ਚੜ੍ਹਦਾ ਪੰਜਾਬ

August 14, 2022 12:39 PM

ਕੇਜਰੀਵਾਲ ਪੰਜਾਬ ਦਾ ਹਿਤੈਸ਼ੀ ਨਹੀਂ ਸਗੋਂ ਪੰਜਾਬ ਦਾ ਵੈਰੀ; ਪੰਜਾਬ ਦੇ ਅਹਿਮ ਮੁੱਦਿਆਂ ਦੇ ਖ਼ਿਲਾਫ਼ ਹੈ ਕੇਜਰੀਵਾਲ  : ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ  

ਮੇਅਰ ਜੀਤੀ ਸਿੱਧੂ ਨੇ ਕੀਤੀਆਂ ਮੁਹਾਲੀ ਸ਼ਹਿਰ ਅਤੇ ਪਿੰਡਾਂ ਵਿਚ ਚੋਣ ਮੀਟਿੰਗਾਂ   

ਲੋਕਾਂ ਨੂੰ ਕੀਤੀ ਬਲਬੀਰ ਸਿੰਘ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ  ਦੀ ਅਪੀਲ 

ਆਪਣੇ ਆਪ ਨੂੰ  ਲੋਕ ਹਿਤੈਸ਼ੀ  ਕਹਿਣ ਵਾਲਾ  ਕਾਲੋਨਾਈਜ਼ਰ ਕੁਲਵੰਤ ਸਿੰਘ ਆਪਣੇ ਸੈਕਟਰਾਂ ਦੇ ਲੋਕਾਂ ਨਾਲ ਕਰਦਾ ਭਾਰੀ ਜ਼ਿਆਦਤੀ  : ਮੇਅਰ ਜੀਤੀ ਸਿੱਧੂ  

ਕੇਜਰੀਵਾਲ ਪੰਜਾਬ ਦਾ ਹਿਤੈਸ਼ੀ ਨਹੀਂ ਸਗੋਂ ਪੰਜਾਬ ਦਾ ਵੈਰੀ; ਪੰਜਾਬ ਦੇ ਅਹਿਮ ਮੁੱਦਿਆਂ ਦੇ ਖ਼ਿਲਾਫ਼ ਹੈ ਕੇਜਰੀਵਾਲ  : ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ  

ਬਲਬੀਰ ਸਿੰਘ ਸਿੱਧੂ ਦੇਖਿਆ ਪਰਖਿਆ ਅਤੇ ਕਸਵੱਟੀ ਤੇ ਖਰਾ ਉਤਰਿਆ ਆਗੂ; ਕੁਲਵੰਤ ਸਿੰਘ ਐਮਸੀ ਚੋਣਾਂ ਵਿੱਚ ਦੋ ਵਾਰ ਲੋਕਾਂ ਵੱਲੋਂ  ਨਕਾਰਿਆ  : ਮੇਅਰ ਜੀਤੀ ਸਿੱਧੂ  

ਮੁਹਾਲੀ:  ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਾਂਗਰਸ ਪਾਰਟੀ ਤੋਂ ਮੁਹਾਲੀ ਹਲਕੇ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ  (ਵਿਧਾਇਕ ਤੇ ਸਾਬਕਾ ਸਿਹਤ ਮੰਤਰੀ) ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਅਤੇ ਮੁਹਾਲੀ ਦੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ  ਚੋਣ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।

ਇਨ੍ਹਾਂ ਚੋਣ ਮੀਟਿੰਗਾਂ ਵਿੱਚ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ  ਬਲਬੀਰ ਸਿੰਘ ਸਿੱਧੂ ਨੂੰ ਪਿਛਲੇ ਪੰਦਰਾਂ ਸਾਲ ਤੋਂ ਲਗਾਤਾਰ ਦੇਖਿਆ ਤੇ ਪਰਖਿਆ ਹੈ  ਅਤੇ ਬਲਬੀਰ ਸਿੰਘ ਸਿੱਧੂ ਲੋਕਾਂ ਦੀ ਹਰ ਕਸੌਟੀ ਉੱਤੇ ਖਰੇ ਉਤਰੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਰੂਪ ਵਿੱਚ ਜਿਸ ਕੁਲਵੰਤ ਸਿੰਘ ਨੂੰ ਉਤਾਰਿਆ ਗਿਆ ਹੈ ਉਹ ਲੋਕਾਂ ਵੱਲੋਂ ਨਕਾਰਿਆ ਹੋਇਆ ਆਗੂ ਹੈ  ਜੋ ਮੁਹਾਲੀ ਵਿੱਚ ਦੋ ਵਾਰ ਐਮ ਸੀ ਦੀ ਚੋਣ ਤੱਕ ਹਾਰ ਚੁੱਕਿਆ ਹੈ। ਉਸ ਨੂੰ ਮੇਅਰ ਵੀ ਕਾਂਗਰਸ ਪਾਰਟੀ ਨੇ ਸਮਰਥਨ ਦੇ ਕੇ ਬਣਾਇਆ ਸੀ ਤਾਂ ਜੋ ਸ਼ਹਿਰ ਦੇ ਵਿਕਾਸ ਵਿੱਚ ਖੜੋਤ ਵਿੱਚ ਨਾ ਆਵੇ ਪਰ ਕੁਲਵੰਤ ਸਿੰਘ ਨੇ ਕਾਂਗਰਸ ਪਾਰਟੀ ਨੂੰ ਵੀ ਧੋਖਾ ਦਿੱਤਾ ਅਤੇ ਬਾਅਦ ਵਿੱਚ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਵੀ ਧੋਖਾ ਕਰ ਗਿਆ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦਾ ਇੱਕੋ ਇੱਕ ਮਕਸਦ ਕਿਸੇ ਵੀ ਤਰ੍ਹਾਂ ਸੱਤਾ ਤੇ ਕਾਬਜ਼ ਹੋਣਾ ਹੈ ਤਾਂ ਜੋ ਆਪਣੇ ਵਪਾਰ ਨੂੰ ਪ੍ਰਫੁੱਲਤ ਕਰ ਸਕੇ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਇਨਾਂ ਹੀ ਲੋਕ ਹਿਤੈਸ਼ੀ ਹੁੰਦਾ ਤਾਂ ਆਪਣੇ ਕੱਟੇ ਹੋਏ ਸੈਕਟਰ 82 ਅਤੇ 90-91 ਵਿੱਚ ਲੋਕਾਂ ਨੂੰ ਭਾਰੀ ਪਨੈਲਟੀਆਂ ਨਾ ਲਾਉਂਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸੇ ਕਰਕੇ ਇਨ੍ਹਾਂ ਸੈਕਟਰਾਂ ਨੂੰ ਨਗਰ ਨਿਗਮ ਦੇ ਅਧੀਨ ਲਿਆਉਣ ਦਾ ਕੰਮ ਕੀਤਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕੁਲਵੰਤ ਸਿੰਘ ਵੱਲੋਂ ਕੀਤੀਆਂ ਜ਼ਿਆਦਤੀਆਂ ਤੋਂ  ਇਨਸਾਫ਼ ਮਿਲ ਸਕੇ।

