ਚੜ੍ਹਦਾ ਪੰਜਾਬ

August 14, 2022 12:59 PM

DC ਵਲੋਂ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ ਲਗਵਾਉਣ ਦੀ ਅਪੀਲ

DC ਵਲੋਂ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ ਲਗਵਾਉਣ ਦੀ ਅਪੀਲ
 
ਜ਼ਿਲੇ ਅੰਦਰ ਅੱਜ 30 ਜਨਵਰੀ ਨੂੰ 13 ਥਾਵਾਂ ਤੇ ਲਗਣਗੇ ਕੋਵਿਡ ਵੈਕਸੀਨੇਸ਼ਨ ਕੈਂਪ
 
ਐਸ ਏ ਐਸ ਨਗਰ :
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਹਰੇਕ ਨਾਗਰਿਕ ਨੂੰ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਵਿੱਚ ਆਪਣੀ ਜ਼ਿੰਮੇਵਾਰੀ ਸਮਝ ਕੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ ਲਗਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੇਖਿਆ ਗਿਆ ਹੈ ਕੋਵਿਡ-19 ਤੋਂ ਬਚਾਅ ਲਈ ਲਗਾਈ ਜਾ ਰਹੀ ਵੈਕਸੀਨੇਸ਼ਨ ਨਾਲ ਮੋਤ ਦੀ ਦਰ ਬਹੁਤ ਘੱਟ ਹੋ ਗਈ ਹੈ ਜੋ ਕਿ ਮਹਾਂਮਾਰੀ ਤੇ ਇੱਕ ਵੱਡੀ ਜਿੱਤ ਹੈ।
 
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲੇ ਅੰਦਰ ਪੈਂਦੀਆਂ ਵੱਖ ਵੱਖ 13 ਥਾਵਾਂ ਸਰਕਾਰੀ ਕਾਲਜ ਫੇਸ 6 (ਫਿਕਸਡ ਸੀ.ਵੀ.ਸੀ.), ਕੋਵਿਡ ਹਸਪਤਾਲ ਕੈਬਿਨ ਜਿਲ੍ਹਾ ਹਸਪਤਾਲ (ਮਾਡਲ ਸੀ.ਵੀ.ਸੀ.), ਸਪੋਰਟਸ ਕੰਪਲੈਕਸ ਮੋਹਾਲੀ, 3ਬੀ1 ਮੋਹਾਲੀ, ਗੁਰੂਦੁਆਰਾ ਸਾਹਿਬ ਸੈਕਟਰ 57, ਗੁਰੂਦੁਆਰਾ ਸਾਹਿਬ ਸੈਕਟਰ 71, ਗੁਰੂਦੁਆਰਾ ਸਾਹਿਬ ਫੇਸ 1, ਸ਼ਿਵ ਮੰਦਿਰ ਸ਼ਾਹੀ ਮਾਜਰਾ, ਕਮਿਊਨਟੀ ਸੈਂਟਰ ਫੇਸ 7, ਗੁਰੂਦੁਆਰਾ ਅੰਬ ਸਾਹਿਬ ਫੇਸ 8, ਮਾਰਕੀਟ ਐਸੋਸੀਏਸ਼ਨ ਫੇਸ 5, ਮਾਰਕੀਟ ਕੀਓਸਕ ਫੇਸ 3b2, ਪੋਲਿੰਗ ਬੂਥ ਸਿਟ ਪਿੰਡ ਬਲੌਂਗੀ ਤੇ ਕਲ ਮਿਤੀ 30 ਜਨਵਰੀ ਨੂੰ ਕੋਵਿਡ ਵੈਕਸੀਨੇਸ਼ਨ ਕੈਂਪ ਲੱਗਣਗੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807