ਚੜ੍ਹਦਾ ਪੰਜਾਬ

August 14, 2022 11:12 AM

ਸੁਮੇਧ ਸਿੰਘ ਸੈਣੀ (ਸਾਬਕਾ ਡੀਜੀਪੀ ) ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ

ਐਸ ਏ ਐਸ ਨਗਰ: ਪੰਜਾਬ ਵਿਜੀਲੈਂਸ ਨੇ ਬੁੱਧਵਾਰ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਤੇ ਇੱਕ ਹੋਰ ਐਫਆਈਆਰ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ, ਸੂਤਰਾਂ ਨੇ ਦੱਸਿਆ ਕਿ ਸੈਣੀ ਉਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਆਏ ਹਨ ਜਿਸ ਵਿੱਚ ਉਸ ਨੂੰ ਅੰਤਰਿਮ ਅਗਾਂ ਜ਼ਮਾਨਤ ਮਿਲੀ ਹੋਈ ਸੀ ਅਤੇ 18 ਅਗਸਤ, 2021 ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਤਹਿਤ ਜਾਂਚ ਵਿੱਚ ਸ਼ਾਮਲ ਹੋਣਾ ਸੀ।

ਇਹ ਵੀ ਪੜ੍ਹੋ : ਉਦਯੋਗਿਕ ਕਾਮਿਆਂ ਨੂੰ ਭਾਰੀ ਰਾਹਤ, 300 ਪਰਿਵਾਰਾਂ ਨੂੰ ਲੀਜ਼ ਵਾਲੇ ਮਕਾਨਾਂ ਦਾ ਮਿਲਿਆ ਮਾਲਕਾਨਾ ਹੱਕ  

ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਪੁੱਛਗਿੱਛ ਦੌਰਾਨ ਉਸਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ ਗਿਆ। “ਉਸਦੀ ਗ੍ਰਿਫਤਾਰੀ ਤੋਂ ਬਾਅਦ ਦੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਵੇਰਵੇ ਕੱਲ੍ਹ ਸਾਂਝੇ ਕੀਤੇ ਜਾ ਸਕਦੇ ਹਨ, 

ਇਹ ਵੀ ਪੜ੍ਹੋ : ਸੱਤਵਾਂ ਰੋਜ਼ਗਾਰ ਮੇਲਾ 9 ਤੋਂ 17 ਸਤੰਬਰ ਤੱਕ

ਗ੍ਰਿਫਤਾਰੀ ਤੋਂ ਪਹਿਲਾਂ ਸੁਮੇਧ ਸੈਣੀ ਨੂੰ ਮਿਲੀ ਜ਼ੈੱਡ ਸੁਰੱਖਿਆ ਨੂੰ ਰਿਲੀਵ ਕਰ ਦਿੱਤਾ ਗਿਆ ਸੀ। ਸੈਣੀ ਨੇ ਗ੍ਰਿਫਤਾਰੀ ਨੂੰ ਲੈ ਕੇ ਮੰਗਲਵਾਰ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਸ ਦੀ ਪਟੀਸ਼ਨ, ਜਿਸ ਵਿੱਚ ਜਾਂਚ ਅਧਿਕਾਰੀ ਨੂੰ ਉਸਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਵਿੱਚ “ਕਿਸੇ ਹੋਰ ਵਾਧੂ ਨਵੀਂਆਂ ਧਾਰਾਵਾਂ ਅਧੀਨ” ਗ੍ਰਿਫਤਾਰ ਨਾ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ, ਜਿਸਨੂੰ ਅੱਜ ਹਾਈ ਕੋਰਟ ਨੇ ਰੱਦ ਕਰ ਦਿੱਤਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806