ਚੜ੍ਹਦਾ ਪੰਜਾਬ

August 14, 2022 12:51 PM

ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਸੋਗ ਸਭਾ ਕੀਤੀ ਅਤੇ ਕੈਂਡਲ ਮਾਰਚ ਕੱਢਿਆ  

 

ਜੋਕਰਾਂ ਦੀ ਸਰਕਾਰ ਨੂੰ ਹਟਾ ਕੇ  ਪੰਜਾਬ ਵਿਚ  ਰਾਸ਼ਟਰਪਤੀ ਰਾਜ ਲਾਗੂ ਹੋਵੇ  : ਮੇਅਰ ਜੀਤੀ ਸਿੱਧੂ  

 

ਵੀਆਈਪੀ ਲੋਕਾਂ ਦੀ ਸੁਰੱਖਿਆ ਵਾਪਸ ਲੈ ਕੇ ਜਾਣਕਾਰੀ ਲੀਕ ਕਰਨਾ ਵੱਡਾ ਗੁਨਾਹ  : ਕੁਲਜੀਤ ਸਿੰਘ ਬੇਦੀ  

 

ਮੋਹਾਲੀ: 

ਸਿਰਮੌਰ ਪੰਜਾਬੀ  ਗਾਇਕ ਸਿੱਧੂ ਮੂਸੇਵਾਲੇ ਦਾ ਬੇਦਰਦੀ ਨਾਲ ਕਤਲ ਕੀਤੇ ਜਾਣ ਦੇ ਖ਼ਿਲਾਫ਼  ਅੱਜ ਮੁਹਾਲੀ ਵਿੱਚ ਸ਼ੋਕ ਸਭਾ ਦੇ ਨਾਲ ਨਾਲ   ਕੈਂਡਲ ਮਾਰਚ ਕੀਤਾ ਗਿਆ। ਇਹ ਕੈਂਡਲ ਮਾਰਚ ਫੇਜ਼ 3-5 ਦੀਆਂ ਲਾਈਟਾਂ ਤੇ ਜਾ ਕੇ ਸਮਾਪਤ ਹੋਇਆ।  ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ  ਸਿੰਘ ਰੂਬੀ  ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

 

ਇਸ ਮੌਕੇ ਦੋ ਮਿੰਟ ਦਾ ਮੌਨ ਰੱਖ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਕੈਂਡਲ ਮਾਰਚ ਦੌਰਾਨ  ਸਤਨਾਮ ਵਾਹਿਗੁਰੂ  ਦਾ ਜਾਪ ਕੀਤਾ ਗਿਆ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਜੋਕਰਾਂ ਦੀ ਸਰਕਾਰ ਆ ਗਈ ਹੈ  ਜਿਸ ਨੇ ਪੂਰੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲੀਰੋ ਲੀਰ ਹੋਈ ਪਈ ਹੈ ਅਤੇ ਰੋਜ਼ਾਨਾ ਕਤਲ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।

 

ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ  ਕੀ ਪੰਜਾਬ ਵਿੱਚ ਇੰਟੈਲੀਜੈਂਸ ਵਿਭਾਗ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ  ਅਤੇ ਪਿਛਲੀਆਂ ਕੁਝ ਘਟਨਾਵਾਂ ਇਸ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈ ਕੇ ਉਸ ਦੀ ਜਾਣਕਾਰੀ ਲੀਕ ਕਰਨਾ ਬਹੁਤ ਮੰਦਭਾਗੀ ਗੱਲ ਹੈ  ਅਤੇ ਇਹ ਬਹੁਤ ਵੱਡਾ ਗੁਨਾਹ ਹੈ  ਜਿਸ ਨੇ ਪੰਜਾਬ ਦੇ ਸਿਰਮੌਰ ਗਾਇਕ ਦੀ ਬੇਵਕਤੀ ਜਾਨ ਲੈ ਲਈ ਹੈ।

 

ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਕਿਹਾ ਕਿ  ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ  ਅਤੇ ਆਮ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਪੂਰੇ ਪੰਜਾਬ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ  ਇਸ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਸਖ਼ਤ ਲੋੜ ਹੈ।

 

ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਸੀਨੀਅਰ ਕਾਂਗਰਸੀ ਆਗੂ, ਕਮਲਪ੍ਰੀਤ ਸਿੰਘ ਬਨੀ, ਜਸਬੀਰ ਸਿੰਘ ਮਣਕੂ,  ਅਨਰਾਧਾ ਆਨੰਦ, ਦਵਿੰਦਰ ਕੌਰ ਵਾਲੀਆ, ਜਸਪ੍ਰੀਤ ਸਿੰਘ ਗਿੱਲ, ਕੁਲਵਿੰਦਰ ਕੌਰ ਬਾਛਲ, ਵਿਨੀਤ ਮਲਿਕ (ਸਾਰੇ ਕੌਂਸਲਰ), ਗੁਰਚਰਨ ਸਿੰਘ ਭਮਰਾ, ਜਤਿੰਦਰ ਆਨੰਦ ਟਿੰਕੂ, ਨਵਜੋਤ ਸਿੰਘ ਬਾਛਲ, ਕੁਲਵਿੰਦਰ ਸੰਜੂ, ਇੰਦਰਜੀਤ ਢਿੱਲੋਂ,

ਅਰਸ਼ਦ ਖਾਨ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਰਾਹੁਲ ਕਾਲੀਆ, ਕਮਲਜੀਤ ਅਰੋੜਾ, ਰੌਬੀ ਬਡਹੇੜੀ, ਬੀ ਕੇ ਗੋਇਲ ਸਰਪੰਚ ਮੌਲੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807