ਚੜ੍ਹਦਾ ਪੰਜਾਬ

August 14, 2022 12:31 AM

ਜ਼ਿਲ੍ਹਾ ਰੈੱਡ ਕਰਾਸ ਵੱਲੋ ਲੋੜਵੰਦ ਬੱਚੀਆ ਨੂੰ ਹਾਈਜਿਨਕ ਕਿੱਟਾ, ਡਬਲ ਬੈਡ ਦੀਆ ਸੀਟਾ ਅਤੇ ਮਠਿਆਈਆ ਵੰਡੀਆ ਗਈਆ

 ਜ਼ਿਲ੍ਹਾ ਰੈੱਡ ਕਰਾਸ ਵੱਲੋ ਲੋੜਵੰਦ ਬੱਚੀਆ ਨੂੰ ਹਾਈਜਿਨਕ ਕਿੱਟਾ, ਡਬਲ ਬੈਡ ਦੀਆ ਸੀਟਾ ਅਤੇ ਮਠਿਆਈਆ ਵੰਡੀਆ ਗਈਆ

ਐਸ.ਏ.ਐਸ ਨਗਰ : 

ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਵੱਖ-ਵੱਖ ਥਾਵਾਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ । ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ,ਖਰੜ ਦੀਆਂ ਗਰੀਬ ਤੇ ਲੋੜਵੰਦ ਬੱਚੀਆਂ ਨੂੰ 170 ਹਾਈਜਿਨਕ ਕਿੱਟਾ, 55 ਡਬਲ ਬੈਡ ਦੀਆ ਸੀਟਾ ਅਤੇ ਮਠਿਆਈਆਂ ਆਦਿ ਵੰਡੀਆ ਗਈਆ ਅਤੇ ਬੱਚੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੜ੍ਹਨ-ਲਿਖਣ ਲਈ ਉਤਸਾਹਿਤ ਵੀ ਕੀਤਾ ਗਿਆ।

