮੰਟੋ ਦੀ ਇੱਕ ਕਹਾਣੀ ‘1919 ਦੀ ਇੱਕ ਗੱਲ’ ਤੋਂ ਪ੍ਰੇਰਤ ਹੈ. ਉਹ ਕਹਾਣੀ ਵਿੱਚ ਤਾਂ 10 ਅਪ੍ਰੈਲ, 1919 ਦੇ ਦਿਨ ਸ਼ਹੀਦ ਹੋ ਚੁੱਕਾ ਸੀ, ਪਰ ਨਾਟ-ਕਥਾ ਵਿੱਚ ਫਾਂਸੀ ਦੀ ਕੋਠੜੀ ਵੱਲ ਜਾਣ ਤੱਕ ਸ਼ਹੀਦ ਊਧਮ ਸਿੰਘ ਦੇ ਅੰਗ-ਸੰਗ ਵਿਚਰਦਾ ਹੈ.
ਨਾਟਕ ਦੀ ਨਿਰਦੇਸ਼ਕਾ ਅਨੀਤਾ ਸ਼ਬਦੀਸ਼ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਦੇ ਅਨੇਕਾਂ ਹਨੇਰੇ ਕੋਨੇ ਬਹੁਤ ਹੀ ਸੰਕੋਚਵੇਂ ਢੰਗ ਨਾਲ਼ ਸਾਹਮਣੇ ਲਿਆਂਦੀ ਹੈ. ਇਨ੍ਹਾਂ ਗੁੱਝੀਆਂ ਸਚਾਈਆਂ ਨੂੰ ਥੀਏਟਰ ਹਾਲ ਵਿੱਚ ਬੈਠੇ ਦਰਸ਼ਕ ਸਹਿਜੇ ਹੀ ਮਹਿਸੂਸ ਕਰ ਰਹੇ ਸਨ। ਇਸ ਨਾਟਕ ਵਿੱਚ ਮਨਦੀਪ ਮਨੀ, ਹਰਜਾਪ ਸਿੰਘ, ਸਹਰ, ਅਰਸ਼ ਸੰਧੂ, ਸਾਗਰ ਸ਼ਰਮਾ, ਅਨਿਕੇਤ, ਅਨੁਰਾਗ, ਆਂਸ਼ੁਲ, ਸਾਗਰ ਬਸੀ ਤੇ ਤਜਿੰਦਰ ਨੇ ਵੱਖ-ਵੱਖ ਭੂਮਿਆਵਾਂ ਅਦਾ ਕੀਤੀਆਂ.

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807