ਸੈਕਟਰ 17 ‘ਚ ਵੈਨ ਨੁੰ ਅਚਾਨਕ ਅੱਗ ਲੱਗੀ , ਡਰਾਈਵਰ ਨੇ ਛਾਲ ਮਾਰਕੇ ਆਪਣੀ ਜਾਨ ਬਚਾਈ
ਚੰਡੀਗੜ੍ਹ :
ਚੰਡੀਗੜ੍ਹ ਦੇ ਸੈਕਟਰ 17 ਦੀ ਮੇਨ ਮਾਰਕੀਟ ਦੇ ਨਜ਼ਦੀਕ ਇਕ ਵੈਨ ਨੁੰ ਅਚਾਨਕ ਲੱਗ ਗਈ, ਡਰਾਈਵਰ ਨੇ ਛਾਲ ਮਾਰਕੇ ਆਪਣੀ ਜਾਨ ਬਚਾਈ।
ਇਸ ਘਟਨਾ ਦਾ ਪਤਾ ਚਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਉਤੇ ਪਹੁੰਚ ਕੇ ਅੱਗ ਬੁਝਾਈ। ਮਿਲੀ ਜਾਣਕਾਰੀ ਅਨੁਸਾਰ ਮਲੋਆ ਸਥਿਤ ਸਰਕਾਰੀ ਸਨੇਹਾਲਿਆ ਦੀ ਓਮਿਨੀ ਵੈਨ ਨੂੰ ਕੰਵਲਜੀਤ ਸਿੰਘ ਚਲਾ ਰਿਹਾ ਸੀ।
ਜਦੋਂ ਉਹ ਸੈਕਟਰ 17 ਦੀ ਮਾਰੀਟ ਦੇ ਅੰਡ ਬ੍ਰਿਜ ਮਾਰਕੀਟ ਕੋਲ ਪਹੁੰਚਿਆ ਤਾਂ ਅਚਾਨਕ ਗੱਡੀ ਵਿਚੋਂ ਧੂੰਆ ਨਿਕਲਣ ਲੱਗਿਆ। ਇਸ ਤੋਂ ਬਾਅਦ ਉਹ ਤੁਰੰਤ ਗੱਡੀ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਸਮੇਂ ਗੱਡੀ ਦੀਆਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ। ਦੇਖਦਿਆਂ-ਦੇਖਦਿਆਂ ਹੀ ਗੱਡੀ ਸੜਕੇ ਸੁਆਹ ਹੋ ਗਈ।