ਉਨ੍ਹਾਂ ਕਿਹਾ ਗੱਲਬਾਤ ਦੌਰਾਨ ਬੱਚੀਆਂ ਨੇ ਦੱਸਿਆ ਕਿ ਅਸੀ ਆਪਣੀ ਪੜ੍ਹਾਈ ਮੁਕੰਮਲ ਕਰਕੇ ਡਾਕਟਰ ਬਣਨਾ ਚਾਹੰਦੀਆਂ ਹਾਂ ਕੁਝ ਬੱਚੀਆ ਨੇ ਟੀਚਰ ਬਣਨ ਦੀ ਇੱਛਾ ਜ਼ਾਹਿਰ ਕੀਤੀ ਇਥੇ ਇਹ ਦੱਸਣਾ ਯੋਗ ਹਵੇਗਾ ਕਿ ਚਾਰ ਲੜਕੀਆਂ ਲਾਅ ਦੀ ਪੜਾਈ ਪੂਰੀ ਕਰਕੇ ਪੀ.ਸੀ.ਐਸ ਜੁਡੀਸ਼ੀਅਲ ਦੇ ਕੰਪਿਟਿਸ਼ਨ ਦੀ ਤਿਆਰੀ ਕਰ ਰਹੀਆ ਹਨ, ਜਦੋ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾ ਲੜਕੀਆਂ ਨੇ ਦੱਸਿਆ ਕਿ ਸਾਡੀ ਇਹ ਪੜ੍ਹਾਈ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ, ਖਰੜ ਦੀ ਮੱਦਦ ਤੋ ਬਗੈਰ ਨਹੀ ਹੋ ਸਕਦੀ ਸੀ। ਬੱਚੀਆ ਨੇ ਦੱਸਿਆ ਸਾਨੂੰ ਡਾ.ਹਰਵਿੰਦਰ ਸਿੰਘ ਜੋ ਕਿ ਇਸ ਸੰਸਥਾ ਦੇ ਸੰਚਾਲਕ ਹਨ ਆਪਣੇ ਮਾਪਿਆ ਤੋ ਵੱਧ ਪਿਆਰ ਦਿੰਦੇ ਹਨ ਸਾਡੀ ਪੜ੍ਹਾਈ ਦਾ ਪੂਰਾ-ਪੂਰਾ ਖਿਆਲ ਰੱਖਦੇ ਹਨ ਅਤੇ ਉਹ ਚਾਹੰਦੇ ਹਨ ਕਿ ਮੇਰੀਆ ਬੇਟੀਆ ਜੱਜ ਬਣਨ ਅਤੇ ਇਸ ਯੋਗ ਬਣਨ ਕਿ ਹੋਰਨਾ ਲੜਕੀਆਂ ਦੀ ਜੀਵਨ ਵਿੱਚ ਮਦਦ ਕਰ ਸਕਣ ਤਾ ਜੋ ਮੇਰੀ ਸੇਵਾ ਦਾ ਲਾਭ ਇਨ੍ਹਾਂ ਬੱਚੀਆਂ ਦੀ ਮਾਰਫਤ ਸਮੁੱਚੇ ਸਮਾਜ ਨੂੰ ਮਿਲੇ।
ਡਿਪਟੀ ਕਮਿਸ਼ਨਰ ਵੱਲੋ ਇਨ੍ਹਾਂ ਬੱਚੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਭਰੋਸਾ ਦਿਵਾਇਆ ਗਿਆ ਕਿ ਜਦੋ ਵੀ ਕਿਸੇ ਪ੍ਰਕਾਰ ਦੀ ਮਦਦ/ਗਾਈਡੈਂਸ ਦੀ ਜਰੂਰਤ ਹੋਵੇ ਤਾਂ ਉਹ ਹਮੇਸਾ ਉਨ੍ਹਾਂ ਲਈ ਤੱਤਪਰ ਰਹਿਣਗੇ। ਡਿਪਟੀ ਕਮਿਸ਼ਨਰ ਵੱਲੋ ਡਾ. ਹਰਵਿੰਦਰ ਸਿੰਘ ਜੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆ ਨੂੰ ਇਸ ਤਰ੍ਹਾ ਦੇ ਸਮਾਜਿਕ ਕੰਮ ਅਤੇ ਲੋੜਵੰਦਾ ਬੱਚੀਆਂ ਦੀ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ।

