ਚੜ੍ਹਦਾ ਪੰਜਾਬ

August 14, 2022 12:04 AM

ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਬਲਬੀਰ ਸਿੰਘ ਸਿੱਧੂ ਦੀ ਹਮਾਇਤ ਦਾ ਕੀਤਾ ਐਲਾਨ  

ਪਿੰਡ ਕੁੰਭੜਾ ਵਿਚ ਕਾਂਗਰਸ ਨੂੰ ਮਿਲੀ ਭਾਰੀ ਤਾਕਤ  

ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਬਲਬੀਰ ਸਿੰਘ ਸਿੱਧੂ ਦੀ ਹਮਾਇਤ ਦਾ ਕੀਤਾ ਐਲਾਨ  

ਮੁਹਾਲੀ ਹਲਕੇ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ ਬਲਬੀਰ ਸਿੰਘ ਸਿੱਧੂ ਦਾ ਚੋਣ ਕਾਫ਼ਲਾ  
 

ਮੋਹਾਲੀ :  ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਤਾਕਤ ਮਿਲੀ ਜਦੋਂ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਖੁੱਲ੍ਹੇ ਰੂਪ  ਵਿੱਚ ਕਾਂਗਰਸ ਪਾਰਟੀ ਦੇ ਮੁਹਾਲੀ ਹਲਕੇ ਤੋਂ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ, ਅੱਤਿਆਚਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ  ਬਲਵਿੰਦਰ ਸਿੰਘ ਕੁੰਭੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਵਿਧਾਇਕ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਸਮੇਤ ਹੋਰਨਾਂ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ  ਕੀ ਫਰੰਟ ਨੇ ਮੋਹਾਲੀ ਵਿਚ ਵਿਕਾਸ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ਦਾ ਸਮਰਥਨ ਕੀਤਾ ਹੈ ਜਿਸ ਵਾਸਤੇ ਉਹ ਇਸ ਫਰੰਟ ਦੇ ਧੰਨਵਾਦੀ ਹਨ।ਉਨ੍ਹਾਂ ਕਿਹਾ ਕਿ ਫਰੰਟ ਵੱਲੋਂ ਉਨ੍ਹਾਂ ਦੇ ਸਮਰਥਨ ਵਿਚ ਆਉਣ ਨਾਲ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਮੁਹਾਲੀ ਵਿੱਚ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਇਸ ਫਰੰਟ ਨਾਲ ਖੜ੍ਹੇ ਹਨ ਅਤੇ ਫਰੰਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।

ਇਸ ਮੌਕੇ  ਬਲਵਿੰਦਰ ਸਿੰਘ ਕੁੰਭੜਾ, ਪ੍ਰਧਾਨ  ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਮੈਂ ਕਿਹਾ ਕਿ ਮੁਹਾਲੀ ਵਿੱਚ ਖੜ੍ਹੇ ਹੋਏ ਚੋਣ ਉਮੀਦਵਾਰਾਂ ਵਿੱਚ ਤੁਲਨਾ ਕਰਨ ਤੇ ਬਲਬੀਰ ਸਿੰਘ ਸਿੱਧੂ ਹੀ ਇਕਲੌਤੇ ਅਜਿਹੇ ਉਮੀਦਵਾਰ ਹਨ ਜੋ ਮੁਹਾਲੀ ਦੇ ਵਿਕਾਸ ਕਾਰਜਾਂ ਵਾਸਤੇ ਲਗਾਤਾਰ ਮਿਹਨਤ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕ ਮੀਟਿੰਗ ਪਿਛਲੇ ਦਿਨੀਂ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਸੀਨੀਅਰ ਕਾਂਗਰਸੀ ਆਗੂ ਨਾਲ ਹੋਈ ਸੀ  ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਰਾਏ ਮਸ਼ਵਰਾ ਕਰਕੇ  ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਇਨ੍ਹਾਂ ਚੋਣਾਂ ਵਿੱਚ ਪੂਰਨ ਸਮਰਥਨ ਕਰਨ ਦਾ ਫ਼ੈਸਲਾ ਕੀਤਾ।

ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਜਨਰਲ ਸਕੱਤਰ, ਫਰੰਟ ਪੰਜਾਬ, ਬਲਵੀਰ ਸਿੰਘ ਗੋਬਿੰਦਗੜ ਸਾਬਕਾ ਬਲਾਕ ਸੰਮਤੀ ਮੈਂਬਰ, ਅਜੈਬ ਸਿੰਘ ਬਾਕਰਪੁਰ, ਹਕੀਕਤ ਸਿੰਘ ਬਲਾਕ ਸੰਮਤੀ ਮੈਂਬਰ, ਜੱਸੀ ਬੱਲੋਮਾਜਰਾ, ਬਹਾਦਰ ਸਿੰਘ ਸਰਪੰਚ ਬਲੌਗੀ, ਮੇਵਾ ਸਿੰਘ ਕੁੰਭੜਾ, ਮਨਜੀਤ ਸਿੰਘ ਕੁੰਭੜਾ, ਨਰੇਸ਼ ਕੁਮਾਰ ਕੁੰਭੜਾ, ਜਸਮੇਰ ਸਿੰਘ ਕੁੰਭੜਾ, ਮਨਦੀਪ ਸਿੰਘ ਕੁੰਭੜਾ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਮੀਤ ਕੌਰ ਧਰਮਗੜ, ਰੁਪਿੰਦਰ ਕੌਰ, ਪਰਮਜੀਤ ਕੌਰ ਕੁੰਭੜਾ, ਸੁਮਨ, ਸੁਰਿੰਦਰ ਸਿੰਘ ਕੁੰਭੜਾ, ਤਰਸੇਮ ਮਟੋਰ, ਬਲਜਿੰਦਰ ਸਿੰਘ, ਸੰਤ ਸਿੰਘ ,ਬਚਨ ਸਿੰਘ, ਜਗਦੀਫ ਸਿੰਘ ਕੁੰਭੜਾ, ਗਗਨਦੀਪ ਸਿੰਘ ਕੁੰਭੜਾ ਅਤੇ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804