ਚੜ੍ਹਦਾ ਪੰਜਾਬ

August 17, 2022 6:32 PM

ਜਰਨੈਲ ਬਾਜਵਾ ਠੱਗੀ ਮਸਲਾ: ਨਾ ਹੋਇਆ ਹੱਲ ‘ਤੇ ਪਿਓ ਵਾਂਗ ਕਰਾਂਗਾ ਖ਼ੁਦਕੁਸ਼ੀ

 ਤਿੰਨ ਵਾਰ ਕੋਰਟ ‘ਚ ਸਮਝੌਤਾ ਕਰਕੇ ਮੁਕਰੀਆਂ ਬਾਜਵਾ
ਪੀੜਤ ਨੇ ਦਿੱਤੀ ਚੇਤਾਵਨੀ : ਜੇਕਰ 15 ਸਤੰਬਰ ਤਕ ਨਾ ਹੋਇਆ ਮਸਲਾ ਹੱਲ ‘ਤੇ ਪਿਓ ਵਾਂਗ ਕਰ ਲਵੇਗਾ ਖ਼ੁਦਕੁਸ਼
ਜਰਨੈਲ ਬਾਜਵਾ ਖਿਲਾਫ ਮੁੜ ਕੇਸ ਰੀ-ਓਪਨ ਕਰਨ ਲਈ ਪੀੜਤ ਨੇ ਕੋਰਟ ‘ਚ ਦਾਇਰ ਕੀਤੀ ਪਟੀਸ਼ਨ, ਐਸਐਸਪੀ ਨੂੰ ਦਿੱਤੀ ਸ਼ਿਕਾਇਤ
ਸੰਨੀ ਇਨਕਲੇਵ ਵਾਲ਼ੇ ਜਰਨੈਲ ਬਾਜਵਾ ਵਲੋਂ ਕਰੋੜਾਂ ਦੀ ਠੱਗੀ ਮਾਰਨ ਦਾ ਮਸਲਾ
ਐਸ.ਏ.ਐਸ. ਨਗਰ :  ਬਾਜਵਾ ਡਿਵੈਲਪਰਜ ਲਿਮਟਿਡ ਸੰਨੀ ਇਨਕਲੇਵ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਵਲੋਂ ਪਿੰਡ ਅਭੈਪੁਰ ਦੇ ਵਸਨੀਕ ਕਰਮ ਸਿੰਘ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਮਗਰੋਂ ਇਨਸਾਫ ਨਾ ਮਿਲਣ ‘ਤੇ ਪੀੜਤ ਨੇ 10 ਫਰਵਰੀ 2016 ਨੂੰ ਅਦਾਲਤ ਵਿੱਚ ਸਲਫਾਸ ਖਾਕੇ ਖ਼ੁਦਕੁਸ਼ੀ ਕਰ ਲਈ ਸੀ।  ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰ  ਮੁੜ ਬਾਜਵਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬਾਜਵਾ ਨੇ ਉਨ੍ਹਾਂ ਨਾਲ ਤਿੰਨ ਵਾਰ ਕੋਰਟ ਵਿੱਚ ਅਲਫੀਆ ਬਿਆਨ ਦਰਜ ਕਰਵਾ ਫ਼ੈਸਲਾ ਕੀਤਾ ਪਰ ਹਰ ਇੱਕ ਵਾਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਆਪਣੇ ਬਿਆਨਾਂ ਤੋਂ ਮੁੱਕਰ ਜਾਂਦਾ ਰਿਹਾ ਹੈ।
ਪੀੜਤ ਪਰਿਵਾਰ ਨੇ ਅੱਜ ਕੀਤੀ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ 15 ਸਤੰਬਰ 2021 ਤੱਕ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵੀ ਆਪਣੇ ਪਿਤਾ ਕਰਮ ਸਿੰਘ ਵਾਂਗ ਖ਼ੁਦਕੁਸ਼ੀ ਕਰ ਲੈਣਗੇ।
