ਚੜ੍ਹਦਾ ਪੰਜਾਬ

August 11, 2022 1:02 AM

ਪੂਰਾ ਹਲਕਾ ਮੇਰਾ ਆਪਣਾ ਪਰਿਵਾਰ, ਮੇਰਾ ਜੀਵਨ ਹਲਕਾ ਮੋਹਾਲੀ ਨੂੰ ਸਮਰਪਿਤ  : ਬਲਬੀਰ ਸਿੰਘ ਸਿੱਧੂ  

ਲਾਂਡਰਾਂ ਚੌਕ ਉੱਤੇ ਲੱਗਦੇ ਜਾਮ ਦੀ ਸਮੱਸਿਆ ਦਾ ਪੂਰਨ  ਹੱਲ ਕਰਵਾਇਆ  : ਬਲਬੀਰ ਸਿੰਘ ਸਿੱਧੂ  

1948 ਵਿਚ ਬਣੇ ਸਰਕਾਰੀ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਪਗ੍ਰੇਡ ਕੀਤਾ

ਪੂਰਾ ਹਲਕਾ ਮੇਰਾ ਆਪਣਾ ਪਰਿਵਾਰ, ਮੇਰਾ ਜੀਵਨ ਹਲਕਾ ਮੋਹਾਲੀ ਨੂੰ ਸਮਰਪਿਤ  : ਬਲਬੀਰ ਸਿੰਘ ਸਿੱਧੂ 

ਹਲਕਾ ਵਾਸੀਆਂ ਦੇ ਦੁੱਖ ਸੁੱਖ ਸਮੱਸਿਆਵਾਂ ਤੇ ਤਕਲੀਫ਼ਾਂ ਦੇ ਹੱਲ ਅਤੇ ਇਲਾਕੇ ਦੇ ਵਿਕਾਸ ਦੀ ਜ਼ਿੰਮੇਵਾਰੀ  ਤਨਦੇਹੀ ਨਾਲ ਨਿਭਾਈ  : ਸਿੱਧੂ  

ਜਾਤ ਪਾਤ ਅਤੇ ਧਰਮ ਦੀ ਰਾਜਨੀਤੀ ਕਰਕੇ ਸਮਾਜਿਕ ਵੰਡੀਆਂ ਕਰ ਰਹੇ ਹਨ ਇਹ ਫਸਲੀ ਬਟੇਰੇ  : ਬਲਬੀਰ ਸਿੰਘ ਸਿੱਧੂ  

 

ਮੋਹਾਲੀ:  ਮੋਹਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਲਾਂਡਰਾਂ ਵਿਖੇ ਇਕ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ।

ਇਲਾਕਾ ਵਾਸੀਆਂ ਤੇ ਪਤਵੰਤਿਆਂ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ  ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ  ਤੇ ਉਨ੍ਹਾਂ ਦਾ ਜੀਵਨ ਮੋਹਾਲੀ ਹਲਕੇ ਨੂੰ ਸਮਰਪਤ ਰਿਹਾ ਹੈ  ਅਤੇ ਇਹ ਪੂਰਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਦੁੱਖ ਸੁੱਖ, ਸਮੱਸਿਆਵਾਂ ਅਤੇ ਤਕਲੀਫ਼ਾਂ ਦੇ ਹੱਲ ਅਤੇ ਸਮੁੱਚੇ ਇਲਾਕੇ ਦਾ ਵਿਕਾਸ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਲਈ ਉਹ ਤਨਦੇਹੀ ਨਾਲ ਉਪਰਾਲੇ ਕਰਦੇ ਹਨ।

ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ  ਕਿ ਲਾਂਡਰਾਂ ਵਿੱਚ 1948 ਵਿੱਚ ਸਰਕਾਰੀ ਸਕੂਲ ਬਣਿਆ ਸੀ ਜਿਸ ਨੂੰ ਉਨ੍ਹਾਂ ਨੇ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਹੈ  ਤੇ ਇੱਥੋਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਗਿਆ ਹੈ।

ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲਾਂਡਰਾਂ ਚੌਕ ਦੇ ਜਾਮ ਤੋਂ ਹਰ ਕੋਈ ਵਾਕਫ਼ ਹੈ। ਉਨ੍ਹਾਂ ਕਿਹਾ ਕਿ ਇਸ ਚੌਕ ਉੱਤੇ ਵੱਡੇ ਵੱਡੇ ਜਾਮ ਲੱਗਦੇ ਸਨ ਅਤੇ ਜਿੰਨਾ ਸਮਾਂ ਲੁਧਿਆਣਾ ਤੋਂ ਲਾਂਡਰਾਂ ਆਉਣ ਵਿਚ ਲੱਗਦਾ ਸੀ ਉਸ ਤੋਂ ਵੀ ਵੱਧ ਸਮਾਂ  ਲਾਂਡਰਾਂ ਤੋਂ ਮੁਹਾਲੀ ਪਹੁੰਚਣ ਵਿੱਚ ਲੱਗ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਮੱਸਿਆ ਦੇ ਹੱਲ ਲਈ ਦਿਨ ਰਾਤ ਉਪਰਾਲੇ ਕੀਤੇ ਹਨ ਅਤੇ ਅੱਜ ਇਸ ਚੌਕ ਉੱਤੇ ਕੋਈ ਜਾਮ ਨਹੀਂ ਲੱਗਦਾ  ਤੇ ਨਾ ਹੀ ਕੋਈ ਟ੍ਰੈਫਿਕ ਦੀ ਸਮੱਸਿਆ ਖੜ੍ਹੀ ਹੁੰਦੀ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਭਾਰੀ ਰਾਹਤ ਮਿਲੀ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਖਾਸ ਤੌਰ ਤੇ ਲਾਂਡਰਾਂ ਪਿੰਡ ਦੇ ਵਿਕਾਸ ਵੱਲ ਭਾਰੀ ਧਿਆਨ ਦਿੱਤਾ ਅਤੇ ਇੱਥੇ ਕਰੋੜਾਂ ਰੁਪਏ ਖਰਚ ਕਰਕੇ ਪਿੰਡ ਦਾ ਬਹੁਪੱਖੀ ਵਿਕਾਸ ਕਰਵਾਇਆ ਗਿਆ ਹੈ।

ਸਾਬਕਾ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਅੱਜ ਕਈ ਫ਼ਸਲੀ ਬਟੇਰੇ ਕਈ ਤਰ੍ਹਾਂ ਦੀਆਂ ਨਾਲ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੁਲਵੰਤ ਸਿੰਘ ਅਤੇ ਅਕਾਲੀ ਦਲ ਦਾ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ  ਪਹਿਲਾਂ ਆਜ਼ਾਦ ਗਰੁੱਪ ਬਣਾ ਕੇ ਇਕੱਠੇ ਲੋਕਾਂ ਨੂੰ ਭਰਮਾਉਂਦੇ ਸਨ ਤੇ ਹੁਣ ਇੱਕ ਦੂਜੇ ਦੇ ਖ਼ਿਲਾਫ਼ ਚੋਣ ਲੜ ਰਹੇ ਹਨ ਪਰ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਲੋਕਾਂ ਨੇ ਇਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਦਿਖਾ ਦਿੱਤੀ ਤੇ ਕੁਲਵੰਤ ਸਿੰਘ ਤਾਂ ਐਮ ਸੀ ਦੀ ਚੋਣ ਤੱਕ ਨਹੀ ਜਿੱਤ ਸਕਿਆ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਨਕਾਰਿਆ ਹੋਇਆ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਵੇਖ ਰਿਹਾ ਹੈ ਤਾਂ ਜੋ ਆਪਣੇ ਨਿੱਜੀ ਮੁਫਾਦ ਪੂਰੇ ਕਰ ਸਕੇ ਪਰ  ਮੁਹਾਲੀ ਦੇ ਸੂਝਵਾਨ ਲੋਕ ਇਸ ਚੋਣ ਵਿੱਚ ਕੁਲਵੰਤ ਸਿੰਘ ਨੂੰ ਬੁਰੀ ਤਰ੍ਹਾਂ ਨਕਾਰਨਗੇ।

ਉਨ੍ਹਾਂ ਕਿਹਾ ਕਿ ਹਾਲਾਤ ਇਹ ਹੋ ਚੁੱਕੇ ਹਨ ਕਿ ਇਹ ਫਸਲੀ ਬਟੇਰੇ ਜਾਤ ਪਾਤ ਅਤੇ ਧਰਮ ਦੀ ਰਾਜਨੀਤੀ ਉੱਤੇ ਉਤਰ ਆਏ ਹਨ  ਜੋ ਕਿ ਬੇਹੱਦ ਮੰਦਭਾਗੀ ਗੱਲ ਹੈ ਅਤੇ ਇਹ ਉਮੀਦਵਾਰ ਸਮਾਜ ਨੂੰ ਵੰਡਣ ਦੇ ਯਤਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਲੋਕ ਇਨ੍ਹਾਂ ਵੰਡੀਆਂ ਪਾਉਣ ਵਾਲੇ ਉਮੀਦਵਾਰਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਅਤੇ ਚੋਣਾਂ ਵਾਲੇ ਦਿਨ ਇਨ੍ਹਾਂ ਨੂੰ ਮੋਹਾਲੀ ਤੋਂ ਬਾਹਰ ਦਾ ਰਸਤਾ ਦਿਖਾਉਣਗੇ।

