ਚੜ੍ਹਦਾ ਪੰਜਾਬ

August 11, 2022 1:59 AM

ਸੀਵਰਮੈਨਾਂ ਦੇ ਪਰਿਵਾਰਾਂ ਨੂੰ 10-10 ਲੱਖ ਦੀ ਗਰਾਂਟ ਦੇਣ ਦਾ ਅਹਿਮ ਫੈਸਲਾ  

“100 ਸਫ਼ਾਈ ਕਰਮਚਾਰੀ ਭਰਤੀ ਕਰਨ ਦਾ ਇਤਿਹਾਸਕ ਮਤਾ ਵੀ ਸਰਬਸੰਮਤੀ ਨਾਲ ਪਾਸ ”  

 

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :   ਮੁਹਾਲੀ ਨਗਰ ਨਿਗਮ ਦੀ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁਹਾਲੀ ਦੇ ਵਿਕਾਸ ਦੇ ਨਾਲ ਨਾਲ ਹੋਰ ਅਹਿਮ ਮਤੇ ਪਾਸ ਕੀਤੇ ਗਏ।

ਮੀਟਿੰਗ ਦੀ ਅਰੰਭਤਾ  ਮਹਾਨ ਖਿਡਾਰੀ ਮਿਲਖਾ ਸਿੰਘ, ਉਨ੍ਹਾਂ ਦੀ ਧਰਮ ਪਤਨੀ ਨਿਰਮਲ ਕੌਰ  ਇੱਕ ਸੌ ਪੰਜ ਸਾਲ ਦੀ ਉਮਰ ਵਿੱਚ  ਅੰਤਮ ਸਾਹ ਲੈਣ ਵਾਲੀ ਅਥਲੀਟ ਮਾਨ ਕੌਰ ਮੋਹਾਲੀ ਨਗਰ ਨਿਗਮ ਦੇ ਕੌਂਸਲਰ ਜਸਪ੍ਰੀਤ ਸਿੰਘ ਮਣਕੂ ਦੇ ਮਾਤਾ ਜੀ ਤੇ ਮੁਹਾਲੀ ਨਗਰ ਨਿਗਮ ਦੇ ਦੋ ਸੀਵਰ ਕਰਮਚਾਰੀ ਜਿਨ੍ਹਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ।

ਇਹ ਵੀ ਪੜ੍ਹੋ : ਜੀਬੀਪੀ ਕ੍ਰੈਸਟ ( ਭਾਗੋਮਾਜਰਾ ) ਦੇ ਵਸਨੀਕਾਂ ਨੇ ਕੰਪਨੀ ਖਿਲਾਫ ਲਗਾਏ ਗੰਭੀਰ ਦੋਸ਼  

ਇਸ ਮੌਕੇ ਵਿਸ਼ੇਸ਼ ਤੌਰ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਐਲਾਨ ਕੀਤਾ ਕਿ ਹਾਦਸੇ ਵਿੱਚ ਮਾਰੇ ਗਏ ਦੋਹਾਂ ਸੀਵਰਮੈਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।

ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਉਪਰੰਤ ਸ਼ੁਰੂ ਹੋਈ ਮੀਟਿੰਗ ਵਿਚ ਇਕ ਤੋਂ ਬਾਅਦ ਇਕ ਮਤੇ ਪਾਸ ਕਰ ਦਿੱਤੇ ਗਏ। ਹਾਲਾਂਕਿ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵਿਚ ਵਿਚਾਲੇ ਕੁੱਝ ਮਤਿਆਂ  ਤੇ ਸਵਾਲ ਵੀ ਚੁੱਕੇ ਪਰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ  ਉਨ੍ਹਾਂ ਦੇ ਮਾਕੂਲ ਜਵਾਬ ਦੇ ਕੇ ਮੈਂਬਰਾਂ ਨੂੰ ਸ਼ਾਂਤ ਕਰਵਾ ਦਿੱਤਾ। ਮੇਅਰ ਨੇ ਇੱਥੋਂ ਤੱਕ ਕਿਹਾ ਕਿ ਮੈਂਬਰ ਪਹਿਲਾਂ ਮਤਿਆਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਉਣ ਅਤੇ ਫਿਰ ਸਵਾਲ ਕਰਨ।

