ਚੜ੍ਹਦਾ ਪੰਜਾਬ

August 14, 2022 12:38 AM

104 ਮੀਟਰ ਉੱਚਾਈ ਤਕ ਅੱਗ ਬੁਝਾਉਣ ਲਈ ਨਵੀਂ ਗੱਡੀ ਜਲਦੀ ਮਿਲੇਗੀ ਮੋਹਾਲੀ ਨੂੰ !!! 

104 ਮੀਟਰ ਉੱਚਾਈ ਤਕ ਅੱਗ ਬੁਝਾਉਣ ਦੇ ਪ੍ਰਬੰਧ ਲਈ ਗਮਾਡਾ ਤੋਂ ਨਗਰ ਨਿਗਮ ਨੇ ਮੰਗੀ ਫਾਇਰ ਬ੍ਰਿਗੇਡ ਦੀ ਗੱਡੀ  

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਲਿਖਿਆ ਗਮਾਡਾ ਨੂੰ ਪੱਤਰ

94 ਮੀਟਰ ਦੀ ਉਚਾਈ ਤਕ ਤੋਂ ਆ ਚੁੱਕੀ ਹੈ ਫਾਇਰ ਕਾਲ, 54 ਮੀਟਰ ਤੱਕ ਅੱਗ ਬੁਝਾਉਣ ਵਾਲੀ ਗੱਡੀ ਹੈ ਮੋਹਾਲੀ ਨਗਰ ਨਿਗਮ ਕੋਲ 

“ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਦੂਰ ਕਰਨ ਪਸ਼ੂਆਂ ਦਾ ਮਸਲਾ ਹੱਲ ਕਰਨ ਲਈ ਮੁਹਾਲੀ ਪੁਲੀਸ ਤੋਂ ਡੈਪੂਟੇਸ਼ਨ ਤੇ ਮੰਗੇ ਕਰਮਚਾਰੀ ” 

ਮੋਹਾਲੀ :    ਜਿੱਥੇ ਗਰਮੀ ਦੇ ਮੌਸਮ ਨੂੰ ਵੇਖਦਿਆਂ ਮੋਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਚਾਅ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੁਣ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਨੂੰ ਪੱਤਰ ਲਿਖ ਕੇ 104 ਮੀਟਰ ਉੱਚੀ ਇਕ ਹਾਈ ਰਾਈਜ਼ ਫਾਇਰ ਬ੍ਰਿਗੇਡ  ਦੀ ਗੱਡੀ ਦੇਣ ਲਈ ਕਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਕੋਲ ਪਹਿਲਾਂ 54 ਮੀਟਰ ਦੀ ਉਚਾਈ ਤੱਕ ਅੱਗ ਬੁਝਾਉਣ ਯੋਗ ਇਕ ਫਾਇਰ ਬ੍ਰਿਗੇਡ  ਦੀ ਗੱਡੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿਚ ਇਸ ਤੋਂ ਵੀ ਕਿਤੇ ਉੱਚੀਆਂ ਇਮਾਰਤਾਂ ਬਣਨ ਲੱਗੀਆਂ ਹਨ ਅਤੇ ਇੱਕ 94 ਮੀਟਰ ਉੱਚੀ ਬਿਲਡਿੰਗ ਤੋਂ ਫਾਇਰ ਬ੍ਰਿਗੇਡ ਨੂੰ ਕਾਲ ਵੀ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਵੇਖਦੇ ਹੋਏ ਹੁਣ ਗਮਾਡਾ ਨੂੰ 104 ਮੀਟਰ ਉੱਚੀ ਫਾਇਰ ਬ੍ਰਿਗੇਡ ਦੀ ਗੱਡੀ ਦੇਣ ਵਾਸਤੇ ਪੱਤਰ ਲਿਖਿਆ ਗਿਆ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਗਮਾਡਾ ਨੂੰ ਇਹ ਵੀ ਲਿਖਿਆ ਗਿਆ ਹੈ ਕਿ ਇਸ ਗੱਡੀ ਦੇ ਨਾਲ ਨਾਲ ਗੱਡੀ ਨੂੰ ਚਲਾਉਣ ਵਾਸਤੇ  ਟ੍ਰੇਨਿੰਗ ਦਿਵਾਉਣ ਦੀ ਵਿਵਸਥਾ ਵੀ ਗਮਾਡਾ ਵੱਲੋਂ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੁਹਾਲੀ ਦੇ ਸੈਕਟਰ 78 ਵਿੱਚ ਨਵਾਂ ਫਾਇਰ ਬ੍ਰਿਗੇਡ ਬਣਾਉਣ ਦਾ ਕੰਮ ਪੂਰੇ ਜ਼ੋਰਾਂ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਨਵਾਂ ਫਾਇਰ ਬ੍ਰਿਗੇਡ ਨਵੇਂ ਸੈਕਟਰਾਂ ਅਤੇ ਫੇਜ਼ 9 ਦੇ ਉਦਯੋਗਿਕ ਖੇਤਰ ਤੱਕ ਨੂੰ ਕਵਰ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਫਾਇਰ ਬ੍ਰਿਗੇਡ ਦੀ ਉਸਾਰੀ ਉਪਰੰਤ ਇੱਥੇ ਲਈ ਕਾਫ਼ੀ ਹੱਦ ਤਕ ਸਾਜ਼ੋ ਸਾਮਾਨ ਪੁਰਾਣੀ ਫਾਇਰ ਬ੍ਰਿਗੇਡ ਵਿਚ ਉਪਲੱਬਧ ਹੈ ਅਤੇ ਹੋਰ ਸਾਜ਼ੋ ਸਾਮਾਨ ਦੀ ਲੋੜ ਪਵੇਗੀ ਤਾਂ ਉਹ ਨਗਰ ਨਿਗਮ ਵੱਲੋਂ ਖਰੀਦ ਕੀਤਾ ਜਾਵੇਗਾ।

ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਜਾਂ ਸੜਕਾਂ ਉੱਤੇ ਲੱਗਦੀਆਂ ਰੇਹੜੀਆਂ ਦੀ ਸਮੱਸਿਆ ਸੰਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ  ਕਿ ਇਸ ਸੰਬੰਧੀ ਐੱਸ ਐੱਸ ਪੀ ਮੋਹਾਲੀ ਨੂੰ ਪੱਤਰ ਲਿਖ ਕੇ ਪੁਲਸ ਕਰਮਚਾਰੀ ਡੈਪੂਟੇਸ਼ਨ ਤੇ ਮੁਹਾਲੀ ਨਗਰ ਨਿਗਮ ਨੂੰ ਦੇਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰੀ ਮਿਹਨਤ ਕਰਕੇ ਮੋਹਾਲੀ ਵਿਚੋਂ ਪਸ਼ੂਆਂ ਦੀ ਗਿਣਤੀ ਘਟਾਈ ਸੀ ਪਰ ਹੁਣ ਲੋਕ ਆਪਣੇ ਪਾਲਤੂ ਪਸ਼ੂ ਸ਼ਹਿਰ ਵਿਚ ਛੱਡ ਰਹੇ ਹਨ ਜਿਸ  ਕਾਰਨ ਹਾਦਸੇ ਵੀ ਹੋ ਰਹੇ ਹਨ ਅਤੇ ਗੰਦਗੀ ਫੈਲ ਰਹੀ ਹੈ ਅਤੇ ਇਹ ਲੋਕ ਸ਼ਰ੍ਹੇਆਮ ਕਹਿੰਦੇ ਹਨ ਕਿ ਹੁਣ ਸਰਕਾਰ ਉਨ੍ਹਾਂ ਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰੇਹੜੀ ਫੜ੍ਹੀ ਵਾਲੇ ਵੀ ਪੰਜਾਬ ਵਿੱਚ ਆਪਣੀ ਸਰਕਾਰ ਦੱਸ ਕੇ ਹੋਰ ਕਬਜ਼ੇ ਕਰ ਰਹੇ ਹਨ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਉਤੇ ਹਮਲੇ ਕਰਨ ਤੱਕ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਨੂੰ ਬਰਕਾਰ ਰੱਖਣ ਲਈ ਅਤੇ ਪਸ਼ੂਆਂ ਅਤੇ ਰੇਹੜੀ ਫੜੀ ਦੇ ਮਸਲੇ ਨੂੰ ਹੱਲ ਕਰਨ ਲਈ ਸਰਕਾਰ ਨੂੰ ਫੌਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਹਲਕਾ ਵਿਧਾਇਕ  ਨੂੰ ਵੀ ਨਗਰ ਨਿਗਮ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਵਜੋਤ ਸਿੰਘ ਬਾਛਲ ਸਮਾਜਸੇਵੀ ਵੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804