ਚੜ੍ਹਦਾ ਪੰਜਾਬ

August 13, 2022 11:44 PM

ਗਰਾਮ ਪੰਚਾਇਤ ਦਾਊਂ ਦਾ ਜਨਰਲ ਅਜਲਾਸ ਹੋਇਆ  ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਮਤਾ ਸਰਬ-ਸੰਮਤੀ ਨਾਲ ਕੀਤਾ ਪਾਸ

ਗਰਾਮ ਪੰਚਾਇਤ ਦਾਊਂ ਦਾ ਜਨਰਲ ਅਜਲਾਸ ਹੋਇਆ
ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਮਤਾ ਸਰਬ-ਸੰਮਤੀ ਨਾਲ ਕੀਤਾ ਪਾਸ

ਗਰਾਮ ਪੰਚਾਇਤ ਦਾਊਂ ਵੱਲੋਂ ਗਰੀਬ ਤੇ ਬੇਘਰੇ ਪਿੰਡ ਵਾਸੀਆਂ ਨੂੰ 5-5 ਮਰਲੇ ਪਲਾਟ ਦੇਣ ਲਈ ਜਨਰਲ ਅਜਲਾਸ ਪਿੰਡ ਦੇ ਸਰਪੰਚ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ । ਇਸ ਮੌਕੇ ਪੰਚਾਇਤ ਸੈਕਟਰੀ ਹਰਦੀਪ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ ਬਬਲੂ, ਗੁਰਦੀਪ ਸਿੰਘ, ਸੁਰਿੰਦਰ ਕੌਰ, ਸਲੀਮ ਖਾਂਨ, ਗੁਰਮੀਤ ਸਿੰਘ ਅਤੇ ਪ੍ਰਮੋਦ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਜਮੇਰ ਸਿੰਘ ਸਰਪੰਚ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਆਦੇਸ ਕੀਤੇ ਗਏ ਹਨ ਕਿ ਪੰਜਾਬ ਸਰਕਾਰ ਵੱਲੋਂ ਪਿੰਡਾ ਵਿੱਚ  ਵਸ ਰਹੇ ਬੇਘਰੇ ਪਰੀਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿਤੇ ਜਾਣੇ ਹਨ।  ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਪਿੰਡ ਦਾ ਜਨਰਲ ਅਜਲਾਸ ਬੁਲਾਕੇ ਮਤੇ ਪਾਏ ਜਾਣ। ਇਸ ਤੋਂ ਇਲਾਵੇ ਮਤੇ ਦੀਆਂ ਕਾਪੀਆਂ ਅਤੇ ਪੰਚਾਇਤੀ ਜਮੀਨ ਦੀਆਂ ਰਜਿਸਟਰਿਆਂ ਬੀਡੀਓ ਨੂੰ ਭੇਜੀਆਂ ਜਾਣ। ਉਨਾਂ ਦੱਸਿਆ ਕਿ ਬਾਅਦ ਵਿੱਚ ਸਰਕਾਰੀ ਅਧਿਕਾਰੀਆਂ ਵੱਲੋਂ ਪਿੰਡ ਦੇ ਲਾਭ ਪਾਤਰੀਆਂ ਦੀ ਪੜਤਾਲ ਕੀਤੀ ਜਾਵੇਗੀ। ਉਨਾਂ ਪਿੰਡ ਵਾਸੀਆਂ ਨੂੰ ਵਿਸਵਾਸ ਦਵਇਆ ਕਿ ਪਿੰਡ ਦੇ ਮੂਲ ਵਾਸੀਆਂ ਨੂੰ ਹੀ ਇਸ ਸਕੀਮ ਦਾ ਲਾਭ ਮਿਲ ਸਕੇਗਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804