ਇਹ ਵੀ ਪੜ੍ਹੋਸੋਨ ਤਮਗ਼ਾ ਜਿੱਤਣ ‘ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ 2.25 ਕਰੋੜ ਰੁਪਏ: ਰਾਣਾ ਸੋਢੀ 

ਇਸ ਮੌਕੇ ਕੁਝ ਵਿਰੋਧੀ ਕੌਂਸਲਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਪਰ ਮੇਅਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਵਾਰਡ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਪੂਰੇ ਸ਼ਹਿਰ ਦੇ ਮੇਅਰ ਹਨ। ਉਨ੍ਹਾਂ ਕਿਹਾ ਕਿ ਤਰਤੀਬਵਾਰ ਮੋਹਾਲੀ ਵਿਚ ਵਾਰਡ ਵਾਈਜ਼ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਹ ਲਗਾਤਾਰ ਜਾਰੀ ਰਹਿਣਗੇ, ਕਿਸੇ ਨਾਲ ਵੀ ਪੱਖਪਾਤ ਨਹੀਂ ਹੋਵੇਗਾ।

ਨਗਰ ਨਿਗਮ ਦੀ ਇਸ ਮੀਟਿੰਗ ਵਿੱਚ ਮੁਹਾਲੀ ਦੀ ਸਫ਼ਾਈ ਦੇ ਨਾਲ ਸੰਬੰਧਤ ਇਕ ਇਤਿਹਾਸਕ ਫੈਸਲੇ ਤਹਿਤ 1000 ਸਫ਼ਾਈ ਕਰਮਚਾਰੀਆਂ ਦੀ ਭਰਤੀ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ। ਨਗਰ ਨਿਗਮ ਵੱਲੋਂ ਹਾਲ ਦੀ ਘੜੀ ਮੈਨੁਅਲ ਅਤੇ ਮਕੈਨੀਕਲ ਸਵੀਪਿੰਗ ਦਾ ਠੇਕਾ ਕੁਝ ਸਮੇਂ ਲਈ ਵਧਾਇਆ ਗਿਆ ਹੈ ਪਰ ਇਸ ਤੋਂ ਬਾਅਦ ਨਗਰ ਨਿਗਮ ਖੁਦ ਆਪਣੇ ਪੱਧਰ ਤੇ  ਇਹ ਕੰਮ ਕਰਵਾਏਗੀ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ  ਇਸ ਨਾਲ ਨਾ ਸਿਰਫ ਸਫਾਈ ਕਰਮਚਾਰੀਆਂ ਦੀ ਮੰਗ ਪੂਰੀ ਹੋਈ ਹੈ ਸਗੋਂ ਇਹ ਕੰਮ ਨਗਰ ਨਿਗਮ ਦੇ ਅਧੀਨ ਆਉਣ ਨਾਲ ਨਗਰ ਨਿਗਮ ਵਧੀਆ ਢੰਗ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਕਾਇਮ ਕਰ ਸਕੇਗੀ।

ਮੁਹਾਲੀ ਨਗਰ ਨਿਗਮ ਦੇ ਅਧੀਨ ਗਊਸ਼ਾਲਾ ਦੀ ਸਾਂਭ ਸੰਭਾਲ ਕਰ ਰਹੀ ਸੰਸਥਾ ਸ੍ਰੀ ਗੌਰੀ ਸ਼ੰਕਰ ਸੇਵਾ ਦਲ ਦਾ ਰੇਟ ਵਧਾਉਣ ਸਬੰਧੀ ਮਤਾ ਵੀ ਪਾਸ ਕਰ ਦਿੱਤਾ ਗਿਆ। ਹਾਲਾਂਕਿ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਰੋਜਾਨਾ ਦੇ ਖਰਚੇ ਦੇ ਹਿਸਾਬ ਦੇ ਹਿਸਾਰ ਗਊਸ਼ਾਲਾ ਵਾਲਿਆਂ ਨੂੰ ਪੈਸੇ ਦਿੱਤੇ ਜਾਣ  ਜਿਸ ਨੂੰ ਪਾਸ ਕਰ ਦਿੱਤਾ ਗਿਆ ।

