ਮੇਅਰ ਜੀਤੀ ਸਿੱਧੂ ਨੇ ਫੇਜ਼ 3ਬੀ 1 ਵਿੱਚ ਪੇਵਰ ਬਲਾਕ ਤੇ ਰੋਜ਼ ਗਾਰਡਨ ਵਿਚ ਬਾਥਰੂਮ ਦਾ ਕੰਮ ਸ਼ੁਰੂ ਕਰਵਾਇਆ
60 ਲੱਖ ਰੁਪਏ ਹੋਣਗੇ ਖਰਚ
ਸਾਰੇ ਵਾਰਡਾਂ ਦੇ ਵਿਕਾਸ ਕਾਰਜ ਮੇਰੀ ਜ਼ਿੰਮੇਵਾਰੀ : ਜੀਤੀ ਸਿੱਧੂ
ਮੁਹਾਲੀ : ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਫ਼ੇਜ਼ 3 ਬੀ 1 ਵਿੱਚ ਪੇਵਰ ਬਲਾਕ ਦੇ ਕੰਮ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿੱਚ ਇੱਕ ਹੋਰ ਬਾਥਰੂਮ ਬਣਾਉਣ ਦਾ ਕੰਮ ਵੀ ਆਰੰਭ ਕਰਵਾਇਆ । ਇਨ੍ਹਾਂ ਦੋਹਾਂ ਕੰਮਾਂ ਉੱਤੇ 60 ਲੱਖ ਰੁਪਏ ਦਾ ਖਰਚਾ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਵਾਰਡ ਨੰਬਰ 6 ਦੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪੂਰੇ ਮੋਹਾਲੀ ਵਿਚ ਵਿਕਾਸ ਕਾਰਜ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵਿਰੋਧੀ ਕੌਂਸਲਰ ਆਪਣੇ ਵਾਰਡਾਂ ਵਿੱਚ ਵਿਤਕਰੇ ਦੀਆਂ ਗੱਲਾਂ ਕਰਦੇ ਸਨ ਮੈਂ ਉਨ੍ਹਾਂ ਦੇ ਵਾਰਡਾਂ ਵਿਚ ਵੀ ਵਿਕਾਸ ਕਾਰਜ ਪੂਰੀ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਨੇ ਉਨ੍ਹਾਂ ਨੂੰ ਮੇਅਰ ਚੁਣਿਆ ਹੈ ਅਤੇ ਭਾਵੇਂ ਉਹ ਵਾਰਡ ਨੰਬਰ ਦੱਸ ਤੋਂ ਕੌਂਸਲਰ ਹਨ ਪਰ ਪੂਰੇ ਸ਼ਹਿਰ ਦੇ ਵਿਕਾਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੋਹਾਲੀ ਦੇ ਲੋਕਾਂ ਦੀ ਸਲਾਹ ਅਤੇ ਰਾਏ ਅਨੁਸਾਰ ਹੀ ਵੱਖ ਵੱਖ ਵਾਰਡਾਂ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਦੀ ਵੱਧ ਤੋਂ ਵੱਧ ਸਹੂਲਤ ਇਲਾਕੇ ਦੇ ਲੋਕਾਂ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਰੋਜ਼ ਗਾਰਡਨ ਵਿਚ ਪਹਿਲਾਂ ਵੀ ਇਕ ਬਾਥਰੂਮ ਹੈ ਪਰ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਇੱਥੇ ਇਕ ਹੋਰ ਬਾਥਰੂਮ ਬਣਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੂਰੇ ਮੋਹਾਲੀ ਵਿਚ ਲੋਕਾਂ ਦੀ ਸਿਹਤ ਨੂੰ ਦੇਖਦਿਆਂ ਵੱਖ ਵੱਖ ਪਾਰਕਾਂ ਵਿਚ ਓਪਨ ਏਅਰ ਜਿਮ ਲਗਵਾਏ ਗਏ ਹਨ ਜਿਨ੍ਹਾਂ ਦਾ ਲੋਕ ਪੂਰਾ ਫ਼ਾਇਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਵਿਤਕਰਾ ਰਹਿਤ ਵਿਕਾਸ ਦੇ ਨਾਲ ਨਾਲ ਵਿਕਾਸ ਦੇ ਕਾਰਜ ਪੂਰੀ ਪਾਰਦਰਸ਼ਤਾ ਨਾਲ ਕਰਵਾਏ ਜਾ ਰਹੇ ਹਨ ਅਤੇ ਇਸ ਕੰਮ ਦੀ ਨਜ਼ਰਸਾਨੀ ਹਰ ਵਾਰਡ ਦਾ ਕੌਂਸਲਰ ਖੁਦ ਕਰ ਰਿਹਾ ਹੈ ਤਾਂ ਜੋ ਵਿਕਾਸ ਕਾਰਜਾਂ ਵਿਚ ਵਧੀਆ ਕੁਆਲਿਟੀ ਦੀ ਸਮੱਗਰੀ ਲੱਗ ਸਕੇ ਅਤੇ ਇਸ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਵੀ ਨਾ ਹੋਵੇ ਤੇ ਕੋਈ ਊਣਤਾਈ ਵੀ ਨਾ ਰਹਿ ਜਾਵੇ।
ਇਸ ਮੌਕੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਨੇ ਮੇਅਰ ਦਾ ਇੱਥੇ ਆ ਕੇ ਪੇਵਰ ਬਲਾਕ ਅਤੇ ਰੋਜ਼ ਗਾਰਡਨ ਵਿਚ ਬਾਥਰੂਮ ਦਾ ਕੰਮ ਆਰੰਭ ਕਰਵਾਉਣ ਤੇ ਧੰਨਵਾਦ ਕੀਤਾ।
ਇਸ ਮੌਕੇ ਮਦਨ ਸਿੰਘ, ਕਰਨਲ ਏ ਐਸ ਮਾਵੀ, ਐਚ ਐਲ ਅਰੋੜਾ, ਰਾਜ ਕੁਮਾਰ, ਵਰਿੰਦਰ ਕਪੂਰ, ਪ੍ਰਿੰਸੀਪਲ ਐਸ ਚੌਧਰੀ, ਸਰਬਜੀਤ ਸਿੰਘ, ਪਰਮਜੀਤ ਸਿੰਘ ਗਿੱਲ ਸਾਬਕਾ ਪ੍ਰਧਾਨ ਗੁਰਦੁਆਰਾ ਸਾਚਾ ਧਨ, ਜੌਲੀ ਭੱਟੀ, ਨਵਨੀਤ ਤੋਖੀ, ਕਿਟੂ ਚਟਾਨੀ, ਸਤੀਸ਼ ਸ਼ਾਰਦਾ, ਸ਼ਾਮਲਾਲ, ਪੰਮੀ ਮਾਵੀ, ਨਰਜੀਤ ਸਿੰਘ, ਜਸਪਾਲ ਟਿਵਾਣਾ, ਹਰਜੀਤ ਸਿੰਘ, ਕੈਪਟਨ ਸੋਹੀ, ਸਿਮਰਨ ਟਿਵਾਣਾ, ਜਤਿੰਦਰ ਢੀਂਗਰਾ, ਅਕਵਿੰਦਰ ਗੋਸਲ, ਇਕਬਾਲ ਸਿੰਘ, ਬੀ ਐਸ ਸੂਦਨ, ਬੀ ਐਸ ਚੱਢਾ, ਐੱਨਪੀਐੱਸ ਚੱਢਾ, ਜੀਐਸ ਮੋਂਗਾ, ਜੇਐੱਸ ਨਾਰੰਗ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
