ਚੜ੍ਹਦਾ ਪੰਜਾਬ

August 17, 2022 7:41 PM

ਖੁਰਾਕ ਮੰਤਰੀ ਆਸ਼ੂ ਦੇ ਹੁਕਮਾਂ ‘ਤੇ ਖਰੀਫ ਸੀਜ਼ਨ 2021-22 ਦੌਰਾਨ ਮਾਰਕੀਟ ਕਮੇਟੀ ਪੱਧਰ ਤੇ ਫਲਾਇੰਗ ਸੁਕੈਡ ਬਣਾਉਣ ਸਬੰਧੀ ਹਦਾਇਤਾਂ ਜਾਰੀ

ਖੁਰਾਕ ਮੰਤਰੀ ਆਸ਼ੂ ਦੇ ਹੁਕਮਾਂ ‘ਤੇ ਖਰੀਫ ਸੀਜ਼ਨ 2021-22 ਦੌਰਾਨ ਮਾਰਕੀਟ ਕਮੇਟੀ ਪੱਧਰ ਤੇ ਫਲਾਇੰਗ ਸੁਕੈਡ ਬਣਾਉਣ ਸਬੰਧੀ ਹਦਾਇਤਾਂ ਜਾਰੀ
ਚੰਡੀਗੜ, 3 ਅਕਤੂਬਰ:        ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸਨ ਆਸੂ ਦੇ ਹੁਕਮਾਂ ਅਨੁਸਾਰ  ਝੋਨੇ ਦੀ ਰੀਸਾਇਕਲਿੰਗ/ ਬੋਗਸ ਬਿਲਿੰਗ ਨੂੰ ਪੂਰੀ ਤਰਾਂ ਰੋਕਣ ਲਈ  ਸੂਬੇ ਦੇ ਹਰੇਕ ਜਿਲੇ ਵਿੱਚ ਸਬੰਧਤ ਡਿਪਟੀ ਕਮਿਸਨਰ ਵੱਲੋਂ ਹਰੇਕ ਮਾਰਕੀਟ ਕਮੇਟੀ ਦੇ ਪੱਧਰ ‘ਤੇ ਦੂਜੇ ਰਾਜਾਂ ਤੋਂ ਅਣ – ਅਧਿਕਾਰਤ ਆਉਣ ਵਾਲੇ ਝੋਨੇ / ਚਾਵਲ ਦੀ ਚੈਕਿੰਗ ਕਰਨ ਲਈ ਇਕ  ਉਡਣ ਦਸਤੇ  ਦਾ ਗਠਨ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ  ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨਾਂ ਹਦਾਇਤਾਂ ਅਨੁਸਾਰ ਗਠਿਤ ਕੀਤੇ ਜਾਣ ਵਾਲੇ ਹਰੇਕ ਉਡਣ ਦਸਤੇ ਵਿਚ  ਡਿਪਟੀ ਕਮਿਸਨਰ ਦਾ ਨੁਮਾਇੰਦਾਂ, ਮੰਡੀ ਬੋਰਡ , ਕਰ ਅਤੇ ਆਬਕਾਰੀ ਵਿਭਾਗ /ਜੀ.ਐੱਸ.ਟੀ ਵਿੰਗ ਅਤੇ ਪੁਲਿਸ ਵਿਭਾਗ ਦਾ ਨੁਮਾਇੰਦਾ ਮੈਂਬਰ ਵਜੋਂ ਸਾਮਲ ਹੋਵਗੇ।
ਬੁਲਾਰੇ ਨੇ ਦੱਸਿਆ ਕਿ ਇਨਾਂ  ਟੀਮਾਂ ਵੱਲੋਂ ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿੱਚ ਖਾਸ ਤੋਰ ਤੇ ਰੋਜਾਨਾ ਸਾਮ / ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗੈਰ ਕਾਨੂੰਨੀ ਝੋਨੇ / ਚਾਵਲ ਦੇ ਪਾਏ ਜਾਣ ਵਾਲੇ ਟਰੱਕ / ਗੁਦਾਮ ਜਬਤ ਕਰਦੇ ਹੋਏ ਰਿਪੋਰਟ ਡਿਪਟੀ ਕਮਿਸਨਰਜ ਨੂੰ ਪੇਸ ਕੀਤੀ ਜਾਵੇਗੀ , ਜਿਨਾਂ ਵੱਲੋਂ ਅਜਿਹੇ ਮਾਮਲਿਆਂ ਵਿੱਚ ਦੋਸੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਅੱਗੇ ਰਿਪੋਰਟ ਖੁਰਾਕ ਤੇ ਸਪਲਾਈਜ ਵਿਭਾਗ ਨੂੰ ਭੇਜੀ ਜਾਵੇਗੀ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819