ਪੀੜਤ ਅਰਵਿੰਦਰ ਸਿੰਘ ਨੇ ਦੋਸ਼ ਲਾਏ ਕਿ ਨਾਮੀ ਬਿਲਡਰ ਹੋਣ ਕਰਕੇ ਨਾ ‘ਤੇ ਪੁਲਿਸ ਬਾਜਵਾ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਅਦਾਲਤ ਵੀ ਉਨ੍ਹਾਂ ਨੂੰ ਕੋਈ ਹੱਥ ਪੱਲਾ ਨਹੀਂ ਫੜਾ ਰਹੀ। ਪੀੜਤ ਨੇ ਕਿਹਾ ਕਿ ਜਿਨ੍ਹਾਂ ਬੈੰਕਾਂ ਤੋਂ ਲੋਨ ਚੁੱਕ ਕੇ ਉਸਨੇ ਮਸ਼ੀਨਾਂ ਪਈਆਂ ਸੀ ਉਹ ਬੈੰਕ ਵਲੋਂ ਜ਼ਬਤ ਕਰ ਲਈਆਂ ਗਈਆਂ ਹਨ ਉਹ ਹੁਣ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ।
ਅਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਾਜਵਾ ਤੋਂ ਸਾਢੇ 4 ਕਰੋੜ ਰੁਪਏ ਲੈਣੇ ਹੈ। ਬਾਜਵਾ ਖਿਲਾਫ ਜਦੋਂ ਵੀ ਕੋਈ ਕਾਰਵਾਈ ਹੋਣ ਲੱਗਦੀ ਹੈ ਉਹ ਸਮਝੌਤੇ ਦੀ ਗੱਲ ਕਹਿ ਕੇ ਬੱਚ ਜਾਂਦਾ ਹੈ ਅਤੇ ਬਾਅਦ ਵਿੱਚ ਆਪਣੀ ਗੱਲਾਂ ਤੋਂ ਮੁੱਕਰ ਜਾਂਦਾ ਹੈ। ਉਹ ਇਸ ਮਾਮਲੇ ਵਿੱਚ ਇਨਸਾਫ ਲੈਣ ਲਈ ਹੁਣ ਤੱਕ 50 ਤੋਂ 55 ਲੱਖ ਰੁਪਏ ਖਰਚ ਚੁੱਕੇ ਹਨ ਪਰ ਕਿਸੇ ਪਾਸੇ ਵੀ ਬਾਜਵਾ ਖਿਲਾਫ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ।
ਇੱਥੇ ਦੱਸਣਯੋਗ ਹੈ ਕਿ ਅਰਵਿੰਦਰ ਦੇ ਪਿਤਾ ਕਰਮ ਸਿੰਘ ਨੇ 10 ਫਰਵਰੀ 2016 ਨੂੰ ਮਾਨਯੋਗ ਜੱਜ ਹਰਸਿਮਰਤ ਸਿੰਘ ਦੀ ਕੋਰਟ ਵਿੱਚ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ ਕਿਓਂਕਿ ਜਰਨੈਲ ਬਾਜਵਾ ਨੇ ਆਪਣੇ ਫਲੈਟ ਬਣਾਉਣ ਲਈ ਕਰਮ ਸਿੰਘ ਦੀ ਮਸ਼ੀਨਰੀ ਵਰਤੀ ਸੀ ਜਿਸਦਾ ਬਿਲ ਕਰੋੜਾਂ ਰੁਪਏ ਸੀ ਅਤੇ ਬਾਜਵਾ ਉਸਦੀ ਅਦਾਇਗੀ ਨਹੀਂ ਕਰ ਰਿਹਾ ਸੀ।