ਪੰਜਾਬ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ ਅਧੀਨ ਪ੍ਰਾਪਤ ਹੋਈ ਚਾਰ ਕਰੋੜ ਇਕਵੰਜਾ ਲੱਖ ਦੀ ਗਰਾਂਟ ਸਬੰਧੀ ਮਤਾ ਲਿਆਂਦਾ ਗਿਆ  ਹੈ ਜਿਸਦੇ ਤਹਿਤ  ਵੱਖ ਵੱਖ ਇਲਾਕਿਆਂ ਵਿੱਚ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ। ਇਹ ਮਤਾ ਵੀ ਪਾਸ ਕਰ ਦਿੱਤਾ ਗਿਆ।

ਮੁਹਾਲੀ ਦੇ ਫੇਜ਼ 3 ਏ, 3ਬੀ ਵਨ, 3 ਬੀ 2, ਫੇਜ਼ 7 ਤੇ 8 ਅਤੇ ਸਨਅਤੀ ਖੇਤਰ ਫੇਜ਼ 1, 2, 3 ਵਿੱਚ ਟਾਇਲਟ ਬਲਾਕਾਂ ਦੇ ਤਖ਼ਮੀਨੇ ਵਿੱਚ ਪੱਚੀ ਫ਼ੀਸਦੀ ਵਾਧਾ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕੁੱਤਿਆਂ ਦੀ ਨਸਬੰਦੀ ਕਰਨ ਲਈ ਈ ਟੈਂਡਰ ਕਾਲ ਕਰਨ ਸਬੰਧੀ ਮਤਾ, ਨਗਰ ਨਿਗਮ ਦੀ ਗਊਸ਼ਾਲਾ ਵਿਚੋਂ ਸਮਰੱਥਾ ਤੋਂ ਵੱਧ ਗਊ ਧਨ ਨੂੰ ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ ਪਿੰਡ ਬਲੌਂਗੀ ਵਿਖੇ ਸ਼ਿਫਟ ਕਰਨ ਦਾ ਮਤਾ,  ਨਗਰ ਨਿਗਮ ਮੁਹਾਲੀ ਦੇ ਵਿਕਾਸ ਸਵੱਛ ਭਾਰਤ ਮਿਸ਼ਨ ਦੇ ਕੰਮਾਂ ਨੂੰ ਵਧੀਆ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਮੋਹਾਲੀ ਨੂੰ ਜ਼ੋਨਾਂ ਵਿੱਚ ਵੰਡਣ ਦਾ ਮਤਾ, ਮੈਨੁਅਲ ਅਤੇ ਮਕੈਨੀਕਲ ਸਵੀਪਿੰਗ ਦਾ ਠੇਕਾ ਤਿੰਨ ਮਹੀਨੇ ਲਈ ਵਧਾਉਣ ਦਾ ਮਤਾ, ਮੁਹਾਲੀ ਦੀਆਂ ਸੋਸਾਇਟੀਆਂ ਦੇ ਕੰਮਾਂ ਦੇ ਤਖ਼ਮੀਨਿਆਂ ਦੀ ਪੀਐੱਮਸੀ ਐਕਟ ਦੀ ਧਾਰਾ ਤਹਿਤ ਪ੍ਰਵਾਨਗੀ ਲੈਣ ਸਬੰਧੀ ਮਤਾ  ਅਤੇ  ਸਨਅਤੀ ਫੇਜ਼ 8 ਬੀ ਵਿਚ ਸੜਕਾਂ ਦੀ ਮੁਰੰਮਤ ਤੇ ਉਸਾਰੀ ਲਈ  ਢਾਈ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਮਤੇ ਨੂੰ ਪਾਸ ਕਰ ਦਿੱਤਾ ਗਿਆ।

ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਹਾਜ਼ਰ  ਸਨ।

ਇਹ ਵੀ ਪੜ੍ਹੋਰੀ-ਸਰਕੂਲੇਟਰੀ ਐਕੁਆਕਲਚਰ ਪ੍ਰਣਾਲੀ ਅਪਨਾਉਣ ਕਿਸਾਨ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792