ਚੜ੍ਹਦਾ ਪੰਜਾਬ

August 14, 2022 11:50 AM

ਬਲਬੀਰ ਸਿੰਘ ਸਿੱਧੂ ਪਰਿਵਾਰਕ ਮੈਂਬਰ, ਹੋਰ ਉਮੀਦਵਾਰ ਸਿੱਧੂ ਦੇ ਪਾਸਕੂ ਵੀ ਨਹੀਂ : ਦੁਕਾਨਦਾਰ  

ਕਾਂਗਰਸ ਦੇ ਉਮੀਦਵਾਰ ਵਿਧਾਇਕ ਬਲਬੀਰ ਸਿੰਘ ਸਿੱਧੂ  ਨੇ ਫੇਜ਼ 1 ਅਤੇ ਫੇਜ਼ 2 ਵਿਚ ਕੀਤੀ ਦੁਕਾਨਦਾਰਾਂ ਨਾਲ ਮਿਲਣੀ  

ਬਲਬੀਰ ਸਿੰਘ ਸਿੱਧੂ ਪਰਿਵਾਰਕ ਮੈਂਬਰ, ਹੋਰ ਉਮੀਦਵਾਰ ਸਿੱਧੂ ਦੇ ਪਾਸਕੂ ਵੀ ਨਹੀਂ  : ਦੁਕਾਨਦਾਰ  

 ਪੂਰਾ ਹਲਕਾ ਮੇਰਾ ਪਰਿਵਾਰ, ਕਦੇ ਨਹੀਂ ਹੋਣ ਦਿੱਤਾ ਵਿਕਾਸ ਕਾਰਜਾਂ ਵਿੱਚ ਵਿਤਕਰਾ  : ਬਲਬੀਰ ਸਿੰਘ ਸਿੱਧੂ  

ਮੁਹਾਲੀ :  ਮਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਨੇ ਅੱਜ ਮੋਹਾਲੀ ਦੇ ਫੇਜ਼ 1 ਅਤੇ 2 ਦੀਆਂ ਮਾਰਕੀਟਾਂ ਵਿਚ ਦੁਕਾਨਾਂ ਤੇ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਰਜਿੰਦਰ ਸਿੰਘ ਰਾਣਾ ਸਾਬਕਾ ਕੌਂਸਲ ਪ੍ਰਧਾਨ, ਦਵਿੰਦਰ ਵਾਲੀਆ ਐਮਸੀ, ਸ਼ਾਮ ਬਾਂਸਲ ਸਾਬਕਾ ਐਮ ਸੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ ਅਤੇ ਦੁਕਾਨਦਾਰ ਵੀ ਆਪ ਮੁਹਾਰੇ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਹੋ ਕੇ ਨਾਲ ਤੁਰਦੇ ਦਿਖਾਈ ਦਿੱਤੇ। ਦੁਕਾਨਦਾਰਾਂ ਨੇ ਬਲਬੀਰ ਸਿੰਘ ਸਿੱਧੂ ਦਾ ਬਹੁਤ ਗਰਮਜੋਸ਼ੀ ਅਤੇ ਫੁੱਲਾਂ  ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਵਰ੍ਹਿਆਂ ਤੋਂ ਬਲਬੀਰ ਸਿੰਘ ਸਿੱਧੂ ਇਸ ਇਲਾਕੇ ਦੀ ਸੇਵਾ ਕਰ ਰਹੇ ਹਨ ਅਤੇ ਜਦੋਂ ਹੁਣ ਉਨ੍ਹਾਂ ਦੀ ਵਾਰੀ ਆਈ ਹੈ  ਤਾਂ ਉਹ  ਪੂਰਨ ਬਹੁਮਤ ਨਾਲ ਬਲਬੀਰ ਸਿੰਘ ਸਿੱਧੂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ।

ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਵੀ ਮੁਹਾਲੀ ਦੇ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਈ ਹੈ ਤਾਂ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਖੜ੍ਹੇ ਦਿਖਾਈ ਦਿੱਤੇ ਹਨ ਅਤੇ ਸਮੱਸਿਆਵਾਂ ਦਾ ਹੱਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਬਲਬੀਰ ਸਿੰਘ ਸਿੱਧੂ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਦਿਖਾਈ ਦਿੰਦੇ ਹਨ ਅਤੇ ਕੋਈ ਵੀ ਹੋਰ ਦੂਜਾ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਪਾਸਕੂ ਵੀ ਨਹੀਂ ਹੈ ਤੇ ਨਾ ਹੀ ਮੁਹਾਲੀ ਨੂੰ ਆਪਣਾ ਕੋਈ ਨਵਾਂ ਆਗੂ ਚੁਣਨ ਦੀ  ਲੋੜ ਹੈ ਕਿਉਂਕਿ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੇ ਦੇਖੇ ਪਰਖੇ ਆਗੂ ਹਨ।

ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਸਮੁੱਚੇ ਦੁਕਾਨਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪੂਰਾ ਮੋਹਾਲੀ ਹਲਕਾ ਹੀ ਉਨ੍ਹਾਂ ਦਾ ਪਰਿਵਾਰ ਅਤੇ  ਪੂਰੇ ਦਿਲ ਨਾਲ ਦਿਨ ਰਾਤ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਵਿਕਾਸ ਕਾਰਜਾਂ ਵਿੱਚ ਵਿਤਕਰਾ ਨਹੀਂ ਹੋਣ ਦਿੱਤਾ ਅਤੇ ਇਸ ਦੀ ਮਿਸਾਲ ਮੋਹਾਲੀ ਦੇ ਕੋਨੇ ਕੋਨੇ ਵਿੱਚ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹਨ। ਉਨ੍ਹਾਂ ਸਮੁੱਚੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ 20 ਫਰਵਰੀ ਨੂੰ ਉਹ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਤਾਂ ਜੋ ਪੰਜਾਬ ਵਿੱਚ ਇੱਕ ਸਥਿਰ ਅਤੇ ਵਿਕਾਸ ਨੂੰ ਗਤੀ ਦੇਣ ਵਾਲੀ ਸਰਕਾਰ ਦੁਬਾਰਾ ਲਿਆਂਦੀ ਜਾ ਸਕੇ।

ਇਸ ਮੌਕੇ  ਹੋਰਨਾਂ ਤੋਂ ਇਲਾਵਾ ਪਿੰਕਾ ਗਰਗ, ਅਸ਼ੋਕ ਕੌਂਡਲ,  ਰਾਕੇਸ਼ ਰਿੰਕੂ ਪ੍ਰਧਾਨ ਗੁਰੂ ਨਾਨਕ ਮਾਰਕੀਟ, ਉਮਾ ਸ਼ਰਮਾ ਸਮਾਜਸੇਵੀ, ਪਰਦੀਪ ਨਵਾਬ, ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਕਾਕਾ, ਸੁਰਿੰਦਰ ਸ਼ਰਮਾ, ਹਰਪ੍ਰੀਤ ਸਿੰਘ ਡਿਪਟੀ, ਨੀਲਮ ਰਾਣੀ, ਬਲਵਿੰਦਰ ਕੌਰ, ਮਨਜੀਤ ਕੌਰ, ਸ਼ੁਕਲਾ ਜੀ, ਸੰਦੀਪ ਧੀਮਾਨ, ਭਵਨਦੀਪ, ਜਸਪਾਲ ਕੌਰ, ਟਿੰਕਾ ਵਾਲੀਆ, ਰਾਣਾ ਜੀ, ਸ਼ੁਕਲਾ ਦੇਵੀ, ਸ਼ੋਕੀ ਜੀ, ਸੰਗੀਤਾ ਗਰਗ, ਪ੍ਰੀਤੀ, ਮੀਨਾ ਬਧਨ, ਨੀਲੂ  ਸਮੇਤ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806