ਚੜ੍ਹਦਾ ਪੰਜਾਬ

August 17, 2022 6:56 PM

ਸੰਯੁਕਤ ਸਮਾਜ ਮੋਰਚੇ ਦੀ ਲੜਾਈ ਪੰਜਾਬ ਦੇ ਵਿਕਾਸ ਲਈ: ਰਵਨੀਤ ਬਰਾੜ

“ਅਕਾਲੀ ਦਲ, ਕਾਂਗਰਸ ਅਤੇ ਆਪ ਦੀ ਲੜਾਈ ਸਿਰਫ ਸੱਤਾ ਲਈ”

ਮੋਹਾਲੀ : 
ਸੰਯੁਕਤ ਸਮਾਜ ਮੋਰਚਾ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾੜ ਨੇ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਤਕੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਲੜਾਈ ਸਿਰਫ਼ ਸੱਤਾ ਤੇ ਕਾਬਜ਼ ਹੋਣ ਦੀ ਇਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ।

ਮੋਹਾਲੀ ਹਲਕੇ ਦੇ ਵੱਖ ਵੱਖ ਪਿੰਡਾਂ ਕੰਬਾਲਾ, ਕੰਬਾਲੀ, ਸਿਆਓਂ, ਪੱਤੋਂ ਅਤੇ ਸ਼ਹਿਰੀ ਖੇਤਰਾਂ ਫੇਸ 5,6,9 ਵਿੱਚ ਚੋਣ ਪ੍ਰਚਾਰ ਦੌਰਾਨ ਬਰਾਡ਼ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਲੋਕਾਂ ਨੂੰ ਮੂਰਖ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਕਿਤੇ ਕੋਈ ਗਾਰੰਟੀਆਂ ਵੰਡ ਰਿਹਾ ਹੈ, ਕਿਤੇ ਕੋਈ ਆਪਣੇ ਐਲਾਨਾਂ ਨੂੰ ਹੀ ਕੰਮ ਦੱਸ ਰਿਹਾ ਹੈ ਅਤੇ ਕਿਤੇ ਕੋਈ ਪਾਰਟੀ ਆਪਣੇ ਵੇਲੇ ਆਪਣੇ ਕਾਰਜਕਾਲ ਦੇ ਕੁਕਰਮਾਂ ਨੂੰ ਛੁਪਾ ਕੇ ਪੰਥ ਦੇ ਨਾਮ ਤੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਲੱਗੀ ਹੋਈ ਹੈ।

ਬਰਾੜ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕ ਕਿਸੇ ਤੀਜੇ ਬਦਲ ਨੂੰ ਪਰਖਣ ਦੇ ਰੌਂਅ ਵਿੱਚ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ 9 ਫਰਵਰੀ ਨੂੰ ਮੋਹਾਲੀ ਦੌਰੇ ਦੌਰਾਨ ਡਾ ਸਵੈਮਾਨ ਇਕ ਪਾਸੇ ਜਿਥੇ ਸੰਯੁਕਤ ਸਮਾਜ ਮੋਰਚਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਉਥੇ ਨਾਲ ਹੀ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਮੀਟਿੰਗਾਂ ਨੂੰ ਸੰਬੋਧਨ ਕਰਨਗੇ।  ਇਸਤੋਂ ਇਲਾਵਾ ਮੋਹਾਲੀ ਵਿੱਚ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਨਾਲ ਵੀ ਮੁਲਾਕਾਤ ਕਰਦੇ ਹੋਏ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ

ਰਵਨੀਤ ਬਰਾਡ਼ ਨੇ ਅੱਗੇ ਕਿਹਾ ਕਿ ਮੋਹਾਲੀ ਹਲਕੇ ਵਿੱਚ ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੇ ਵਿਕਾਸ ਦੀ ਥਾਂ ਵਿਨਾਸ਼ ਹੀ ਕੀਤਾ ਹੈ। ਪੂਰੇ ਮੋਹਾਲੀ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਭ੍ਰਿਸ਼ਟਾਚਾਰ ਕਰਨ ਦੇ ਸਾਰੇ ਰਿਕਾਰਡ ਵੀ ਸਿੱਧੂ ਭਰਾਵਾਂ ਨੇ ਤੋੜ ਦਿੱਤੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨਵੇਂ ਨਵੇਂ ਆਮ ਆਦਮੀ ਪਾਰਟੀ ਵਿੱਚ ਆਏ ਕੁਲਵੰਤ ਸਿੰਘ ਤੇ ਤੰਜ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਜੋ ਕਿ ਸ਼ਹਿਰ ਦਾ ਮੇਅਰ ਹੁੰਦੇ ਹੋਏ ਐਮਸੀ ਦੀਆਂ ਵੋਟਾਂ ਵਿਚ ਵੀ ਹਾਰ ਜਾਵੇ ਉਸ ਦੇ ਵਿਧਾਇਕ ਬਣਨ ਦੀ ਕਾਬਲੀਅਤ ਤੇ ਸ਼ੱਕ ਪੈਦਾ ਹੁੰਦਾ ਹੈ।

ਅਖੀਰ ਵਿੱਚ ਬਰਾੜ ਨੇ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਤੇ ਵੀ ਸਵਾਲ ਉਠਾਇਆ ਕਿ ਉਹ ਦੱਸਣ ਕਿ ਉਨ੍ਹਾਂ ਦੀ ਅੱਜ ਤੱਕ ਮੋਹਾਲੀ ਹਲਕੇ ਲਈ ਕੀ ਦੇਣ ਹੈ। ਬਰਾੜ ਨੇ ਅਕਾਲੀ ਦਲ ਦੇ ਮੋਹਾਲੀ ਵਿਚਲੇ ਅਹੁਦੇਦਾਰਾਂ ਤੇ ਤੰਜ ਕਰਦਿਆਂ ਕਿਹਾ ਕਿ ਅਕਾਲੀ ਦਲ ਮੋਹਾਲੀ ਵਿੱਚ ਪਹਿਲਾਂ ਆਪਣੀਆਂ ਆਪਸੀ ਧੜੇਬੰਦੀ ਵਿੱਚੋਂ ਨਿਕਲ ਲਵੇ ਉਸ ਤੋਂ ਬਾਅਦ ਹੀ ਜਿੱਤ ਦੇ ਸੁਪਨੇ ਵੇਖੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819