ਜਿਸ ਤੋਂ ਬਾਅਦ  ਜਰਨੈਲ ਸਿੰਘ ਬਾਜਵਾ ਦੇ ਖਿਲਾਫ 10 ਫਰਵਰੀ ਨੂੰ  ਮੁਕੱਦਮਾਂ ਨੂੰ – 33 ਵਿੱਚ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਦਰਖਾਸਤ ਦੀ ਇਨਕੁਆਰੀ ਐਸ.ਪੀ.  ਫਤਿਹਗੜ ਸਾਹਿਬ ਵੱਲੋਂ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਕਰਨ ਦੀ ਸਿਫਾਰਸ਼ ਕੀਤੀ ਸੀ। ਪਰ ਗ੍ਰਿਫਤਾਰੀ ਦੇ ਡਰ ਤੋਂ  ਜਰਨੈਲ ਸਿੰਘ ਬਾਜਵਾ ਨੇ ਉਸ ਨਾਲ 2020 ਨੂੰ ਇਕਰਾਰਨਾਮਾ ਕਰ ਲਿਆ ਅਤੇ  28 ਅਗਸਤ 2020 ਨੂੰ 1 ਕਰੋੜ 5 ਲੱਖ ਰੁਪਏ ਦੇ 7 ਚੈਕ ਜਿਸ ਵਿਚੋਂ 4 ਚੈੱਕ  ਨੰਬਰ, 123146, 123147, 123148, 123149,  ਬੈਂਕ ਆਈ.ਸੀ.ਆਈ. ਰਕਮ 15 ਲੱਖ ਰੁਪਏ ਹਰ ਇੱਕ ਚੈਕ ਅਤੇ 3 ਚੌਕ ਨੰਬਰ 000820, 00082, 000822 ਕੋਟਿਕ ਬੈਂਕ ਮਹਿੰਦਰਾ ਰਕਮ 15 ਲੱਖ ਰੁਪਏ ਹਰ ਇੱਕ ਚੌਕ ਅਤੇ 7 ਪਲਾਟ ਅਤੇ 2 ਸ਼ੋ ਰੂਮ ਜਿਹਨਾਂ ਦਾ ਵੇਰਵਾ ਪਲਾਟ ਨੰਬਰ 915,910,1572.ਐਨ… 8448 ਡੀ. 8449 ਡੀ. 3268, 1753 ਅਤੇ ਸ਼ੋ ਰੂਮ ਨੰ. 308 ਤੇ 311 ਨਾਲ ਸਮਝੌਤਾ ਹੋਇਆ ਸੀ ।
ਪਰ ਜਰਨੈਲ ਬਾਜਵਾ ਨੇ ਇਹ ਪ੍ਰਾਪਰਟੀ ਉਸ ਦੇ ਨਾਮ  ਨਾਂ ਕਰਾ ਕੇ  ਹਰੀਸ਼ ਵਰਮਾ ਅਤੇ ਉਸ ਦੀ ਪਤਨੀ ਰੇਖਾ ਵਰਮਾ ਦੇ ਨਾਂ ਕਰਵਾ ਦਿੱਤੀ। ਜਰਨੈਲ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਹਰੀਸ਼ ਵਰਮਾ ਬਾਅਦ ਵਿੱਚ ਉਸ ਦੇ ਨਾਂ ਪ੍ਰਾਪਰਟੀ ਕਰਾ ਦੇਵੇਗਾ ਪਰ ਅਜਿਹਾ ਨਹੀਂ ਹੋਇਆ ਅਤੇ ਹਰੀਸ਼ ਵਰਮਾ ਨੇ ਉਹ ਪ੍ਰਾਪਰਟੀ ਅੱਗੇ ਵੇਚ ਦਿੱਤੀ।
ਅਰਵਿੰਦਰ ਨੇ ਕਿਹਾ ਕਿ ਬਾਜਵਾ ਤਿੰਨ ਵਾਰ ਉਸ ਨਾਲ ਲਿਖਤੀ ਸਮਝੌਤਾ ਕਰ ਚੁੱਕੀਆ ਹੈ ਪਰ ਹੁਣ ਤੱਕ ਉਸਨੂੰ ਇਕ ਰੁਪਇਆ ਵੀ ਨਹੀਂ ਦਿੱਤਾ। ਉਸਨੇ ਐਸਐਸਪੀ ਮੁਹਾਲੀ ਨੂੰ ਮੁੜ ਸ਼ਿਕਾਇਤ ਦੇਕੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਖਰੜ ਕੋਰਟ ਵਿਚ ਕੇਸ ਨੂੰ ਮੁੜ ਰੀ ਓਪਨ ਕਰਨ ਦੀ ਪਟੀਸ਼ਨ ਦਾਇਰ ਕੀਤੀ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819