ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ : ਨਗਰ ਨਿਗਮ ਮੁਹਾਲੀ ਦੀ ਸਵੱਛ ਭਾਰਤ ਜਾਗੁਰਕ ਰੈਲੀ ਉਪਰੰਤ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਾਰਜਸ਼ੀਲ ਸਰਘੀ ਕਲਾ ਕੇਂਦਰ ਵੱਲੋਂ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਲਿਖਤ ਤੇ ਨਿਰਦੇਸ਼ਤ ਨੁਕੜ-ਨਾਟਕ ‘ਸਫਾਈ’ ਦਾ ਸੱਤਵਾਂ ਮੰਚਣ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਕਮਿਸ਼ਨਰ ਕਮਲ ਕੁਮਾਰ ਗਰਗ ਤੋਂ ਇਲਾਵਾ ਨਗਰ ਨਿਗਮ ਦੇ ਕੌਸਲਰਾਂ, ਅਧਿਕਾਰੀਆਂ, ਕਰਮਚਾਰੀਆਂ ਤੇ ਸ਼ਹਿਰ ਵਾਸੀਆਂ ਭੱਰਵੇਂ ਇਕੱਠ ਵਿਚ ਕੀਤਾ।
ਇਹ ਵੀ ਪੜ੍ਹੋ : ਸੂਚਨਾ ਦੇਣ ਲਈ ਪਹਿਚਾਣ ਪੱਤਰ ਦੀ ਮੰਗ ਨੂੰ ਗੈਰ ਕ਼ਾਨੂਨੀ ਕਰਾਰ ਦਿੱਤਾ : ਰਾਜ ਸੂਚਨਾ ਕਮਿਸ਼ਨ
ਨੁਕੜ-ਨਾਟਕ ‘ਸਫਾਈ’ ਨੇ ਨਾ ਸਿਰਫ ਆਲੇ-ਦੁਆਲੇ ਅਤੇ ਚੌਗਿਰਦੇ ਦੀ ਸਵੱਛਤਾ ਦੀ ਗੱਲ ਕੀਤੀ ਬਲਕਿ ਰਿਸ਼ਤੇ-ਨਾਤਿਆਂ ਅਤੇ ਸਭਿਆਚਾਰ ਦੀ ਸਵੱਛਤਾ ਦੀ ਬਾਤ ਵੀ ਪਾਈ। ਨਾਟਕ ਇਕ ਅਜਿਹੇ ਐਨ.ਆਰ.ਆਈ. ਪੀਟਰ ਉਰਫ ਪ੍ਰੀਤਮ ਸਿੰਘ ਦੇ ਇਰਧ-ਗਿਰਧ ਘੁੰਮਦਾ ਹੈ ਜੋ ਕੈਨੇਡਾ ਵਿਚ ਤਾਂ ਗਾਰਬੇਜ਼ ਡਸਟਬੀਨ ਵਿਚ ਸੁੱਟਦਾ ਹੈ ਪਰ ਆਪਣੇ ਮੁਲਕ ਇੰਡੀਆ ਵਿਚ ਕਿਤੇ ਵੀ ਵਗਾਹ ਮਾਰਦਾ ਹੈ । ਕੈਨੇਡਾ ਦੀ ਤਾਰੀਫ਼ਾ ਦੇ ਪੁੱਲ ਬੰਨਦਾ ਹੈ। ਪਰ ਆਪਣੇ ਮੁਲਕ ਨੂੰ ਡਸਟਬੀਨ ਸਮਝਦਾ ਹੈ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ : ਬੰਬੀਹਾ ਗਰੁੱਪ ਦੇ ਨਿਸ਼ਾਨੇਬਾਜ਼ਾਂ ਨੇ 13 ਗੋਲੀਆਂ ਚਲਾਈਆਂ , 8 ਥਾਵਾਂ ‘ਤੇ ਛਾਪੇ
ਆਪਣੇ ਵਤਨ ਨੂੰ ਪਿਆਰ ਕਰਦੇ ਅਤੇ ਸੁਧਾਰ ਕਰਨ ਦੇ ਯਤਨ ਕਰ ਰਹੇ ਸਫਾਈ ਕਰਮਚਾਰੀ ਮੀਤਾ ਅਤੇ ਮੀਤੋ ਉਸ ਨੂੰ ਫਿੱਟ-ਲਾਹਣਤਾਂ ਪਾਉਂਦੇ ਕਹਿੰਦੇ ਹਨ ਤੁਸੀਂ ਲੋਕ ਕੈਨੇਡੀਅਨ ਹੋਣ ’ਤੇ ਮਾਨ ਤਾਂ ਮਹਿਸੂਸ ਕਰਦੇ ਹੋ, ਪਰ ਕਦੇ ਭਾਰਤੀ ਬਣ ਕੇ ਤਾਂ ਵੇਖੋ, ਕਦੇ ਆਪਣੀ ਮਾਂ ਦੇ ਪੁੱਤ ਬਣਕੇ ਤਾਂ ਵੇਖੋ, ਫੇਰ ਤੁਹਾਨੂੰ ਆਪਣਾਂ ਘਰ ਛੱਡ ਕੇ ਬੇਗਾਨੇ ਦਰ ਖੜਕਾਉਣ ਦੀ ਲੋੜ ਨੀ ਪੈਣੀ।ਨਾਟਕ ਵਿਚ ਸਰਘੀ ਪ੍ਰੀਵਾਰ ਦੇ ਰੰਗਕਰਮੀ ਮਨੀ,ਰਿੱਤੂਰਾਗ ਕੌਰ, ਜਸਦੀਪ ਜੱਸੂ, ਬਾਦਲ ਸੈਣੀ ਤੇ ਹਰਇੰਦਰ ਹਰ ਵੱਖ-ਵੱਖ ਕਿਰਦਾਰਾਂ ਦੇ ਰੂਪ ਵਿਚ ਖੂਬ ਨਿਭੇ।
