ਚੜ੍ਹਦਾ ਪੰਜਾਬ

August 11, 2022 2:55 AM

ਸੜਕਾਂ ਉੱਤੇ ਆਪਣਾ ਕਾਰੋਬਾਰ ਨਾ ਕਰਨ ਰੇਹਡ਼ੀਆਂ ਫਡ਼੍ਹੀਆਂ ਵਾਲੇ  : ਮੇਅਰ ਜੀਤੀ ਸਿੱਧੂ  

ਨਗਰ ਨਿਗਮ ਵਿਖੇ ਲਗਾਈ ਵਰਕਸ਼ਾਪ ਵਿੱਚ ਰੇਹੜੀ ਫੜੀ ਵਾਲਿਆਂ ਨੂੰ ਸਾਫ ਸਫਾਈ ਰੱਖਣ ਲਈ ਕੀਤਾ ਜਾਗਰੂਕ  

ਸੜਕਾਂ ਉੱਤੇ ਆਪਣਾ ਕਾਰੋਬਾਰ ਨਾ ਕਰਨ ਰੇਹਡ਼ੀਆਂ ਫਡ਼੍ਹੀਆਂ ਵਾਲੇ  : ਮੇਅਰ ਜੀਤੀ ਸਿੱਧੂ  

ਸਾਫ਼ ਸਫ਼ਾਈ ਰੱਖ ਕੇ ਖ਼ੁਦ ਆਪਣਾ ਅਤੇ ਆਪਣੇ ਗਾਹਕਾਂ  ਦਾ ਕੀਤਾ ਜਾ ਸਕਦਾ ਹੈ  ਬਚਾਅ : ਮੇਅਰ ਜੀਤੀ ਸਿੱਧੂ  

 ਵਰਕਸ਼ਾਪ ਵਿੱਚ ਰੇਹੜੀ ਫੜ੍ਹੀ ਵਾਲਿਆਂ ਨੂੰ  ਸਰਕਾਰੀ ਸਮਾਜਿਕ ਸੁਰੱਖਿਆ ਸਕੀਮਾਂ ਸਮੇਤ ਹੋਰ ਕਈ ਤਰ੍ਹਾਂ ਦੀਆਂ ਜਾਣਕਾਰੀਆਂ  

ਮੋਹਾਲੀ :

ਨਗਰ ਨਿਗਮ ਵਿਖੇ  ਰੇਹੜੀ ਫੜ੍ਹੀ ਵਾਲਿਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।  ਮੁਹਾਲੀ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਰੇਹਡ਼ੀ ਫਡ਼੍ਹੀ ਵਾਲਿਆਂ ਨੂੰ ਸਿਹਤ ਅਤੇ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਤੰਬਾਕੂ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਵਰਕਸ਼ਾਪ ਦਾ ਅੱਜ ਪਹਿਲਾ ਦਿਨ ਸੀ ਅਤੇ ਇਹ ਵਰਕਸ਼ਾਪ 20 ਮਈ ਤੱਕ ਚੱਲੇਗੀ।

ਇਸ ਵਰਕਸ਼ਾਪ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਹਾਜ਼ਰ ਰੇਹੜੀ ਫੜ੍ਹੀ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਖ਼ਾਸ ਤੌਰ ਉੱਤੇ ਸੜਕਾਂ ਉੱਤੇ ਆਪਣੀਆਂ ਰੇਹੜੀਆਂ ਫੜੀਆਂ ਨਾ ਲਗਾਉਣ  ਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਪਣੀ ਰੋਜ਼ੀ ਰੋਟੀ ਕਮਾਉਣ  ਤੇ ਸਾਫ ਸਫਾਈ ਦਾ ਖਾਸ ਤੌਰ ਤੇ ਖਿਆਲ ਰੱਖਣ ਜਿਸ ਨਾਲ ਉਹ ਸੁਰੱਖਿਅਤ ਢੰਗ ਨਾਲ ਆਪਣਾ ਬਚਾਅ ਕਰ ਸਕਦੇ ਹਨ ਅਤੇ ਆਪਣੇ ਗਾਹਕਾਂ ਦਾ ਵੀ ਬਿਮਾਰੀਆਂ ਤੋਂ  ਬਚਾਅ ਕਰ ਸਕਦੇ ਹਨ।

ਇਸ ਮੌਕੇ ਸਿਟੀ ਮਿਸ਼ਨ ਮੈਨੇਜਰ ਪ੍ਰੀਤੀ ਅਰੋੜਾ ਪਾਠਕ ਨੇ ਇਨ੍ਹਾਂ ਰੇਹੜੀ ਫੜੀ ਵਾਲਿਆਂ ਨੂੰ ਸੈਲਫ ਹੈਲਪ ਗਰੁੱਪ ਬਣਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਪੀਜੀਆਈ ਤੋਂ ਆਏ ਡਾਕਟਰਾਂ ਡਾ ਪੂਨਮ ਤੇ ਡਾ ਅਭੀਨਵ ਕਾਲੜਾ ਨੇ  ਰੇਹੜੀ ਫੜੀ ਵਾਲਿਆਂ ਨੂੰ ਸਾਫ਼ ਸਫ਼ਾਈ ਰੱਖਣ ਦੇ ਢੰਗ ਤਰੀਕੇ ਦੱਸੇ ।

ਇਸ ਮੌਕੇ ਪਹੁੰਚੇ ਹੋਟਲ ਮੈਨੇਜਮੈਂਟ ਕਾਲਜ ਚੰਡੀਗਡ਼੍ਹ ਦੇ ਐੱਚਓਡੀ  ਜੇ ਪੀ ਕਾਂਤ ਨੇ ਦੱਸਿਆ ਕਿ ਟਰਾਈ ਸਿਟੀ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਸਰਕਾਰੀ ਕਾਲਜ ਤੋਂ ਦੋ ਮਹੀਨੇ ਦਾ ਮੁਫ਼ਤ  ਕੋਰਸ ਕਰ ਸਕਦਾ ਹੈ ਜਿਸ ਵਾਸਤੇ  ਉਸ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।

ਇਸ ਮੌਕੇ ਫਾਇਨਾਂਸ਼ੀਅਲ ਲਿਟਰੇਸੀ ਕੌਂਸਲਰ ਅਨੀਤਾ ਘੋਸਲਾ ਨੇ ਸਰਕਾਰੀ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਰੇਹੜੀ ਫੜੀ ਵਾਲਿਆਂ ਨੂੰ ਜਾਣਕਾਰੀ ਦਿੱਤੀ।

ਇਸ ਮੌਕੇ ਰੁਦਰਾ ਥੀਏਟਰ ਗਰੁੱਪ  ਵੱਲੋਂ ਇਕ ਨਾਟਕ ਪੇਸ਼ ਕੀਤਾ ਗਿਆ ਜਿਸ ਵਿਚ ਰੇਹੜੀ ਫੜੀ ਵਾਲਿਆਂ ਨੂੰ ਸਾਫ਼ ਸਫ਼ਾਈ ਪ੍ਰਤੀ ਧਿਆਨ ਦੇਣ ਲਈ ਜਾਗਰੂਕ ਕੀਤਾ  ਗਿਆ।

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਜਾਇੰਟ ਕਮਿਸ਼ਨਰ ਹਰਕੀਰਤ ਕੌਰ ਚਾਨਾ, ਨਗਰ ਨਿਗਮ ਤੇ ਹੋਰ ਅਧਿਕਾਰੀ ਅਤੇ ਰੇਹੜੀ ਫੜ੍ਹੀ ਵਾਲੇ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792