ਚੜ੍ਹਦਾ ਪੰਜਾਬ ਬਿਊਰੋ / ਸ਼ਿਮਲਾ / ਚੰਡੀਗੜ੍ਹ : ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਦੇ ਅੰਕੜੇ ਵਧ ਰਹੇ ਹਨ। ਸੂਬੇ ਵਿੱਚ 24 ਘੰਟਿਆਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 7 ਲੋਕ ਲਾਪਤਾ ਹਨ।
ਬਿਲਾਸਪੁਰ, ਚੰਬਾ, ਕੁੱਲੂ, ਸ਼ਿਮਲਾ ਅਤੇ ਸਿਰਮੌਰ ਵਿੱਚ ਇੱਕ -ਇੱਕ ਵਿਅਕਤੀ ਆਪਣੀ ਜਾਨ ਗੁਆ ਚੁੱਕਾ ਹੈ। ਮੀਂਹ ਕਾਰਨ ਰਾਜ ਭਰ ਵਿੱਚ 83 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ ਚਾਰ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। 79 ਘਰ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਅਤੇ ਹੜ੍ਹ ਵਿੱਚ 8 ਪਸ਼ੂ ਵੀ ਮਾਰੇ ਗਏ.
ਇਹ ਵੀ ਪੜ੍ਹੋ : ਨਰਸਾਂ ਨੂੰ ਰੈਸਪੀਰੇਸ਼ਨ ਥੈਰੇਪਿਸਟ ਵਜੋਂ ਸਿਖਲਾਈ ਦੇਣ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਹਿੱਤ ਤਿੰਨ-ਧਿਰੀ ਸਮਝੌਤਾ ਸਹੀਬੱਧ
ਭਾਰੀ ਮੀਂਹ ਕਾਰਨ ਪੱਥਰ ਡਿੱਗਣ ਕਾਰਨ ਰਾਜ ਦੀਆਂ 94 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ, ਲਾਹੌਲ-ਸਪੀਤੀ ਜ਼ਿਲ੍ਹੇ ਦੇ ਉਦੈਪੁਰ ਦੀ ਪੱਟਨ ਘਾਟੀ ਵਿੱਚ ਸੜਕਾਂ ਬੰਦ ਹੋਣ ਕਾਰਨ 175 ਸੈਲਾਨੀ ਫਸ ਗਏ ਹਨ। ਇਨ੍ਹਾਂ ਵਿੱਚ 60 ਔਰਤਾਂ ਅਤੇ 16 ਬੱਚੇ ਸ਼ਾਮਲ ਹਨ।
ਫਿਲਹਾਲ ਬੰਦ ਪਈਆਂ ਸੜਕਾਂ ਦੇ ਖੁੱਲ੍ਹਣ ਦੀ ਕੋਈ ਉਮੀਦ ਨਹੀਂ ਹੈ। ਇਸੇ ਕਾਰਨ ਹੁਣ ਹੈਲੀਕਾਪਟਰ ਦੀ ਮਦਦ ਨਾਲ ਇਨ੍ਹਾਂ ਸੈਲਾਨੀਆਂ ਨੂੰ ਬਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
“2 ਅਗਸਤ ਤੱਕ ਭਾਰੀ ਮੀਂਹ”
ਮੌਸਮ ਵਿਭਾਗ ਨੇ ਹਿਮਾਚਲ ਵਿੱਚ 2 ਅਗਸਤ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੈਦਾਨੀ ਇਲਾਕਿਆਂ ਅਤੇ ਮੱਧ-ਪਹਾੜੀ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ ਹੈ। 4 ਅਗਸਤ ਤੱਕ ਮੌਸਮ ਖਰਾਬ ਰਹੇਗਾ। ਲੋਕਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਨੇਂ ਲੋਕਾਂ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਸਾਵਧਾਨੀ ਵਰਤਣ ਅਤੇ ਨਦੀਆਂ ਅਤੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿਤੀ ਹੈ ।
ਇਹ ਵੀ ਪੜ੍ਹੋ : ਮੋਹਾਲੀ ਪ੍ਰਸ਼ਾਸਨ ਹੜ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ, 11 ਰਾਹਤ ਕੇਂਦਰ ਸਥਾਪਤ
.