ਉਨ੍ਹਾਂ ਕਿਹਾ ਕਿ ਜਿਸ ਆਮ ਆਦਮੀ ਪਾਰਟੀ ਵਿੱਚ ਕੁਲਵੰਤ ਸਿੰਘ ਸ਼ਾਮਲ ਹੋਇਆ ਹੈ ਉਸ ਦਾ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਆਪਣੀ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕਿਸਾਨੀ ਦਾ ਮੁੱਦਾ ਹੋਵੇ, ਪਰਾਲੀ ਦਾ ਮੁੱਦਾ ਹੋਵੇ, ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦਾ ਮੁੱਦਾ ਹੋਵੇ,  ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਜਾਂ ਪੰਜਾਬ ਦਾ ਹੋਰ ਕੋਈ ਵੀ ਅਹਿਮ ਮੁੱਦਾ ਹੋਵੇ ਇਨ੍ਹਾਂ ਦੀ ਕੇਜਰੀਵਾਲ ਖ਼ਿਲਾਫ਼ਤ ਕਰਦਾ ਹੈ ਅਤੇ ਕਈ ਮਾਮਲਿਆਂ ਵਿੱਚ ਤਾਂ ਅਦਾਲਤ ਵਿਚ ਇਸ ਨੇ ਕੇਸ ਵੀ ਦਾਇਰ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਿਸੇ ਵੀ ਤਰ੍ਹਾਂ ਪੰਜਾਬ ਦਾ ਹਿਤੈਸ਼ੀ ਨਹੀਂ ਸਗੋਂ ਪੰਜਾਬ ਦਾ ਵੈਰੀ ਹੈ ਅਤੇ ਇਹ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਦੀ ਬੁੱਕਲ ਵਿੱਚ ਲੁਕਿਆ ਹੋਇਆ ਆਗੂ ਹੈ  ਜੋ ਆਮ ਆਦਮੀ ਬਣ ਕੇ ਲੋਕਾਂ ਨੂੰ ਠੱਗਣਾ ਚਾਹੁੰਦਾ ਹੈ  ਪਰ ਲੋਕ ਇਸ ਦੇ ਛਲਾਵੇ ਵਿੱਚ ਆਉਣ ਵਾਲੇ ਨਹੀਂ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਆਪਣੀਆਂ ਵੋਟਾਂ ਆਪਣੇ ਮਨਪਸੰਦ ਆਗੂ ਬਲਬੀਰ ਸਿੰਘ ਸਿੱਧੂ ਨੂੰ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਅਤੇ ਇਹ ਸੀਟ ਕਾਂਗਰਸ ਪਾਰਟੀ  ਦੀ ਸਰਕਾਰ ਬਣਾਉਣ ਲਈ ਪਾਰਟੀ ਦੀ ਝੋਲੀ ਵਿੱਚ ਪਾਉਣ।

ਇਸ ਮੌਕੇ ਚੋਣ ਮੀਟਿੰਗ ਵਿੱਚ ਹਾਜ਼ਰ ਲੋਕਾਂ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੇ ਦੁੱਖ ਸੁੱਖ ਵਿਚ ਹਮੇਸ਼ਾ ਕਰਦੇ ਰਹੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਹੋਰ ਉਮੀਦਵਾਰ  ਨੂੰ ਨਵੇਂ ਸਿਰਿਉਂ ਅਜ਼ਮਾਉਣ ਦੀ ਮੋਹਾਲੀ ਵਿਚ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੀਟ ਬਲਬੀਰ ਸਿੰਘ ਸਿੱਧੂ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤਣਗੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807