ਚੜ੍ਹਦਾ ਪੰਜਾਬ

August 14, 2022 12:48 AM

ਸਿੱਧੂ ਭਰਾਵਾਂ ਨੇ ਵਿਕਾਸ ਦੀ ਥਾਂ ਕੀਤਾ ਮੁਹਾਲੀ ਦਾ ਵਿਨਾਸ਼  : ਪਰਵਿੰਦਰ ਸੋਹਾਣਾ  

ਅਕਾਲੀ ਆਗੂ ਪਰਵਿੰਦਰ  ਸਿੰਘ ਸੋਹਾਣਾ ਨੇ ਕਾਂਗਰਸ ਪਾਰਟੀ ਨੂੰ ਲਾਇਆ ਖੋਰਾ  
ਕਈ ਨੌਜਵਾਨ ਅਤੇ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਹੋਏ ਸ਼ਾਮਲ  
ਵਿਤਕਰਾ ਭਰਪੂਰ ਰਾਜਨੀਤੀ ਕਰਨ ਵਾਲੇ ਸਿੱਧੂ ਭਰਾਵਾਂ ਨੇ ਵਿਕਾਸ ਦੀ ਥਾਂ  ਕੀਤਾ ਮੁਹਾਲੀ ਦਾ ਵਿਨਾਸ਼  : ਪਰਵਿੰਦਰ ਸਿੰਘ ਸੋਹਾਣਾ  
ਮੁਹਾਲੀ:  ਮੁਹਾਲੀ ਦੇ ਫੇਜ਼ 11ਵਿਚ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਾਂਗਰਸ ਪਾਰਟੀ ਨੂੰ ਖੋਰਾ ਲਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਦੇ ਨਾਲ ਜਿਥੇ ਮੁਹਾਲੀ ਵਿੱਚ ਅਕਾਲੀ ਦਲ ਮਜ਼ਬੂਤ ਹੋਇਆ ਹੈ ਉੱਥੇ ਕਾਂਗਰਸ ਨੂੰ ਤਗੜਾ ਝਟਕਾ ਲੱਗਿਆ ਹੈ। ਫੇਜ਼ 11 ਵਿੱਚ ਕਾਂਗਰਸ ਦੇ ਯੂਥ ਆਗੂਆਂ, ਹਰਸ਼ ਸਰਵਾਰਾ ਗਰੁੱਪ ਤੋਂ ਇਲਾਵਾ ਹੋਰ ਕਈ ਪਰਿਵਾਰ ਅਕਾਲੀ ਦਲ ਵਿੱਚ ਰਸਮੀ ਤੌਰ ਤੇ ਸ਼ਾਮਲ ਹੋ ਗਏ। ਇਨ੍ਹਾਂ ਦਾ ਪਰਵਿੰਦਰ ਸਿੰਘ ਸੋਹਾਣਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਵਿਚ ਆਉਣ ਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਬੋਲਦਿਆਂ ਪਰਵਿੰਦਰ  ਸਿੰਘ ਸੋਹਾਣਾ ਨੇ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਉਤੇ ਹਮਲੇ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ ਵਿਕਾਸ ਸਿਰਫ਼ ਤੇ ਸਿਰਫ਼  ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਸੀ ਅਤੇ ਕਾਂਗਰਸ ਸਰਕਾਰ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਤਾਂ ਵਿਕਾਸ ਦੀ ਥਾਂ ਤੇ ਹਮੇਸ਼ਾਂ ਮੋਹਾਲੀ ਦਾ ਵਿਨਾਸ਼ ਹੀ ਕੀਤਾ ਹੈ ਅਤੇ ਵਿਕਾਸ ਕਾਰਜਾਂ ਵਿੱਚ ਰੋੜੇ ਅਟਕਾਉਣ ਦਾ ਕੰਮ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਹਮੇਸ਼ਾ ਵਿਤਕਰੇ ਭਰਪੂਰ ਰਾਜਨੀਤੀ ਕਰਦੇ ਹਨ ਅਤੇ ਨਗਰ ਨਿਗਮ ਵਿਚ ਆਪਣੇ ਭਰਾ ਨੂੰ ਮੇਅਰ ਬਣਾਉਣ ਉਪਰੰਤ  ਉਸ ਨੇ ਤੇ ਉਸ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੇ  ਵਿਰੋਧੀ ਕੌਂਸਲਰਾਂ ਦੇ ਵਾਰਡਾਂ ਵਿਚ ਕੋਈ ਕੰਮ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਹਮੇਸ਼ਾਂ ਵਿਤਕਰਾ ਰਹਿਤ ਅਤੇ ਪਾਰਦਰਸ਼ੀ ਰਾਜਨੀਤੀ ਕਰਕੇ ਹਰ ਵਰਗ ਦਾ ਵਿਕਾਸ ਕਰਦਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਵੱਖ ਵੱਖ ਪਾਰਟੀਆਂ ਤੋਂ ਕਈ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਅਜ਼ਹਰ, ਗੁਰਦੇਵ ਸਿੰਘ, ਜਸਵਿੰਦਰ ਸਿੰਘ, ਕੁਲਤਾਰ ਸਿੰਘ, ਸੋਨਾ ਸਿੰਘ, ਦੇਵ ਸ਼ਰਮਾ, ਯਸ਼ ਗੌਤਮ, ਸਾਹਿਲ ਸਿੰਘ, ਵੰਸ਼ਦੀਪ ਸਿੰਘ, ਪ੍ਰਿੰਸ ਤੇ ਹੋਰਨਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੀਆਂ ਵਿਕਾਸ ਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਆਏ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਮੋਹਾਲੀ ਦਾ  ਚਹੁੰ ਮੁਖੀ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਨੌਜਵਾਨ  ਵਰਕਰ ਪਰਵਿੰਦਰ ਸਿੰਘ ਸੋਹਾਣਾ ਨੂੰ ਟਿਕਟ ਦੇ ਕੇ ਇਲਾਕੇ ਦਾ ਮਾਣ ਵਧਾਇਆ ਹੈ  ਅਤੇ ਉਹ ਜੀਅ ਜਾਨ ਨਾਲ ਮਿਹਨਤ ਕਰਕੇ  ਪਰਵਿੰਦਰ ਸਿੰਘ ਸੋਹਾਣਾ ਨੂੰ ਭਾਰੀ ਵੋਟਾਂ ਨਾਲ  ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ।
ਇਸ ਮੌਕੇ ਕਮਲਜੀਤ ਸਿੰਘ ਰੂਬੀ ਪ੍ਰਧਾਨ ਸ਼ਹਿਰੀ ਅਕਾਲੀ ਦਲ ਸਰਬਜੀਤ ਸਿੰਘ ਗੋਲਡੀ ਸਰਕਲ ਪ੍ਰਧਾਨ ਬੀਬੀ ਕਸ਼ਮੀਰ ਕੌਰ ਬੀਬੀ ਵਿਸ਼ੰਭਰਾ ਸ਼ਰਮਾ ਸੋਨੀਆ ਸੰਧੂ ਨਰਿੰਦਰ ਸਿੰਘ ਬਰਾਡ਼ ਸਤੀਸ਼ ਆਹੂਜਾ ਤੇ ਹੋਰ ਅਕਾਲੀ  ਆਗੂ ਅਤੇ ਵਰਕਰ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804