ਇਸ ਮੌਕੇ ਇਲਾਕਾ ਵਾਸੀਆਂ ਅਤੇ ਪਤਵੰਤਿਆਂ ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਲੱਡੂਆਂ ਨਾਲ ਤੋਲਿਆ ਅਤੇ ਬਲਬੀਰ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਗਾਏ।

ਇਸ ਮੌਕੇ  ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਚੇਅਰਮੈਨ ਮਾਰਕੀਟ ਕਮੇਟੀ ਖਰੜ, ਮੋਹਨ ਸਿੰਘ ਬਠਲਾਣਾ ਬਲਾਕ ਪ੍ਰਧਾਨ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਚਰਨ ਸਿੰਘ ਸਰਪੰਚ ਲਾਂਡਰਾਂ, ਭੁਪਿੰਦਰ ਸਿੰਘ ਪੰਚ, ਸਤਵੰਤ ਕੌਰ ਪੰਚ, ਨਛੱਤਰ ਕੌਰ ਪੰਚ, ਬੰਤ ਸਿੰਘ ਪੰਚ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ,  ਦਿਲਬਾਗ ਸਿੰਘ ਲੰਬੜਦਾਰ, ਗੁਰਮੁਖ ਸਿੰਘ ਸਰਪੰਚ ਨਿਊ ਲਾਂਡਰਾਂ,  ਕਮਲਜੀਤ ਸਿੰਘ, ਜਸਪਾਲ ਸਿੰਘ,  ਸੋਮਨਾਥ, ਕਾਮਰੇਡ ਰਜਿੰਦਰ ਸਿੰਘ, ਪਰਮਜੀਤ ਸਿੰਘ, ਹਰਬੰਸ ਸਿੰਘ, ਗੁਰਮੀਤ ਮਾਵੀ, ਬਚਨ ਸਿੰਘ, ਇਕਬਾਲ ਸਿੰਘ, ਜਗਦੀਸ਼ ਸਿੰਘ, ਮਹਿੰਦਰ ਖ਼ਾਨ,  ਗੁਰਵਿੰਦਰ ਸਿੰਘ, ਦੀਪ ਸਿੰਘ, ਦਵਿੰਦਰ ਸਿੰਘ, ਜਗਰੂਪ ਸਿੰਘ, ਬਲਵੰਤ ਸਿੰਘ ਮਿਸਤਰੀ, ਰਾਜ ਕੁਮਾਰ’ ਗੁਰਦੇਵ ਸਿੰਘ, ਸਤਵਿੰਦਰ ਸਿੰਘ, ਰਘਵੰਤ ਸਿੰਘ, ਮਨਜੀਤ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਮੇਵਾ ਸਿੰਘ, ਲਖਮੀਰ ਸਿੰਘ, ਬਚਿੱਤਰ ਸਿੰਘ, ਸੁਰਜੀਤ ਸਿੰਘ,  ਸੁਖਵਿੰਦਰ ਸਿੰਘ, ਨਰਿੰਦਰ ਸਿੰਘ ਲਖਨੌਰ, ਅਮਰਜੀਤ ਸਿੰਘ, ਪਹਿਲਵਾਨ, ਪਿਆਰਾ ਸਿੰਘ ਸਰਪੰਚ ਚੱਪੜਚਿੜੀ, ਸੁਰਜੀਤ ਸਿੰਘ ਸਾਬਕਾ ਸਰਪੰਚ ਚੱਪੜਚਿੜੀ, ਰਾਜਬੀਰ ਕੌਰ ਸਰਪੰਚ ਚੱਪੜਚਿੜੀ, ਜਸਵਿੰਦਰ ਕੌਰ ਸਰਪੰਚ ਗਿੱਦੜਪੁਰ, ਜਸਮੇਰ ਸਿੰਘ ਜਗੀਰਦਾਰ,  ਜਗਬੀਰ ਸਿੰਘ, ਗੁਰਦੇਵ ਸਿੰਘ, ਗੁਰਜੀਤ ਸਿੰਘ, ਰਵਿੰਦਰ ਸਿੰਘ, ਸੁਖਵੰਤ ਸਿੰਘ, ਬਲਵਿੰਦਰ ਸਿੰਘ ਬਿੰਦਰਾ, ਸਮਰਜੀਤ ਸਿੰਘ, ਕਰਨ ਸਿੰਘ,  ਗੁਰਦੀਪ ਸਿੰਘ, ਅਵਤਾਰ ਸਿੰਘ, ਰਣਬੀਰ ਸਿੰਘ ਟੀਟਾ  ਸਮੇਤ ਹਾਜ਼ਰ ਇਲਾਕਾ ਵਾਸੀਆਂ ਨੇ ਹੱਥ ਖਡ਼੍ਹੇ ਕਰ ਕੇ ਬਲਬੀਰ ਸਿੰਘ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ  ਜਿਤਾਉਣ ਦਾ ਤਹੱਈਆ ਕੀਤਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792