ਚੜ੍ਹਦਾ ਪੰਜਾਬ

August 13, 2022 11:53 PM

ਟਰੈਫਿਕ ਸਮੱਸਿਆ ਦਾ ਜੜੋਂ ਹੱਲ ਕੀਤਾ ਗਿਆ: ਬਲਬੀਰ ਸਿੱਧੂ

ਟਰੈਫਿਕ ਸਮੱਸਿਆ ਦਾ ਜੜੋਂ ਹੱਲ ਕੀਤਾ ਗਿਆ: ਬਲਬੀਰ ਸਿੱਧੂ

ਮੋਹਾਲੀ : ਵੱਡੇ ਪੱਧਰ ਤੇ ਆਪਣੇ ਵਿਸਥਾਰ ਦੇ ਕਾਰਨ ਮੋਹਾਲੀ ਸ਼ਹਿਰ ਗੰਭੀਰ ਟਰੈਫਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ | ਟਰੈਫਿਕ ਨਾਲ ਸਬੰਧਤ ਸੜਕ ਹਾਦਸੇ ਵਧ ਰਹੇ ਸਨ ਅਤੇ ਕਈ ਕੀਮਤੀ ਜ਼ਿੰਦਗੀਆਂ ਜਾ ਰਹੀਆਂ ਸਨ |

ਪੰਜਾਬ ਦੇ ਸਾਬਕਾ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਇਹ ਗੱਲ ਦੱਸਦੇ ਹੋਏ ਕਿਹਾ ਕਿ ਮੋਹਾਲੀ ਤੋਂ ਵਿਧਾਇਕ ਰਹਿੰਦੇ ਹੋਏ ਆਪਣੇ ਪਿਛਲੇ ਕਾਰਜਕਾਲ ਵਿਚ ਉਨ੍ਹਾਂ ਨੇ ਮੋਹਾਲੀ ਨੂੰ ਲਗਾਤਾਰ ਵਧਦੀ ਟਰੈਫਿਕ ਸਮੱਸਿਆ ਤੋਂ ਛੁਟਕਾਰਾ ਦਵਾਉਣ ਦੇ ਲਈ ਠੋਸ ਯੋਜਨਾਂ ਬਣਾਈ ਸੀ |

ਖਾਸ ਰੂਪ ਨਾਲ ਰਾਤ ਦੇ ਸਮੇਂ ਅਵਾਰਾ ਪਸ਼ੂਆਂ ਦੇ ਕਾਰਨ ਹੋਣ ਵਾਲੇ ਘਾਤਕ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਬਲੌਂਗੀ ਪਿੰਡ ਵਿਚ 10 ਏਕੜ ਜ਼ਮੀਨ ਤੇ ਬਾਲ ਗੋਪਾਲ ਗਊਸ਼ਾਲਾ ਸਥਾਪਿਤ ਕੀਤੀ ਗਈ | ਸਿੱਧੂ ਨੇ ਕਿਹਾ ਕਿ ਹੁਣ ਮੋਹਾਲੀ ਦੀਆਂ ਸੜਕਾਂ ਅਵਾਰਾ ਪਸ਼ੂਆਂ ਤੋਂ ਮੁਕਤ ਹਨ, ਜਿਸ ਨਾਲ ਹਾਦਸਿਆਂ ਅਤੇ ਟਰੈਫਿਕ ਸਮੱਸਿਆ ਨੂੰ ਘੱਟ ਕਰਨ ਵਿਚ ਮਦਦ ਮਿਲੀ ਹੈ |

ਉਨ੍ਹਾਂ ਨੇ ਅੱਗੇ ਕਿਹਾ ਕਿ ਮੋਹਾਲੀ ਵਾਸੀਆਂ ਦੀ ਲੰਮੇਂ ਸਮੇਂ ਤੋਂ ਸੈਂਟ੍ਰਲਾਈਜਡ ਲੋਕੇਸ਼ਨ ਵਿਚ ਬੱਸ ਸਟੈਂਡ ਦੀ ਮੰਗ ਨੂੰ ਵੀ ਪੂਰਾ ਕਰ ਲਿਆ ਗਿਆ ਹੈ | ਫੇਜ 6 ਦਾ ਬੱਸ ਸਟੈਂਡ ਬਾਹਰੀ ਸਥਾਨ ਤੇ ਹੋਣ ਕਾਰਨ ਕਿਸੇ ਕੰਮ ਦਾ ਨਹੀਂ ਸੀ | ਲੋਕ ਚਾਹੁੰਦੇ ਸਨ ਕਿ ਫੇਜ 8 ਦੇ ਬੱਸ ਸਟੈਂਡ ਨੂੰ ਫਿਰ ਤੋਂ ਚਾਲੂ ਕੀਤਾ ਜਾਵੇ | ਪਰ ਫੇਜ 8 ਵਿਚ ਇੰਡਸਟ੍ਰੀਅਲ ਏਰੀਆ ਹੋਣ ਦੇ ਕਾਰਨ ਇਹ ਸੰਭਵ ਨਹੀਂ ਸੀ | ਸਿੱਧੂ ਨੇ ਕਿਹਾ ਕਿ ਸੈਕਟਰ 77 ਵਿਚ ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਦੇ ਕੋਲ ਨਵਾਂ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ.

