ਚੜ੍ਹਦਾ ਪੰਜਾਬ

August 13, 2022 11:22 PM

ਅਮਰੀਕਾ ਵਿਚ ਫਿਰ ਚੱਲੀਆਂ ਗੋਲੀਆਂ, 5 ਦੀ ਗਈ ਜਾਨ

ਵਾਸ਼ਿੰਗਟਨ : ਆਏ ਦਿਨ ਅਮਰੀਕਾ ਵਿਚ ਗੋਲੀ ਚੱਲਣ ਦੀ ਵਾਰਦਾਤ ਵਾਪਰ ਜਾਂਦੀ ਹੈ। ਇਸੇ ਲੜੀ ਵਿਚ ਹੁਣ ਅਮਰੀਕਾ ਦੇ ਇਲਾਕੇ ਪਿਊਰਟੋ ਰਿਕੋ ਦੇ ਇੱਕ ਪਬਲਿਕ ਹਾਊਸਿੰਗ ਵਿਚ 5 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਐਤਵਾਰ ਰਾਤ ਦੀ ਹੈ। ਪੁਲਿਸ ਦੇ ਬੁਲਾਰੇ ਐਕਸਲ ਵਾਲੇਂਸ਼ਿਆ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਊਰਟੋ ਰਿਕੋ ਦੀ ਰਾਜਧਾਨੀ ਸੈਨ ਜੁਆਨ ਦੇ ਕੈਮਿਟੋ ਵਿਚ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ।

ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਕਤਲ ਮਾਮਲੇ ਵਿਚ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਹੱਤਿਆ ਕਿਉਂ ਕੀਤੀ ਗਈ ਹੈ ਅਤੇ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਵੀ ਨਹੀਂ ਹੋ ਸਕੀ ਹੈ। ਇਸੇ ਪਬਲਿਕ ਪਲੇਸ ਵਿਚ ਇੱਕ ਸਾਲ ਪਹਿਲਾਂ ਵੀ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਇੱਕ ਕਾਰ ਪਲਟੀ ਹੋਈ ਸੀ ਜਿਸ ਵਿਚ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸੀ।

ਪੁਲਿਸ ਨੇ ਦੱਸਿਆ ਸੀ ਕਿ ਇਨ੍ਹਾਂ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਊਰਟੋ ਰਿਕੋ ਦੀ ਕੁਲ ਆਬਾਦੀ 36 ਲੱਖ ਤੋਂ ਜ਼ਿਆਦਾ ਹੈ। ਪੁਲਿਸ ਰਿਕਾਰਡ ਦੀ ਗੱਲ ਕਰੀਏ ਤਾਂ ਅਜੇ ਤੱਕ ਇਸ ਛੋਟੇ ਜਿਹੇ ਟਾਪੂ ਵਿਚ ਪਿਛਲੇ ਇੱਕ ਸਾਲ ਵਿਚ 234 ਲੋਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804