ਮੋਹਾਲੀ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵਲੋਂ ਬਲਾਕ ਪ੍ਰਧਾਨ ਸੁਖਦੇਵ ਕੜੈਲ ਦੀ ਅਗਵਾਈ ਹੇਠ ਬਲਾਕ ਦੀ ਮਿੰਟੀਗ ਹੋਈ ਜਿਸ ਵਿੱਚ ਮੋਹਾਲੀ ਦੀ ਇਮੀਗ੍ਰੇਸ਼ਨ ਏਜੰਟ ਰਿਤ ਸਿਧੂ ਦੇ ਘਰ ਅੱਗੇ 30 ਜਨਵਰੀ ਨੂੰ ਧਰਨਾ ਦਿੱਤਾ ਜਾਣਾ ਸੀ ਉਹ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ। ਕਿਉਂਕੀ ਅੱਜ ਮੋਹਾਲੀ ਦੀ ਇਮੀਗ੍ਰੇਸ਼ਨ ਏਜੰਟ ਰਿਤ ਸਿਧੂ ਵਲੋਂ ਪੀੜਤ ਕਿਸਾਨ ਵੱਲੋਂ ਧੋਖਾਧੜੀ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਉਹ ਅੱਜ ਗੱਲਬਾਤ ਕਰਨ ਲਈ ਪਿੰਡ ਉਗਰਾਹਾਂ ਆਪਣੇ ਪਰਿਵਾਰ ਸਮੇਤ ਪਹੁੰਚੀ ਤੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ ।
ਉਨਾਂ ਨੇ ਕਿਹਾ ਕਿ ਕਿਸਾਨ ਗੁਰਪ੍ਰੀਤ ਸਿੰਘ ਵਲੋਂ ਮੇਰੇ ਤੇ ਵੱਧ ਪੈਸੇ ਲੈਣ ਦੇ ਇਲਜ਼ਾਮ ਲਾਏ ਨੇ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਨੇ। ਇਸ ਸਮੇਂ ਬਲਾਕ ਜਨਰਲ ਸਕੱਤਰ ਰਿੰਕੂ ਮੂਣਕ ਨੇ ਕਿਹਾ ਸਾਡੀ ਜਥੇਬੰਦੀ ਵੱਲੋਂ ਪਹਿਲਾਂ ਵੀ ਸਾਰੀ ਗੱਲਬਾਤ ਦੀ ਪੜਤਾਲ ਕਰ ਕੇ ਪ੍ਰੋਗਰਾਮ ਦਿੱਤਾ ਸੀ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਮੇਸ਼ਾ ਪੂਰੀ ਪੜਤਾਲ ਕਰਕੇ ਫੈਸਲਾ ਲੈਂਦੀ ਹੈ। ਇਸ ਲਈ ਜਥੇਬੰਦੀ ਵੱਲੋਂ ਹੁਣ ਫੈਸਲਾ ਕੀਤਾ ਗਿਆ ਹੈ ਕਿ ਹੁਣ ਹੋਰ ਵੀ ਬਰੀਕੀ ਨਾਲ ਪੜਤਾਲ ਕਰਕੇ ਪੂਰੇ ਸਬੂਤਾਂ ਨਾਲ ਗੱਲਬਾਤ ਵਿਚ ਬੈਠਿਆਂ ਜਾਵੇਗਾ ਜੇ ਫਿਰ ਵੀ ਇਮੀਗ੍ਰੇਸ਼ਨ ਏਜੰਟ ਵਲੋਂ ਪੀੜਤ ਕਿਸਾਨ ਨੂੰ ਪੂਰੇ ਵਾਪਸ ਨਹੀਂ ਕੀਤੇ ਤਾਂ ਜਥੇਬੰਦੀ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਦੇ , ਸੀਨੀਅਰ ਮੀਤ ਪ੍ਰਧਾਨ ਬਲਜੀਤ ਬੱਲਰਾ, ਮੀਤ ਪ੍ਰਧਾਨ ਦਰਸ਼ਨ ਖੋਖਰ, ਖਜਾਨਚੀ ਰੋਸ਼ਨ ਮੂਣਕ, ਪ੍ਰਚਾਰ ਸਕੱਤਰ ਸੁਖਦੇਵ ਭੁਟਾਲ ਖੁਰਦ , ਸਕੱਤਰ ਮੱਖਣ ਪਾਪੜਾ, ਬੰਟੀ ਢੀਂਡਸਾ, ਬੱਬੂ ਚੱਠਾ ਗੋਬਿੰਦਪੁਰਾ, ਬੀਰਬਲ ਹਮੀਰਗੜ੍ਹ, ਕੁਲਦੀਪ ਗੁਲਾੜੀ, ਜਸਵੀਰ ਫੁਲਦ, ਗੁਰਮੀਤ ਮਹਾਸਿੰਘ ਵਾਲਾ, ਮਿਠੂ ਹਾਂਡਾ ਆਦਿ ਹਾਜ਼ਰ ਸਨ।
ਸੰਪਰਕ:- (BKU ਉਗਰਾਹਾਂ ਇਕਾਈ ਮੂਨਕ) 93563 58443
