ਚੜ੍ਹਦਾ ਪੰਜਾਬ

August 14, 2022 12:46 PM

ਫੋਟੋਗ੍ਰਾਫ਼ਰ ਨੂੰ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ

ਇਹ ਵੀ ਪੜ੍ਹੋ : ਕੈਨੇਡਾ : ਪੰਜਾਬੀ ਟਰਾਂਸਪੋਰਟਰ ਦਸੌਂਧਾ ਸਿੰਘ ਖੱਖ ਨੂੰ ਧੋਖਾਧੜੀ ਦੇ ਦੋਸ਼ ਹੇਠ ਸਜ਼ਾ ਅਤੇ ਜੁਰਮਾਨਾ

ਦਰਅਸਲ ਸਰੀ ਵਿਚ ਇਕ ਪੰਜਾਬੀ ਜੋੜੇ ਕਮਨ ਅਤੇ ਰਮਨਦੀਪ ਰਾਏ ਨੇ ਜੂਨ 2015 ਵਿਚ ਵਿਆਹ ਕਰਾਇਆ ਸੀ ਅਤੇ ਵਿਆਹ ਦੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਲਈ ਅਮਨ ਬੱਲ ਅਤੇ ਉਸ ਦੀ ਕੰਪਨੀ ‘ਇਲੀਟ ਇਮੇਜਸ’ ਨਾਲ 8500 ਡਾਲਰ ਵਿਚ ਗੱਲ ਕੀਤੀ ਸੀ ਪਰ ਵਿਆਹ ਨੂੰ ਲੰਬਾ ਸਮਾਂ ਬੀਤਣ ਦੇ ਬਾਵਜੂਦ ਅਮਨ ਬੱਲ ਨੇ ਨਾ ਤਾਂ ਐਲਬਮ ਅਤੇ ਨਾ ਹੀ ਵਿਆਹ ਦੀ ਮੂਵੀ ਉਨ੍ਹਾਂ ਨੂੰ ਬਣਾ ਕੇ ਦਿੱਤੀ। ਕਾਫ਼ੀ ਪ੍ਰੇਸ਼ਾਨ ਹੋਣ ਮਗਰੋਂ ਜੋੜੇ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਪ੍ਰੇਮੀ ਨਾਲ ਰਹਿਣ ਲੱਗੀ, ਹੁਣ ਮਿਲ ਰਹੀਆਂ ਧਮਕੀਆਂ

ਅਮਨ ਬੱਲ ਤੇ ਉਸ ਦੇ ਵਕੀਲ ਨੇ ਇਹ ਵੀ ਦਲੀਲ ਦੇਣ ਦਾ ਯਤਨ ਕੀਤਾ ਕਿ ਇਸ ਮਾਮਲੇ ਵਿਚ ਅਮਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਕਮਨ ਤੇ ਰਮਨਦੀਪ ਰਾਏ ਨੇ ਵਿਆਹ ਦੀ ਐਲਬਮ ਲਈ ਅਮਨ ਬੱਲ ਨਾਲ ਨਿੱਜੀ ਤੌਰ ’ਤੇ ਨਹੀਂ, ਸਗੋਂ ‘ਇਲੀਟ ਇਮੇਜਸ ਲਿਮਟਡ’ ਕੰਪਨੀ ਨਾਲ ਬੁਕਿੰਗ ਕੀਤੀ ਸੀ। ਹਾਲਾਂਕਿ ਜੱਜ ਨੇ ਅਮਨ ਬੱਲ ਦੇ ਇਹ ਸਾਰੇ ਤਰਕ ਨਹੀਂ ਮੰਨੇ ਅਤੇ ਜੋੜੇ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੇ ਹੋਏ ਫ਼ੋਟੋਗ੍ਰਾਫ਼ਰ ਨੂੰ 22 ਹਜ਼ਾਰ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾ ਦਿੱਤਾ। ਜੱਜ ਦੇ ਹੁਕਮ ਮੁਤਾਬਕ ਅਮਨ ਬੱਲ ਵਿਆਹੁਤਾ ਜੋੜੇ ਨੂੰ 7 ਹਜ਼ਾਰ ਡਾਲਰ ਐਲਬਮ ਤੇ ਮੂਵੀ ਦੇ ਵਾਪਸ ਕਰੇਗਾ ਤੇ ਹਰਜਾਨੇ ਵਜੋਂ ਉਸ ਨੂੰ 5 ਹਜ਼ਾਰ ਡਾਲਰ ਦੇਣੇ ਪੈਣਗੇ। ਇਸ ਤੋਂ ਇਲਾਵਾ ਉਹ ਜੋੜੇ ਨੂੰ 10 ਹਜ਼ਾਰ ਡਾਲਰ ਮਾਨਸਿਕ ਪ੍ਰੇਸ਼ਾਨੀ ਲਈ ਦੇਵੇਗਾ ਤੇ ਉਸ ਕੋਲੋਂ ਅਦਾਲਤੀ ਫੀਸ ਦੇ 236 ਡਾਲਰ ਵਸੂਲੇ ਜਾਣਗੇ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807