14 ਏਕੜ ਜ਼ਮੀਨ ਤੇ ਬਣ ਰਹੇ ਇਸ ਨਵੇਂ ਬੱਸ ਸਟੈਂਡ ਦੇ ਨਿਰਮਾਣ ਤੇ 40-50 ਕਰੋੜ ਰੁਪਏ ਖਰਚ ਹੋਣਗੇ | ਇਸ ਨਵੇਂ ਬੱਸ ਸਟੈਂਡ ਨਾਲ ਸ਼ਹਿਰ ਦੀਆਂ ਇੰਟਰਨਲ ਸੜਕਾਂ ਤੇ ਆਵਾਜਾਈ ਦੀ ਸਮੱਸਿਆ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ ਕਿਉਂਕਿ ਚੰਡੀਗੜ੍ਹ ਅਤੇ ਹੋਰ ਖੇਤਰਾਂ ਤੋਂ ਬੱਸਾਂ ਬਾਹਰੀ ਸੜਕਾਂ ਤੋਂ ਬੱਸ ਸਟੈਂਡ ਤੱਕ ਪਹੁੰਚਣਗੀਆਂ ਅਤੇ ਬਾਹਰ ਤੋਂ ਹੀ ਹੋਰ ਸਥਾਨਾਂ ਦੇ ਲਈ ਰਵਾਨਾ ਹੋਣਗੀਆਂ |
ਸਿੱਧੂ ਨੇ ਕਿਹਾ, ਨਵਾਂ ਬੱਸ ਸਟੈਂਡ ਮੋਹਾਲੀ ਦੇ ਜਿਆਦਾਤਰ ਸਰਕਾਰੀ ਦਫਤਰਾਂ ਜਿਵੇਂ ਪੰਚਾਇਤ ਦਫਤਰ, ਐਜੁਕੇਸ਼ਨ ਬੋਰਡ ਦਫਤਰ, ਡੀਸੀ ਦਫਤਰ ਆਦਿ ਤੋਂ ਵੀ ਅਸਾਨੀ ਨਾਲ ਪਹੁੰਚਯੋਗ ਹੋਵੇਗਾ |

ਇਸਦੇ ਇਲਾਵਾ ਸ਼ਹਿਰ ਦੀਆਂ ਸੜਕਾਂ ਤੇ ਆਵਾਜਾਈ ਨੂੰ ਘੱਟ ਕਰਨ ਦੇ ਲਈ ਸਿਟੀ ਬੱਸ ਸੇਵਾ ਨੂੰ ਵੀ ਮਨਜੂਰੀ ਦਿੱਤੀ ਗਈ ਹੈ | ਇਹ ਜਲਦੀ ਹੀ ਨਗਰ ਨਿਗਮ ਦੇ ਤਹਿਤ ਸ਼ੁਰੂ ਹੋਵੇਗੀ, ਸਿੱਧੂ ਨੇ ਦੱਸਿਆ |
ਉਨ੍ਹਾਂ ਕਿਹਾ ਕਿ ਲਾਂਡਰਾਂ ਚੌਂਕ ਤੇ ਟਰੈਫਿਕ ਜਾਮ ਨੂੰ ਘੱਟ ਕਰਨ ਲਈ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਵੀ ਹੱਲ ਕਰ ਲਿਆ ਗਿਆ ਹੈ | ਇਹ ਮੋਹਾਲੀ ਦੇ ਸਭ ਤੋਂ ਰੁੱਝੇ ਚੌਂਕਾਂ ਵਿਚੋਂ ਇੱਕ ਸੀ | ਜਿੱਥੇ ਪੂਰੇ ਪੰਜਾਬ ਦੇ ਲੋਕਾਂ ਨੂੰ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ | ਚੌਂਕ ਦੇ ਨਵੀਨੀਕਰਣ ਤੇ 27 ਕਰੋੜ ਰੁਪਏ ਖਰਚ ਕੀਤੇ ਗਏ ਹਨ | ਸਿੱਧੂ ਨੇ ਕਿਹਾ ਹੁਣ ਵਾਹਨ ਚਾਲਕ ਆਪਣਾ ਸਮਾਂ ਬਚਾ ਕੇ ਬਿਨਾਂ ਕਿਸੇ ਟਰੈਫਿਕ ਜਾਮ ਦੇ ਚੌਂਕ ਤੋਂ ਅਸਾਨੀ ਨਾਲ ਨਿਕਲ ਸਕਦੇ ਹਨ |