ਇਸ ਮੌਕੇ ਸ੍ਰੀਮਤੀ ਕੋਮਲ ਮਿੱਤਲ ਵਧੀਕ ਡਿਪਟੀ ਕਮਿਸ਼ਨਰ (ਜ) ਜੋ ਕਿ ਰੈੱਡ ਕਰਾਸ ਸੁਸਾਇਟੀ ਦੇ ਵਾਇਸ ਪ੍ਰੈਜ਼ੀਡੈਂਟ ਵੀ ਹਨ ਅਤੇ ਸ੍ਰੀ ਹਿਮਾਂਸੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋ ਬੱਚੀਆਂ ਨਾਲ ਗੱਲਬਾਤ ਕੀਤੀ ਕਈ ਇਸ ਮੌਕੇ ਛੋਟੀਆ-2 ਬੱਚੀਆਂ ਨੇ ਆਪਣੇ ਅੰਦਾਜ਼ ਵਿੱਚ ਉਨ੍ਹਾਂ ਨੂੰ ਕਵਿਤਾਵਾ ਸੁਣਾਈਆ। ਜਿਸ ਨਾਲ ਉਹ ਬਹੁਤ ਹੀ ਪ੍ਰਭਾਵਿਤ ਹੋਏ ਤੇ ਸੰਸਥਾ ਦੇ ਮੁੱਖੀ ਦੀ ਸ਼ਲਾਘਾ ਕੀਤੀ। ਇਨ੍ਹਾ ਬੱਚੀਆਂ ਨਾਲ ਦੋਨਾ ਅਧਿਕਰੀਆ ਵੱਲੋ ਕਾਫੀ ਸਮਾਂ ਬਿਤਾਇਆ ਗਿਆ। ਉਸ ਸਮੇਂ ਦੋਰਾਨ ਬੱਚੀਆਂ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਮਹਿਸੂਸ ਕਰ ਰਹੇ ਸਨ ਉਨ੍ਹਾ ਦਾ ਇਹ ਵੀ ਕਹਿਣਾ ਸੀ ਕਿ ਲਗਭਗ 150 ਦੇ ਕਰੀਬ ਬੱਚੀਆਂ ਦਾ ਰੱਖ-ਰਖਾਓ ਪਾਲਣ ਪੋਸ਼ਣ ਅਤੇ ਪੜ੍ਹਾਈ ਕਰਵਾਉਣੀ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈ ਪਰ ਸੰਸਥਾ ਦੇ ਮੁੱਖੀ ਵੱਲੋ ਬਹੁਤ ਹੀ ਬੇਹਤਰ ਢੰਗ ਇਹ ਸੰਸਥਾ ਨੂੰ ਨਾਲ ਚਲਾਇਆ ਜਾ ਰਿਹਾ ਹੈ। ਉਹ ਸ਼ਲਾਘਾ ਦੇ ਕਾਬਿਲ ਹਨ। ਇਸ ਮੌਕੇ ਬੱਚੀਆਂ ਨੂੰ ਚਾਕਲੇਟਾਂ ਵੰਡੀਆਂ ਗਈਆ ਕਿਉਂਕਿ ਆਮ ਤੌਰ ਤੇ ਛੋਟੇ ਬੱਚੇ ਚਾਕਲੇਟਾ ਖਾਣਾ ਬਹੁਤ ਪਸੰਦ ਕਰਦੇ ਹਨ। ਉਨ੍ਹਾ ਵੱਲੋ ਇਸ ਸੰਸਥਾ ਦੇ ਮੁੱਖੀ ਨੂੰ ਹੋਰ ਵੀ ਮੱਦਦ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੇਰੇ ਵਿਚਾਰ ਵਿੱਚ ਸਾਨੂੰ ਆਪਣੇ ਜਨਮ ਦਿਨ ਅਤੇ ਹੋ ਖੁਸੀ ਦੇ ਮੌਕੇ ਆਦਿ ਇਨ੍ਹਾ ਬੱਚੀਆਂ ਨਾਲ ਮਨਾਉਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਬੱਚੀਆਂ ਨੂੰ ਸਾਡੇ ਪਿਆਰ ਦੁਲਾਰ ਦੀ ਬਹੁਤ ਜਰੂਰਤ ਹੈ। ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋ ਵਿਸ਼ੇਸ਼ ਤੌਰ ਤੇ ਕਿਹਾ ਗਿਆ ਕਿ ਸਾਨੂੰ ਸਾਰਿਆ ਇਸ ਸੰਸਥਾ ਨਾਲ ਜੁੜਨਾ ਚਾਹੀਦਾ ਹੈ। ਅਜਿਹੀ ਸੰਸਥਾ ਵਿਖੇ ਕੁਝ ਸਮਾਂ ਬਿਤਾਊਣ ਨਾਲ ਇੱਕ ਵੱਖਰੇ ਤਰ੍ਰਾਂ ਦੀ ਖੁਸੀ ਮਿਲਦੀ ਹੈ ਸਾਡੇ ਮਨ ਵਿੱਚ ਅੰਦਰੋ ਇੱਕ ਟੀਸ ਉਝਦੀ ਹੈ ਕਿ ਸਾਨੂੰ ਵੀ ਆਪਣੇ ਜੀਵਨ ਵਿੱਚ ਕੁਝ ਨਾ ਕੁਝ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ।

ਸ੍ਰੀ ਕਮਲੇਸ ਕਮਾਰ ਕੋਸ਼ਲ, ਸਕੱਤਰ, ਜਿਲ੍ਹਾ ਰੈੱਡ ਕਰਾਸ ਵੱਲੋ ਮੋਹਾਲੀ ਵਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਸੰਸਥਾ ਦੀ ਅੱਗੇ ਆ ਕੇ ਮੱਦਦ ਕਰਨੀ ਚਾਹੀਦੀ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804