ਚੜ੍ਹਦਾ ਪੰਜਾਬ

August 14, 2022 12:04 PM

ਸਿੱਧੂ ਦੀ ਅਣਥੱਕ ਮਿਹਨਤ ਤੇ ਕੁਲਜੀਤ ਬੇਦੀ ਦੀ ਕਾਨੂੰਨੀ ਲੜਾਈ ਲਿਆਈ ਮੋਹਾਲੀ ਵਿਚ ਰੰਗ, 20MGD ਪਾਣੀ ਮੋਹਾਲੀ ਨੂੰ ਸਪਲਾਈ ਸ਼ੁਰੂ   

ਬਲਬੀਰ ਸਿੱਧੂ ਦੀ ਅਣਥੱਕ ਮਿਹਨਤ ਤੇ ਕੁਲਜੀਤ ਬੇਦੀ ਦੀ ਕਾਨੂੰਨੀ ਲੜਾਈ ਲਿਆਈ ਮੋਹਾਲੀ ਵਿਚ ਰੰਗ  

ਕਜੌਲੀ ਤੋਂ ਪਾਣੀ ਦਾ ਕੁਨੈਕਸ਼ਨ ਮੋਹਾਲੀ ਨੂੰ ਹੋਇਆ : 20 ਐਮਜੀਡੀ ਪਾਣੀ ਮੋਹਾਲੀ ਨੂੰ ਸਪਲਾਈ ਸ਼ੁਰੂ   

375 ਕਰੋੜ ਰੁਪਏ ਦਾ ਹੈ ਪ੍ਰੋਜੈਕਟ

ਮੋਹਾਲੀ : ਕਹਿੰਦੇ ਨੇ ਕਿ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਜਾਂਦੀ ਅਣਥਕ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਅਤੇ ਆਪਣਾ ਰੰਗ ਲਿਆਉਂਦੀ ਹੈ ਅਤੇ ਇਸੇ ਤਰ੍ਹਾਂ ਲੋਕ ਹਿੱਤ ਵਿੱਚ ਕੀਤੀ ਗਈ ਅਦਾਲਤੀ ਲੜਾਈ ਵਿੱਚ ਇਨਸਾਫ਼ ਵੀ ਜ਼ਰੂਰ ਮਿਲਦਾ ਹੈ। ਇਹ ਦੋਵੇਂ ਗੱਲਾਂ ਮੁਹਾਲੀ ਨੂੰ ਮਿਲੇ  20 ਐਮਜੀਡੀ ਪਾਣੀ ਨਾਲ ਸਾਬਤ ਹੁੰਦੀਆਂ ਹਨ। ਇਸ ਪਾਣੀ ਨੂੰ ਮੋਹਾਲੀ ਲਿਆਉਣ ਲਈ ਅਣਥੱਕ ਮਿਹਨਤ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹੈ ਜਦੋਂ ਕਿ  ਇਸ ਵਾਸਤੇ ਕਈ ਵਰ੍ਹਿਆਂ ਦੀ ਕਾਨੂੰਨੀ ਲੜਾਈ ਡਿਪਟੀ ਮੇਅਰ ਮੁਹਾਲੀ ਨਗਰ ਨਿਗਮ ਕੁਲਜੀਤ ਸਿੰਘ ਬੇਦੀ ਨੇ ਲਡ਼ੀ।

ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਪਾਣੀ ਦੀ ਭਾਰੀ ਕਿੱਲਤ ਨੂੰ ਦੇਖਦਿਆਂ ਇੱਕ ਕੇਸ ਪਾਇਆ ਸੀ  ਜੋ ਕਈ ਸਾਲ ਹਾਈ ਕੋਰਟ ਵਿੱਚ ਚੱਲਿਆ। ਇਸ ਕੇਸ ਦੀ ਬਦੌਲਤ ਗਮਾਡਾ ਨੇ ਕਜੌਲੀ ਤੋਂ ਨਵੀਂ ਪਾਈਪ ਲਾਈਨ ਪਾਉਣ ਸਬੰਧੀ ਫ਼ੈਸਲਾ ਕੀਤਾ ਅਤੇ ਅੱਸੀ ਐਮਜੀਡੀ ਪਾਣੀ ਦੀ ਇੱਕ ਪਾਈਪ ਪਾਈ ਗਈ ਜਿਸ ਤੋਂ ਚਾਲੀ ਐਮਜੀਡੀ ਪਾਣੀ ਚੰਡੀਗਡ਼੍ਹ ਨੂੰ ਅਤੇ ਚਾਲੀ ਐਮਜੀਡੀ ਮਾਲੀ ਨੂੰ ਮਿਲਣਾ ਸੀ।

