ਚੜ੍ਹਦਾ ਪੰਜਾਬ

August 11, 2022 12:55 AM

ਅੱਜ ਤੜਕੇ 2 ਵਜੇ ਤੋਂ ਬਾਅਦ ਮੋਹਾਲੀ ਕੋਰਟ ਤੋਂ ਬਾਹਰ ਆਏ ਸਾਬਕਾ DGP ਸੁਮੇਧ ਸਿੰਘ ਸੈਣੀ

ਚੰਡੀਗੜ੍ਹ: ਅੱਜ ਤੜਕੇ 2 ਵਜੇ ਤੋਂ ਬਾਅਦ ਮੋਹਾਲੀ ਡਿਸਟ੍ਰਿਕਟ ਕੋਰਟ ਦੀ ਕਾਰਵਾਈ ਪੂਰੀ ਹੋਣ ਤੋਂ ਬਾਹਰ ਆਏ ਸਾਬਕਾ DGP ਸੁਮੇਧ ਸਿੰਘ ਸੈਣੀ ,ਸੁਮੇਧ ਸੈਣੀ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਹਾਈ ਕੋਰਟ ਨੇ ਡੀਐੱਸਪੀ (ਵਿਜੀਲੈਂਸ) ਨੂੰ ਸੁਆਲ ਕੀਤਾ ਕਿ ਆਖ਼ਰ ਕਿਉਂ ਅਤੇ ਕਿਵੇਂ ਗ੍ਰਿਫ਼ਤਾਰ ਕੀਤਾ ਗਿਆ। ਅਦਾਲਤ ਨੇ ਵਿਜੀਲੈਂਸ ਤੇ ਡੀਐੱਸਪੀ ਨੂੰ ਝਾੜ ਪਾਉਦਿਆਂ ਸੁਆਲ ਕੀਤਾ ਕਿ – ‘ਕਿਉਂ ਨਾ ਤੁਹਾਡੇ ਵਿਰੁੱਧ ਇਸ ਮਾਮਲੇ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਜਾਵੇ?’ । ਇੰਝ ਇਹ ਇੱਕ ਤਰ੍ਹਾਂ ਹਾਈ ਕੋਰਟ ਦੀ ਵਿਜੀਲੈਂਸ ਬਿਊਰੋ ਤੋਂ ਹੀ ਜਵਾਬ–ਤਲਬੀ ਸੀ।

ਇਹ ਵੀ ਪੜ੍ਹੋ : ਸੁਮੇਧ ਸਿੰਘ ਸੈਣੀ (ਸਾਬਕਾ ਡੀਜੀਪੀ ) ਭ੍ਰਿਸ਼ਟਾਚਾਰ ਦੇ ਮਾਮਲੇ

ਹਾਈ ਕੋਰਟ ’ਚ ਅੱਜ ਸੁਮੇਧ ਸੈਣੀ ਦੀ ਪਤਨੀ ਸ਼ੋਭਾ ਸੈਣੀ ਵੱਲੋਂ ਦਾਇਰ ਇੱਕ ਬੇਨਤੀ ’ਤੇ ਗ਼ੌਰ ਕਰਦਿਆਂ ਹਾਈ ਕੋਰਟ ਨੇ ਅੱਜ ਪੰਜਾਬ ਵਿਜੀਲੈਂਸ ਨੂੰ ਸੁਆਲ ਕੀਤਾ ਕਿ ਆਖ਼ਰ ਬੁੱਧਵਾਰ ਦੀ ਸ਼ਾਮ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕਿਵੇਂ ਤੇ ਕਿਉਂ ਗ੍ਰਿਫ਼ਤਾਰ ਕੀਤਾ ਗਿਆ, ਜਦ ਕਿ ਖ਼ੁਦ ਹਾਈ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਹੋਈ ਸੀ। ਇਸੇ ਲਈ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ।

ਇਸ ਲਈ ਹੁਣ ਡੀਐੱਸਪੀ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਜਸਟਿਸ ਸ੍ਰੀ ਤਿਆਗੀ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨੁੰ ‘ਗ਼ੈਰ–ਕਾਨੂੰਨੀ’ ਮੰਨਿਆ ਹੈ। ਇਹ ਸਾਰੀ ਕਾਰਵਾਈ ਵਿਡੀਓ ਕਾਨਫ਼ਰੰਸ ਰਾਹੀਂ ਹੋਈ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792