ਉਨ੍ਹਾਂ ਕਿਹਾ ਕਿ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ, ਸੈਕਟਰ 70 ਨੂੰ ਸ਼ਿਫਟ ਕਰਨ ਦੇ ਮਸਲੇ ਦਾ ਵੀ ਹੱਲ ਕੀਤਾ ਗਿਆ | ਹਾਲ ਹੀ ਵਿਚ ਅਸੀਂ ਨਿਹੰਗ ਸਿੱਖਾਂ ਦੇ ਪ੍ਰਮੁੱਖ ਸੰਤ ਬਾਬਾ ਬਲਬੀਰ ਸਿੰਘ ਦੇ ਨਾਲ ਇਸ ਮਾਮਲੇ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਮਸਲੇ ਦਾ ਹੱਲ ਕੀਤਾ | ਇਸਦੇ ਲਈ ਅਸੀਂ ਸੰਤ ਬਾਬਾ ਬਲਬੀਰ ਸਿੰਘ ਦੇ ਬਹੁਤ ਧੰਨਵਾਦੀ ਹਾਂ, ਸਿੱਧੂ ਨੇ ਕਿਹਾ | ਗੁਰਦੁਆਰੇ ਨੂੰ ਇਸਦੇ ਸਾਹਮਣੇ ਵਾਲੀ ਲੋਕੇਸ਼ਨ ਤੇ ਸ਼ਿਫਟ ਕੀਤਾ ਜਾਵੇਗਾ ਅਤੇ ਨਵਾਂ ਗੁਰਦੁਆਰਾ ਬਣਾਉਣ ਲਈ 2.60 ਕਰੋੜ ਰੁਪਏ ਦਿੱਤੇ ਜਾਣਗੇ |

ਉਨ੍ਹਾਂ ਕਿਹਾ ਕਿ ਮੋਹਾਲੀ ਦੇ ਨਿਵਾਸੀਆਂ ਦੀ ਇਹ ਬਹੁਤ ਲੰਮੇਂ ਸਮੇਂ ਤੋਂ ਲੰਬਿਤ ਮੰਗ ਸੀ ਕਿਉਂਕਿ ਗੁਰਦੁਆਰੇ ਦੇ ਸਾਹਮਣੇ ਵਾਲੀ ਸੜਕ ਤੇ ਇੱਕ ਤਿੱਖਾ ਮੋੜ ਕਈ ਘਾਤਕ ਹਾਦਸਿਆਂ ਦਾ ਕਾਰਨ ਸੀ | ਰਾਤ ਦੇ ਸਮੇਂ ਉਸ ਮੋੜ ਨੂੰ ਪਾਰ ਕਰਨਾ ਹੋਰ ਵੀ ਖਤਰਨਾਕ ਸੀ ਕਿਉਂਕਿ ਤਿੱਖੇ ਮੋੜ ਦੇ ਕਾਰਨ ਵਾਹਨ ਚਾਲਕ ਉਲਟ ਦਿਸ਼ਾ ਤੋਂ ਆਉਣ ਵਾਲੀ ਆਵਾਜਾਈ ਦਾ ਅੰਦਾਜਾ ਨਹੀਂ ਲਗਾ ਸਕਦੇ ਸਨ | ਸਿੱਧੂ ਨੇ ਕਿਹਾ ਕਿ ਗੁਰਦੁਆਰੇ ਨੂੰ ਟਰਾਂਸਫਰ ਕਰਨ ਨਾਲ ਸੜਕ ਨੂੰ ਸਿੱਧਾ ਕਰਨ ਵਿਚ ਮਦਦ ਮਿਲੇਗਾ ਜਿਸ ਨਾਲ ਸੜਕ ਹਾਦਸਿਆਂ ਦੀ ਸੰਭਾਵਨਾਂ ਖਤਮ ਹੋ ਜਾਵੇਗੀ |

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804