ਕੁਲਜੀਤ ਸਿੰਘ ਬੇਦੀ ਦੱਸਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਉਪਰੰਤ ਮੋਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ  ਲਈ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਵਿਚਾਲੇ ਦੋ ਸਾਲ ਕੋਰੋਨਾ ਦੀ ਮਹਾਂਮਾਰੀ ਆਉਣ ਕਾਰਨ ਇਹ ਪ੍ਰੋਜੈਕਟ ਥੋਡ਼੍ਹਾ ਲਮਕ ਗਿਆ ਨਹੀਂ ਤਾਂ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਮਿਹਨਤ ਸਦਕਾ ਪਹਿਲਾਂ ਹੀ ਇਹ ਪ੍ਰਾਜੈਕਟ  ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਉੱਤੇ ਪਾਈਪ ਪਾਉਣ ਤੋਂ ਲੈ ਕੇ ਪਿੰਡ ਸਿੰਘਪੁਰ ਵਿਖੇ ਲੱਗੇ 95 ਕਰੋੜ ਦੇ  ਵਾਟਰ ਟਰੀਟਮੈਂਟ ਪਲਾਂਟ ਸਮੇਤ ਲਗਪਗ 375 ਕਰੋੜ ਰੁਪਏ ਖਰਚ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਕਜੌਲੀ ਤੋਂ ਆਉਣ ਵਾਲੇ ਪਾਣੀ ਦਾ ਕੁਨੈਕਸ਼ਨ ਮੁਹਾਲੀ ਨਾਲ ਹੋ ਗਿਆ ਹੈ ਜਿਸ ਨਾਲ ਇਹ ਪਾਣੀ ਮੁਹਾਲੀ ਨੂੰ ਸਪਲਾਈ ਹੋਣਾ ਸ਼ੁਰੂ ਹੋ ਗਿਆ ਹੈ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ ਅਤੇ ਮੁਹਾਲੀ ਜ਼ਿਲ੍ਹੇ ਵਿੱਚ ਹੀ ਨਿਊ ਚੰਡੀਗਡ਼੍ਹ ਵੀ ਵੱਸ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਇਲਾਕੇ ਵਿੱਚ ਪਾਣੀ ਦੀ ਲੋੜ ਨੂੰ ਵੇਖਦੇ ਹੋਏ ਆਉਂਦੇ 20 ਸਾਲਾਂ ਤਕ ਮੋਹਾਲੀ ਨੂੰ ਪਾਣੀ ਦੀ ਥੁੜ੍ਹ ਮਹਿਸੂਸ ਨਹੀਂ ਹੋਵੇਗੀ।

ਟਿਊਬਵੈੱਲਾਂ ਉੱਤੇ ਨਿਰਭਰਤਾ ਹੋਵੇਗੀ ਖਤਮ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਵਿੱਚ ਸਿੱਧਾ ਨਹਿਰੀ ਪਾਣੀ ਸਪਲਾਈ ਹੋਣ ਨਾਲ ਟਿਊਬਵੈਲਾਂ ਤੇ ਨਿਰਭਰਤਾ ਵੀ ਖਤਮ ਹੋਵੇਗੀ  ਅਤੇ ਇਸ ਨਾਲ ਜ਼ਮੀਨ ਹੇਠਲੇ ਪਾਣੀ ਦਾ  ਲੈਵਲ ਵੀ  ਪੱਧਰ ਵਧੇਗਾ ਅਤੇ ਇਸ ਨਾਲ ਪ੍ਰਦੂਸ਼ਣ ਵੀ ਘਟੇਗਾ।

ਉਨ੍ਹਾਂ ਮੁਹਾਲੀ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੀ ਬਦੌਲਤ ਇਹ ਪ੍ਰੋਜੈਕਟ ਨੇਪਰੇ ਚਡ਼੍ਹਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੋਹਾਲੀ ਦੇ ਲੋਕਾਂ ਨੂੰ ਪੀਣ ਵਾਲੇ  ਸਾਫ਼  ਪਾਣੀ ਦੀ ਸਪਲਾਈ ਸਬੰਧੀ ਭਾਰੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਉਨ੍ਹਾਂ ਵਿਰੋਧ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਤੇ ਬੰਨ੍ਹੀ ਪੱਟੀ ਵੀ ਖੁੱਲ੍ਹੇਗੀ ਜੋ ਕਹਿੰਦੇ ਹਨ ਕਿ  ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੁਹਾਲੀ ਦਾ ਕੋਈ ਵਿਕਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿਚ ਜੋ ਵਿਕਾਸ ਕਾਂਗਰਸ  ਪਾਰਟੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਸਿੱਧੂ ਨੇ ਕਰਵਾਇਆ ਹੈ ਉਨਾ ਨਾ ਤਾਂ ਪਹਿਲਾਂ ਕਿਸੇ ਨੇ ਸੋਚਿਆ ਹੀ ਸੀ ਅਤੇ ਨਾ ਹੀ  ਕੋਈ ਹੋਰ ਆਗੂ ਕਰਵਾਉਣ ਦੇ ਸਮਰੱਥ ਹੀ ਸੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਕਾਸ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਬਲਬੀਰ ਸਿੰਘ ਸਿੱਧੂ ਦਾ ਮੁੜ ਵਿਧਾਨ ਸਭਾ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਅਤੇ ਮੁਹਾਲੀ ਦੇ ਲੋਕ ਰਿਕਾਰਡ ਤੋੜ ਵੋਟਾਂ ਪਾ ਕੇ  ਸਰਦਾਰ ਬਲਬੀਰ ਸਿੰਘ ਸਿੱਧੂ  ਨੂੰ ਜਿਤਾਉਣ ਲਈ ਤਿਆਰ ਬੈਠੇ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806