ਚੜ੍ਹਦਾ ਪੰਜਾਬ

August 14, 2022 12:32 PM

ਬਲਬੀਰ ਸਿੱਧੂ ਨੂੰ ਦੇਣਾ ਪਵੇਗਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਿਸਾਬ: ਪਰਵਿੰਦਰ ਸਿੰਘ ਸੋਹਾਣਾ

ਵੱਖ ਵੱਖ ਚੋਣ ਮੀਟਿੰਗਾਂ ਅਤੇ ਘਰ ਘਰ ਚੋਣ ਪ੍ਰਚਾਰ ਦੌਰਾਨ ਬੋਲੇ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ

 

ਬਲਬੀਰ ਸਿੱਧੂ ਨੂੰ ਦੇਣਾ ਪਵੇਗਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹਿਸਾਬ: ਪਰਵਿੰਦਰ ਸਿੰਘ ਸੋਹਾਣਾ

 

ਕੁਲਵੰਤ ਸਿੰਘ ਸੱਤਾ ਦਾ ਲੋਭੀ ਤੇ ਮਾੜਾ ਆਗੂ ; ਲੋਕਾਂ ਨੇ ਨਿਗਮ ਚੋਣਾਂ ਵਿਚ ਬੁਰੀ ਤਰ੍ਹਾਂ ਨਕਾਰ ਕੇ ਕੀਤਾ ਸਾਬਿਤ : ਪਰਵਿੰਦਰ ਸਿੰਘ ਸੋਹਾਣਾ

 

ਮੋਹਾਲੀ : ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੋਹਾਲੀ ਹਲਕੇ ਵਿੱਚ ਆਪਣੀਆਂ ਚੋਣ ਮੀਟਿੰਗਾਂ ਦੌਰਾਨ ਮੋਹਾਲੀ ਵਿੱਚ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਚੇਤੇ ਕਰਵਾਇਆ ਅਤੇ ਬੇਨਤੀ ਕੀਤੀ ਕਿ ਮੋਹਾਲੀ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਤੋਰਨ ਉਨ੍ਹਾਂ ਨੂੰ ਵੋਟਾਂ ਪਾਉਣ ਅਤੇ ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ।

 

ਮੋਹਾਲੀ ਦੇ ਪਿੰਡ ਲਾਂਡਰਾਂ, ਮਟਰਾਂ, ਬਲੌਂਗੀ, ਸੈਕਟਰ 78, ਹੋਮਲੈਂਡ ਸੁਸਾਇਟੀ, ਕੁੰਭੜਾ ਵਿੱਚ ਚੋਣ ਮੀਟਿੰਗਾਂ ਅਤੇ ਫੇਜ਼ 4 ਵਿੱਚ ਕੁਲਦੀਪ ਕੌਰ ਕੰਗ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਮਹਿਲਾ ਵਿੰਗ ਦੇ ਨਾਲ ਘਰ ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਸਥਿਰ ਸਰਕਾਰ ਦੀ ਲੋੜ ਹੈ ਜੋ ਪੰਜਾਬ ਦੇ ਹਰ ਵਰਗ ਵਾਸਤੇ ਸਹੀ ਫ਼ੈਸਲੇ ਲੈ ਸਕੇ।

 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡੀ ਸੋਚ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਪਹਿਲਾਂ ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਖਾਸ ਤੌਰ ਤੇ ਸੜਕਾਂ ਦੀ ਹਾਲਤ ਵਿਚ ਭਾਰੀ ਸੁਧਾਰ ਕੀਤਾ, ਵੱਡੇ ਵੱਡੇ ਪ੍ਰੋਜੈਕਟ ਪੰਜਾਬ ਵਿੱਚ ਲਿਆਂਦੇ ਅਤੇ ਖਾਸ ਤੌਰ ਤੇ ਮੋਹਾਲੀ ਨੂੰ ਨਮੂਨੇ ਦਾ ਸ਼ਹਿਰ ਬਣਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਟ੍ਰਾਈਸਿਟੀ ਵਿਚ ਚੰਡੀਗੜ੍ਹ ਨੂੰ ਪਹਿਲੇ ਨੰਬਰ, ਪੰਚਕੂਲਾ ਨੂੰ ਦੂਜੇ ਨੰਬਰ ਤੇ ਮੋਹਾਲੀ ਨੂੰ ਤੀਜੇ ਨੰਬਰ ਤੇ ਦੱਸਦੇ ਸਨ ਪਰ 10 ਸਾਲ ਦੀ ਅਕਾਲੀ ਸਰਕਾਰ ਦੇ ਦੌਰਾਨ ਮੋਹਾਲੀ ਇਨ੍ਹਾਂ ਵਿਚੋਂ ਇਕ ਨੰਬਰ ਦਾ ਸ਼ਹਿਰ ਬਣ ਗਿਆ ਤਾਂ ਉਹ ਅਕਾਲੀ ਦਲ ਵਲੋਂ ਕੀਤੇ ਗਏ ਵਿਕਾਸ ਦੀ ਹੀ ਬਦੌਲਤ ਸੀ।

 

ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਉੱਤੇ ਭ੍ਰਿਸ਼ਟਾਚਾਰ ਅਤੇ ਲੁੱਟਮਾਰ ਦੇ ਇੰਨੇ ਭਾਰੀ ਦੋਸ਼ ਹਨ ਕਿ ਆਉਂਦੇ ਸਮੇਂ ਵਿੱਚ ਇਨ੍ਹਾਂ ਦੋਸ਼ਾਂ ਦਾ ਹਿਸਾਬ ਬਲਬੀਰ ਸਿੰਘ ਸਿੱਧੂ ਨੂੰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੁਲਵੰਤ ਸਿੰਘ ਸੱਤਾ ਦਾ ਲੋਭੀ ਤੇ ਲਾਲਚੀ ਹੈ ਅਤੇ ਉਸ ਨੂੰ ਲੋਕਾਂ ਦੇ ਮਸਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਇਕ ਚੰਗਾ ਵਪਾਰੀ ਹੋ ਸਕਦਾ ਹੈ ਪਰ ਉਹ ਇੱਕ ਮਾੜਾ ਆਗੂ ਹੈ ਅਤੇ ਮੋਹਾਲੀ ਦੇ ਲੋਕ ਤਾਂ ਪਹਿਲਾਂ ਹੀ ਕੁਲਵੰਤ ਸਿੰਘ ਨੂੰ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿਚ ਹੀ ਬੁਰੀ ਤਰ੍ਹਾਂ ਨਕਾਰ ਕੇ ਇਹ ਗੱਲ ਸਾਬਿਤ ਕਰ ਚੁੱਕੇ ਹਨ।

ਇਸ ਮੌਕੇ ਘਰ ਘਰ ਜਾ ਕੇ ਚੋਣ ਪ੍ਰਚਾਰ ਦੌਰਾਨ ਇਸਤਰੀ ਅਕਾਲੀ ਦਲ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਲੋਕਾਂ ਨੂੰ ਨੌਜਵਾਨ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਵੋਟਾਂ ਪਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਲਾਕੇ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਅਤੇ ਇਸ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ ਤੇ ਲੋਕਾਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਇਹ ਸੀਟ ਜਿੱਤ ਕੇ ਅਕਾਲੀ ਬਸਪਾ ਗੱਠਜੋੜ ਦੀ ਝੋਲੀ ਵਿੱਚ ਪਾਉਣ।

 

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807