ਚੜ੍ਹਦਾ ਪੰਜਾਬ

August 14, 2022 11:58 AM

ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਅਤੇ ਸਟਾਫ ਨੇ ਕੀਤਾ ਸੜਕ ਜਾਮ ਰੋਸ ਪ੍ਰਦਰਸ਼ਨ

ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਰਾਵਾਂਗੇ ਮਸਲਾ ਹੱਲ
ਤਹਿਸੀਲਦਾਰ ਵੱਲੋਂ ਡੀ ਸੀ ਨਾਲ 21 ਜਨਵਰੀ ਨੂੰ 5 ਮੈਂਬਰੀ ਕਮੇਟੀ ਦੀ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਖਤਮ ਕੀਤਾ ਧਰਨਾ
ਮੋਹਾਲੀ : ਮੋਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰਾਂ  ਦੇ ਮਾਲਕਾਂ ਟ੍ਰੇਨਰਾਂ ਅਤੇ ਹੋਰ ਸਟਾਫ ਨੇ ਗਰੇਟਰ ਪੰਜਾਬ ਜਿੰਮ ਐਸੋਸੀਏਸ਼ਨ ਦੇ ਬੈਨਰ ਹੇਠ ਪ੍ਰਸ਼ਾਸਨ ਵਲੋਂ ਜਿੰਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮਾਂ ਦੇ ਖ਼ਿਲਾਫ਼  ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਧਰਨਾ ਦਿੱਤਾ ਅਤੇ ਸੜਕ ਜਾਮ ਕਰ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਮਸਲਾ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਨਾਲ ਫੋਨ ਤੇ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਪ੍ਰਬੰਧਕਾਂ ਦੇ ਨਾਲ ਖੜ੍ਹੇ ਹਨ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ  ਜਦੋਂ ਸ਼ਾਪਿੰਗ ਮਾਲ, ਰੈਸਤਰਾਂ, ਹੋਟਲ, ਬਾਰ ਆਦਿ ਖੋਲ੍ਹੇ ਜਾ ਸਕਦੇ ਹਨ ਤਾਂ ਜਿਮ ਕਿਓਂ ਨਹੀਂ। ਉਨ੍ਹਾਂ ਕਿਹਾ ਕਿ ਸ਼ਾਪਿੰਗ ਮਾਲਾਂ ਵਿੱਚ ਤਾਂ ਵੈਸੇ ਵੀ ਲੋਕ ਵੱਡੀ ਗਿਣਤੀ ਵਿੱਚ ਜਾਂਦੇ ਹਨ ਅਤੇ ਕਿਉਂਕਿ ਉਹ ਮੁਫ਼ਤ ਵਿਚ ਉੱਥੇ ਜਾਂਦੇ ਹਨ ਇਸ ਲਈ ਭੀੜ ਵਾਧੂ ਦੀ ਜੁੜਦੀ ਹੈ  ਜਦੋਂ ਕਿ ਜਿੰਮ ਵਿਚ ਆਉਣ ਵਾਲਾ ਇਕੱਲਾ ਇਕੱਲਾ ਵਿਅਕਤੀ ਪੈਸੇ ਦੇ ਕੇ ਇੱਥੇ ਆਉਂਦਾ ਹੈ ਤੇ ਆਪਣੀ ਸੁਰੱਖਿਆ ਦਾ ਖ਼ੁਦ ਵੀ ਖਿਆਲ ਰੱਖਦਾ ਹੈ ਅਤੇ ਜਿਮ ਪ੍ਰਬੰਧਕ ਵੀ ਸਿਹਤ ਪੱਖੋਂ ਪੂਰਾ ਧਿਆਨ ਰੱਖਦੇ ਹਨ  ਤੇ ਕੋਰੋਨਾ  ਨਿਯਮ ਅਤੇ ਸ਼ਰਤਾਂ ਦੀ ਹਰ ਪੱਖੋਂ ਪਾਲਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਸ਼ਾਸਨਿਕ ਫੈਸਲਿਆਂ ਕਾਰਨ ਜਿਮ ਅਤੇ ਫਿਟਨੈੱਸ ਇੰਡਸਟਰੀ ਪੂਰੀ ਤਰ੍ਹਾਂ ਤਬਾਹ ਹੋ ਕੇ ਰਹਿ ਗਈ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਦੀ ਮਦਦ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਹੁਣ ਘਰ ਚਲਾਉਣਾ ਵੀ ਔਖਾ ਹੋ ਗਿਆ ਹੈ ਤੇ ਉਨ੍ਹਾਂ ਕੋਲ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਸੜਕਾਂ ਤੇ ਆਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਿਹਾ।
ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਕੁਲਬੀਰ ਸਿੰਘ ਸਿੱਧੂ ਕਿਉਂਕਿ ਸਾਬਕਾ ਸਿਹਤ ਮੰਤਰੀ ਵੀ ਹਨ ਨੇ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਜਿੰਮ ਪ੍ਰਬੰਧਕਾਂ ਦੇ ਨਾਲ ਹਨ ਅਤੇ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਜਿੰਮ ਮਾਲਕਾਂ ਲਈ  ਜਿਮ ਬੰਦ ਕੀਤੇ ਜਾਣ ਕਾਰਨ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਮੋਹਾਲੀ ਕੋਰੋਨਾ ਮਾਮਲਿਆਂ ਵਿੱਚ ਪੰਜਾਬ ਵਿੱਚ ਦੂਜੇ ਨੰਬਰ ਤੇ ਆ ਰਿਹਾ ਹੈ ਅਤੇ ਤੇ 1270 ਕੋਰੋਨਾ ਕੇਸ ਆਏ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਵਾਰ ਕੋਰੋਨਾ ਇਨ੍ਹਾਂ ਘਾਤਕ ਨਹੀਂ ਹੈ ਫਿਰ ਵੀ ਗ੍ਰਹਿ ਸਕੱਤਰ ਵੱਲੋਂ ਆਈਆਂ ਹਦਾਇਤਾਂ ਦੇ ਆਧਾਰ ਤੇ ਹੀ ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਗ੍ਰਹਿ ਸਕੱਤਰ ਨਾਲ ਵੀ ਗੱਲ ਕਰਨ ਜਾ ਰਹੇ ਹਨ ਅਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਜਿਮ ਖੁਲ੍ਹ ਜਾਣ।
ਇਸ ਮੌਕੇ ਸੰਸਥਾ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਦੋਂ ਤਕ ਧਰਨਾ ਅਤੇ ਜਾਮ ਨਹੀਂ ਉਠਾਉਣਗੇ ਜਦੋਂ ਤਕ ਉਨ੍ਹਾਂ ਦੇ ਹੱਕ ਵਿੱਚ ਕੋਈ ਫ਼ੈਸਲਾ ਨਹੀਂ ਹੁੰਦਾ। ਇਸ ਦੌਰਾਨ ਸ਼ਾਮ ਵੇਲੇ ਤਹਿਸੀਲਦਾਰ ਪੁਨੀਤ ਕੁਮਾਰ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਸੰਸਥਾ ਦਾ ਮੰਗ ਪੱਤਰ ਵੀ ਲਿਆ ਅਤੇ ਭਰੋਸਾ ਦਿੱਤਾ ਕਿ ਉਹ 21 ਜਨਵਰੀ  ਨੂੰ ਸਵੇਰੇ ਸੰਸਥਾ ਦੀ 5 ਮੈਂਬਰੀ ਕਮੇਟੀ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਉਣਗੇ। ਸੰਸਥਾ ਨੇ ਕਿਹਾ ਕਿ ਇਸ ਭਰੋਸੇ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ ਹੈ ਪਰ ਜੇਕਰ ਭਲਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਉਹ ਦੁਬਾਰਾ ਧਰਨਾ ਲਗਾ ਦੇਣਗੇ।
ਇਸ ਮੌਕੇ ਟਰਾਈ ਸਿਟੀ ਸਮੇਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਜਿਮ ਟ੍ਰੇਨਰਾਂ, ਮਾਲਕਾਂ, ਸਟਾਫ, ਹਾਊਸ ਕੀਪਿੰਗ ਅਤੇ ਜਿੰਮ ਵਿੱਚ ਕਸਰਤ ਕਰਨ ਲਈ ਆਉਣ ਵਾਲੇ ਮੈਂਬਰਾਂ ਨੇ ਧਰਨੇ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਧਰਮਪਾਲ (ਡੀ ਥ੍ਰੀ ਜਿੰਮ), ਆਰਿਅਨ (ਪੈਸ਼ਨ ਜ਼ੀਰਕਪੁਰ), ਸੁੱਖੀ (ਬਾਰਬੈੱਲ), ਸੂਰਜ ਭਾਨ (ਐਫਜ਼ੈੱਡ), ਮਹਿੰਦਰ (ਅਲਟੀਮੇਟ), ਪੰਕਜ (ਬਰਨ), ਪ੍ਰਦੀਪ (ਓਕਟੇਨ), ਤਨਵੀਰ (ਕਲੈਪਸ ਜਿਮ), ਮਾਨ (ਓਰਨ), ਤਜਿੰਦਰ (ਓਹੀਓ), ਰਣਧੀਰ (ਸ਼ਾਰਪ), ਅਭਿਨਵ (ਜਸਟ), ਅਭਿਸ਼ੇਕ (ਅਲਟੀਮੇਟ) ਅਤੇ ਹੋਰਨਾਂ ਮੈਂਬਰਾਂ ਨੇ ਸੰਬੋਧਨ ਕੀਤਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806