ਚੜ੍ਹਦਾ ਪੰਜਾਬ

August 11, 2022 2:00 AM

ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ 15 ਕਰੋੜ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਹਰੀ ਝੰਡੀ  

ਅੱਠ ਕਰੋੜ ਦੇ ਦਿੱਤੇ ਵਰਕ ਆਰਡਰ, 7 ਕਰੋੜ ਦੇ ਨਵੇਂ ਐਸਟੀਮੇਟ ਪਾਸ  

ਪੂਰੇ ਮੋਹਾਲੀ ਵਿਚ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ : ਮੇਅਰ ਜੀਤੀ ਸਿੱਧੂ

ਮੁਹਾਲੀ :  ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਲਗਾਤਾਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਅੱਜ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 7 ਕਰੋੜ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ ਕੀਤੇ ਗਏ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਹਾਜ਼ਰ ਸਨ।ਇਸ ਦੇ ਨਾਲ ਨਾਲ ਪਿਛਲੀਆਂ ਮੀਟਿੰਗਾਂ ਵਿਚ ਪਾਸ ਕੀਤੇ ਗਏ 8 ਕਰੋੜ ਰੁਪਏ ਦੇ ਵਰਕ ਆਰਡਰ ਵੀ ਅੱਜ ਜਾਰੀ ਕੀਤੇ ਗਏ ਅਤੇ ਇਹ ਕੰਮ ਫੌਰੀ ਤੌਰ ਤੇ ਸ਼ੁਰੂ ਵੀ ਕਰਵਾ ਦਿੱਤੇ ਜਾਣਗੇ।

ਅੱਜ ਦੀ ਮੀਟਿੰਗ ਵਿੱਚ ਦਿੱਤੇ ਗਏ 8 ਕਰੋਡ਼ ਦੇ  ਵਰਕ ਆਰਡਰਾਂ ਵਿੱਚ ਮੁੱਖ ਤੌਰ ਤੇ ਓਪਨ ਏਅਰ ਜਿਮ ਲਗਾਉਣ, ਸੜਕਾਂ ਤੇ ਪ੍ਰੀਮਿਕਸ ਪਾਉਣ, ਪੇਵਰ ਬਲਾਕ ਲਾਉਣ ਅਤੇ ਨੰਬਰ ਪਲੇਟਾਂ ਲਗਾਉਣ ਦੇ ਕੰਮ ਹਨ ਜੋ ਕਿ ਪੂਰੇ ਮੁਹਾਲੀ ਦੇ ਵੱਖ ਵੱਖ ਵਾਰਡਾਂ ਦੇ ਹਨ।

ਇਸੇ ਤਰ੍ਹਾਂ ਅੱਜ ਪਾਸ ਕੀਤੇ ਗਏ 7 ਕਰੋੜ ਦੇ ਐਸਟੀਮੇਟਾਂ ਵਿਚ 63 ਲੱਖ ਰੁਪਏ ਨਾਲ ਫੇਜ਼ 5 ਦੀ ਕਲਿਆਣ ਮਾਰਕੀਟ ਨਵੇਂ ਸਿਰਿਓਂ ਪੁੱਟ ਕੇ ਬਣਾਈ ਜਾਵੇਗੀ। ਇਸ ਤੋਂ ਇਲਾਵਾ 45 ਲੱਖ ਰੁਪਏ ਦੀ ਲਾਗਤ ਦੇ ਨਾਲ ਫੇਜ਼ ਦੱਸ ਵਿਚ ਕੁਆਰਟਰਾਂ ਵਿੱਚ ਸੀਵਰ ਤੇ ਪਾਣੀ ਦੀ ਸਪਲਾਈ ਪਾਈਪ (ਜੋ ਮਿਕਸ ਹੁੰਦੀ ਹੈ) ਨੂੰ ਬਾਹਰ ਕੱਢ ਕੇ ਵੱਖਰੀ ਪਾਈਪ ਪਾਈ ਜਾਵੇਗੀ।

ਇਸ ਦੇ ਨਾਲ ਨਾਲ ਇਕ ਅਹਿਮ ਮਤੇ ਰਾਹੀਂ ਮੁਹਾਲੀ ਵਿਚ ਭਰਤੀ ਕੀਤੇ ਜਾਣ ਵਾਲੇ ਸਫ਼ਾਈ ਸੇਵਕਾਂ ਦੀ ਭਰਤੀ ਹੁਣ ਪਨਕੌਮ ਵੱਲੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁਹਾਲੀ ਨਗਰ ਨਿਗਮ ਨੇ ਮੋਹਾਲੀ ਵਿਚ ਮੈਨੁਅਲ ਸਫਾਈ ਲਈ 1000 ਕਰਮਚਾਰੀ ਭਰਤੀ ਕਰਨੇ ਹਨ। ਇਸ ਦੀ ਪੂਰੀ ਪ੍ਰਕਿਰਿਆ ਪਨਕੌਮ ਕੰਪਨੀ ਵੱਲੋਂ ਅੰਜਾਮ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਫੇਜ਼ 6 ਵਿਚ ਬਣ ਰਹੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਰੋਡ ਦੇ ਡਿਵਾਈਡਰ ਦੇ ਸੁੰਦਰੀਕਰਨ ਦਾ ਕੰਮ ਵੀ ਪਾਸ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਮੁਹਾਲੀ ਦੇ ਸਨਅਤੀ ਖੇਤਰ ਵਾਸਤੇ ਇਕ ਨਵਾਂ ਟਿਊਬਵੈੱਲ ਵੀ ਪਾਸ ਕੀਤਾ ਗਿਆ ਹੈ।

ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਮੋਹਾਲੀ ਵਿਚ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ਤੇ ਜਾਰੀ ਕਰਵਾਇਆ ਗਿਆ ਹੈ ਅਤੇ ਹਰੇਕ ਕੰਮ ਦੀ ਨਜ਼ਰਸਾਨੀ ਉਹ ਅਤੇ ਉਨ੍ਹਾਂ ਦੀ ਟੀਮ ਖ਼ੁਦ ਜਾ ਕੇ ਕਰਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਕੁਆਲਿਟੀ ਨਾਲ ਸਮਝੌਤਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਕਿਸੇ ਵੀ ਵਾਰਡ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ ਅਤੇ ਪੂਰੀ ਪਾਰਦਰਸ਼ਤਾ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਦੇ ਵਿੱਚ ਪਾਸ ਕੀਤੇ ਗਏ ਐਸਟੀਮੇਟਾਂ ਦੇ ਕੰਮ ਵੀ ਛੇਤੀ ਆਰੰਭ ਕਰਵਾ ਦਿੱਤੇ ਜਾਣਗੇ।

ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਇਹ ਕਮਿਸ਼ਨਰ ਕਮਲ ਗਰਗ, ਮੈਂਬਰ ਜਸਬੀਰ ਸਿੰਘ ਮਣਕੂ ਤੇ ਅਨਰਾਧਾ ਆਨੰਦ (ਦੋਵੇਂ ਕੌਂਸਲਰ) ਐਸਈ ਸੰਜੇ ਕੰਵਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792