ਚੜ੍ਹਦਾ ਪੰਜਾਬ

August 14, 2022 12:25 AM

ਮੋਹਾਲੀ: ਰੋਜ਼ਾਨਾ 600 ਟਨ ਕੂੜੇ ਦੀ ਹੋ ਰਹੀ ਪ੍ਰੋਸੈਸਿੰਗ ਜ਼ੋਰਾਂ ਸ਼ੋਰਾਂ ਨਾਲ : ਮੇਅਰ ਜੀਤੀ ਸਿੱਧੂ 

ਡੰਪਿੰਗ ਗਰਾਊਂਡ ਵਿਖੇ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ  ….  

ਬਰਸਾਤ ਦਾ ਮੌਸਮ ਨਾਰਮਲ ਰਿਹਾ ਤਾਂ ਸਾਲ ਦੇ ਅਖੀਰ ਤੱਕ ਕੂੜੇ ਦੇ ਢੇਰ ਗਰਾਊਂਡ ਲੈਵਲ ਦੇ ਬਰਾਬਰ ਕਰ ਦਿੱਤੇ ਜਾਣਗੇ  : ਮੇਅਰ ਜੀਤੀ ਸਿੱਧੂ

 

ਮੁਹਾਲੀ : 

ਗਰ ਨਿਗਮ ਵਲੋਂ ਮੋਹਾਲੀ ਦੇ ਫੇਜ਼ 8 ਸਨਅਤੀ ਖੇਤਰ ਦੇ ਨਾਲ ਲਗਦੇ ਡੰਪਿੰਗ ਗਰਾਉਂਡ ਵਿਖੇ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ  ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਚੱਲ ਰਹੇ ਕੰਮ ਦੀ ਨਜ਼ਰਸਾਨੀ ਕਰਨ ਲਈ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਐਕਸੀਅਨ ਹਰਪ੍ਰੀਤ ਸਿੰਘ ਮੌਕੇ ਤੇ ਪੁੱਜੇ  ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਠੇਕੇਦਾਰ ਕੰਪਨੀ ਵੱਲੋਂ ਪਿਛਲੇ 5-6 ਮਹੀਨੇ ਤੋਂ ਇੱਥੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ  ਇਸ ਥਾਂ ਉੱਤੇ  ਪਏ ਲਗਪਗ 300 ਲੱਖ ਟਨ ਕੂੜੇ ਵਿਚੋਂ 50 ਹਜ਼ਾਰ ਟਨ ਕੂੜੇ ਨੂੰ ਪ੍ਰੋਸੈੱਸ ਕੀਤਾ ਜਾ ਚੁੱਕਿਆ ਹੈ।

ਮੇਅਰ ਅਤੇ ਡਿਪਟੀ ਮੇਅਰ ਨੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ  

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਵਿਚ ਰੋਜ਼ਾਨਾ 80 ਟਨ ਕੂੜਾ ਪੈਦਾ ਹੁੰਦਾ ਹੈ ਜਿਸ ਵਿਚੋਂ 50 ਟਨ ਕੂੜਾ ਇਸ ਸਾਈਟ ਉੱਤੇ ਪਹੁੰਚਦਾ ਹੈ ਜਦੋਂ ਕਿ ਬਾਕੀ ਗਿੱਲਾ ਕੂੜਾ  ਮੁਹਾਲੀ ਨਗਰ ਨਿਗਮ ਦੀਆਂ ਬਣੀਆਂ 16 ਸਾਈਟਾਂ ਉੱਤੇ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਇਸਨੂੰ ਖਾਦ ਵਿੱਚ ਬਦਲਿਆ ਜਾ ਰਿਹਾ ਹੈ।

ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਇਹ ਵੀ ਕਿਹਾ ਕਿ ਇਥੇ ਰੋਜ਼ਾਨਾ 600 ਟਨ ਦੇ ਗ਼ਰੀਬ ਕੂੜੇ ਨੂੰ ਰੋਜ਼ ਪ੍ਰੋਸੈੱਸ ਕੀਤਾ ਜਾ ਰਿਹਾ ਹੈ ਅਤੇ ਜੇਕਰ ਬਰਸਾਤਾਂ ਦਾ ਮੌਸਮ ਪਿਛਲੇ ਸਾਲ ਲੰਬਾ ਨਾ ਖਿੱਚਦਾ ਤਾਂ ਇਹ ਕੰਮ ਕਾਫ਼ੀ ਹੱਦ ਤਕ  ਮੁਕੰਮਲ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਕੂੜੇ ਦੀ ਪ੍ਰੋਸੈਸਿੰਗ ਦੇ ਮਾਮਲੇ ਵਿੱਚ ਬਹੁਤ ਵਿਘਨ ਪਾਉਂਦਾ ਹੈ ਅਤੇ ਕੰਮ ਪੂਰੀ ਤਰ੍ਹਾਂ ਰੁਕ ਜਾਂਦਾ ਹੈ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜੇ ਇਸ ਵਾਰ ਬਰਸਾਤਾਂ ਨੌਰਮਲ ਰਹੀਆਂ ਤਾਂ ਇਸ ਸਾਲ ਦੇ ਅਖੀਰ ਤੱਕ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਗਰਾਉਂਡ ਲੈਵਲ ਦੇ ਬਰਾਬਰ ਕਰ ਦਿੱਤਾ ਜਾਵੇਗਾ।

 

” ਕੂੜ ਵਿੱਚੋਂ ਲਿਫ਼ਾਫ਼ੇ, ਜਲਨਸ਼ੀਲ ਪਦਾਰਥ, ਗਿੱਲਾ ਕੂੜਾ ਅਤੇ ਮਲਬਾ ਦੀ ਸੈਗਰੀਗੇਸ਼ਨ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ “

ਉਨ੍ਹਾਂ ਕਿਹਾ ਕਿ ਫੇਜ਼ 8ਬੀ ਦੇ ਨਾਲ ਲੱਗਦੀ ਇਸ ਡੰਪਿੰਗ ਗਰਾਊਂਡ ਵਿਚ ਸੈਗਰੀਗੇਸ਼ਨ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਕ ਪਾਸੇ ਜਿਥੇ ਇਸ ਕੂੜੇ ਵਿੱਚੋਂ ਲਿਫ਼ਾਫ਼ੇ ਕੱਢੇ ਜਾ ਰਹੇ ਹਨ  ਤੇ ਨਾਲ ਹੀ ਹੋਰ ਜਲਨਸ਼ੀ  ਲ ਪਦਾਰਥ ਵੱਖਰਾ ਕੀਤਾ ਜਾ ਰਿਹਾ ਹੈ ਉੱਥੇ ਗਿੱਲਾ ਕੂੜਾ ਵੀ ਵੱਖਰਾ ਕੀਤਾ ਜਾ ਰਿਹਾ ਹੈ ਅਤੇ ਮਲਬਾ ਅੱਡ ਕੱਢਿਆ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਿਸ ਤੇਜ਼ੀ ਨਾਲ ਇੱਥੇ ਕੰਮ ਚੱਲ ਰਿਹਾ ਹੈ ਉਸ ਨਾਲ ਇਸ ਸਾਲ ਦੇ ਅੰਤ ਤੱਕ ਮੁਹਾਲੀ ਦੇ ਡੰਪਿੰਗ ਗਰਾਊਂਡ ਦੇ ਇਸ  ਕੂੜੇ ਦੀ ਪ੍ਰੋਸੈਸਿੰਗ ਦਾ ਇਹ ਕੰਮ ਮੁਕੰਮਲ ਹੋ ਜਾਵੇਗਾ।

ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਦੀ   ਨਵੀਂ ਚੁਣੀ ਗਈ ਟੀਮ ਨੇ ਮੋਹਾਲੀ ਦੇ ਲੋਕਾਂ ਅਤੇ ਖਾਸਕਰ ਤੇ ਮੁਹਾਲੀ ਦੇ ਸਨਅਤਕਾਰਾਂ ਨਾਲ  ਡੰਪਿੰਗ ਗਰਾਊਂਡ ਵੀ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ  ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਇਸ ਵਾਅਦੇ ਨੂੰ ਪੂਰਾ ਕਰਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਡੰਪਿੰਗ ਗਰਾਊਂਡ ਕਾਰਨ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਜਾਵੇਗਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804