ਚੜ੍ਹਦਾ ਪੰਜਾਬ

August 14, 2022 12:52 PM

ਕਾਂਗਰਸ ਪਾਰਟੀ ਦੇ  ਮੇਅਰ ਅਤੇ ਡਿਪਟੀ ਮੇਅਰ ਦੀਆਂ ਪਤਨੀਆਂ ਨੇ ਸੰਭਾਲਿਆ ਬਲਬੀਰ ਸਿੱਧੂ ਦਾ  ਚੋਣ ਮੋਰਚਾ

ਕਾਂਗਰਸ ਪਾਰਟੀ ਦੇ  ਮੇਅਰ ਅਤੇ ਡਿਪਟੀ ਮੇਅਰ ਦੀਆਂ ਪਤਨੀਆਂ ਨੇ ਸੰਭਾਲਿਆ ਬਲਬੀਰ ਸਿੱਧੂ ਦਾ  ਚੋਣ ਮੋਰਚਾ  

ਘਰ ਘਰ ਜਾ ਕੇ ਮੰਗੀਆਂ ਲੋਕਾਂ ਕੋਲੋਂ ਵੋਟਾਂ  

ਕਿਹਾ ਬਲਬੀਰ ਸਿੰਘ ਸਿੱਧੂ ਹਰ ਵੇਲੇ ਲੋਕਾਂ ਨੂੰ ਉਪਲੱਬਧ : ਆਪ ਉਮੀਦਵਾਰ  ਕੁਲਵੰਤ ਸਿੰਘ ਕਿਸੇ ਨੂੰ ਮਿਲਦਾ ਤੱਕ ਨਹੀਂ  

ਮੁਹਾਲੀ :
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪਤਨੀ ਜਤਿੰਦਰ ਕੌਰ  ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ  ਦੀਪਤੀ ਦਮਨਜੀਤ ਕੌਰ  ਨੇ ਮੁਹਾਲੀ ਸ਼ਹਿਰ ਵਿਚ ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਮੋਰਚਾ  ਸੰਭਾਲਿਆ ਹੈ। ਇਨ੍ਹਾਂ ਦੋਹਾਂ ਨੇ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਤੋਂ ਮੁਹਾਲੀ ਵਿੱਚ ਹੋਏ ਵਿਕਾਸ ਕਾਰਜਾਂ ਅਤੇ ਲਿਆਂਦੇ ਗਏ ਨਵੇਂ ਪ੍ਰਾਜੈਕਟਾਂ  ਬਾਰੇ ਜਾਗਰੂਕ ਕਰਦਿਆਂ ਵੋਟਾਂ ਮੰਗੀਆਂ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ  ਵੱਡੀ ਗਿਣਤੀ ਵਿਚ ਮਹਿਲਾਵਾਂ ਉਨ੍ਹਾਂ ਦੇ ਨਾਲ ਸਨ।

ਫੇਜ਼ 3 ਬੀ 2 ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ  ਜਤਿੰਦਰ ਕੌਰ ਅਤੇ ਦਮਨਜੀਤ ਕੌਰ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਸ਼ਹਿਰ ਦੇ ਜਾਣੇ ਪਛਾਣੇ ਅਤੇ ਹਰਮਨ ਪਿਆਰੇ ਆਗੂ ਹਨ ਜੋ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਵੇਲੇ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹਦੇ ਹਨ ਅਤੇ ਲੋਕਾਂ ਨੂੰ ਆਪਣਾ ਪਰਿਵਾਰਕ ਮੈਂਬਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਹਮੇਸ਼ਾਂ ਪੂਰੇ ਹਲਕੇ ਵਿੱਚ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਹੀ  ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦਾ ਹਾਲ ਇਹ ਹੈ ਕਿ ਉਹ ਤਾਂ ਕਿਸੇ ਨੂੰ ਮਿਲ ਕੇ ਵੀ ਰਾਜ਼ੀ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਦਾ ਕੋਈ ਕੀ ਇਤਬਾਰ ਕਰੇਗਾ ਜੋ ਵਾਰ ਵਾਰ ਪਾਰਟੀਆਂ ਬਦਲਦਾ ਹੋਵੇ ਅਤੇ ਜਾਤ ਪਾਤ ਦੀ ਸੌੜੀ ਰਾਜਨੀਤੀ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਸਿਰਫ਼ ਪੈਸੇ ਦੇ ਦਮ ਤੇ ਮੋਹਾਲੀ ਵਿਚ ਰਾਜਨੀਤੀ ਕਰਨ ਆਇਆ ਹੈ ਤਾਂ ਜੋ ਆਪਣੇ ਨਿੱਜੀ ਹਿੱਤ ਪੂਰੇ ਕਰ ਸਕੇ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਜਿਹੇ  ਫ਼ਸਲੀ ਬਟੇਰਿਆਂ ਤੋਂ ਚੌਕਸ ਰਹਿਣ ਲਈ ਕਿਹਾ ਅਤੇ ਬਲਬੀਰ ਸਿੰਘ ਸਿੱਧੂ ਨੂੰ ਜਿਤਾਉਣ ਲਈ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਕਾਂਗਰਸ ਮੁਹਾਲੀ,  ਅਮਨਦੀਪ ਸਿੰਘ, ਆਸ਼ੂ ਵੈਦ, ਨਰਿੰਦਰ ਮੋਦੀ, ਇੰਦਰਜੀਤ ਸਿੰਘ ਖੋਖਰ, ਨਵਨੀਤ ਤੋਕੀ,  ਜਤਿੰਦਰ ਭੱਟੀ, ਤਿਲਕ ਰਾਜ ਸ਼ਰਮਾ, ਮੈਡਮ ਮਿੱਕੀ, ਦੀਪਾ ਧੂਪਰ, ਲਵਲੀਨ ਧੂਪਰ, ਸ਼ਮਾ ਪੌਲ, ਹਰਮਨ ਕੌਰ ਗਿੱਲ, ਹਰਜੀਤ ਕੌਰ ਸਮੇਤ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807