ਚੜ੍ਹਦਾ ਪੰਜਾਬ

August 14, 2022 11:33 AM

ਆਖਰਕਾਰ ਸੁਣੀ ਗਈ ਸਨਅਤੀ ਖੇਤਰ ਫੇਜ਼ 8 ਬੀ ਅਤੇ ਰਿਹਾਇਸ਼ੀ ਖੇਤਰ ਸੈਕਟਰ 74 ਦੇ ਵਸਨੀਕਾਂ ਦੀ…..

ਨਵੀਂ ਚੁਣੀ ਨਿਗਮ ਦੇ ਮੇਅਰ ਜੀਤੀ ਸਿੱਧੂ ਨੇ ਕਰਵਾਏ ਵਿਕਾਸ ਕਾਰਜ ਆਰੰਭ  

ਹਮੇਸ਼ਾਂ ਅਣਗੌਲੇ ਰਹੇ ਇਸ ਖੇਤਰ ਦੇ ਵਿਕਾਸ ਵਿਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ  : ਮੇਅਰ ਜੀਤੀ ਸਿੱਧੂ  

ਮੁਹਾਲੀ :  ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼ 8ਬੀ ਸਨਅਤੀ ਖੇਤਰ ਅਤੇ ਸਨਅਤੀ ਖੇਤਰ ਵਿਚਲੇ ਰਿਹਾਇਸ਼ੀ ਖੇਤਰ ਸੈਕਟਰ 74 ਨੂੰ ਆਪਣੇ ਅਧੀਨ ਲੈਣ ਉਪਰੰਤ ਅੱਜ ਇੱਥੇ ਵਿਕਾਸ ਕਾਰਜ ਆਰੰਭ ਕਰਵਾਏ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਨਅਤੀ ਖੇਤਰ ਫੇਜ਼ 8 ਬੀ ਅਤੇ ਇਸ ਰਿਹਾਇਸ਼ੀ ਖੇਤਰ ਨੂੰ ਨਵੀਂ ਨਗਰ ਨਿਗਮ ਚੁਣੇ ਜਾਣ ਤੋਂ ਬਾਅਦ ਹੀ  ਮਤਾ ਪਾਸ ਕਰਕੇ ਨਗਰ ਨਿਗਮ ਦੇ ਅਧੀਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਮਤੇ ਪਾਸ ਕੀਤੇ ਗਏ ਹਨ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਇੱਥੇ ਵਿਸ਼ੇਸ਼ ਤੌਰ ਤੇ ਸਫ਼ਾਈ ਅਤੇ ਪਾਰਕਾਂ ਦੀ ਸਫਾਈ ਅਤੇ ਮੇਨਟੀਨੈਂਸ ਦੇ ਕੰਮ ਆਰੰਭ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਇੱਥੇ ਸੜਕਾਂ ਅਤੇ ਸਟਾਰਮ ਵਾਟਰ ਦਾ ਕੰਮ ਵੀ ਪੂਰੀ ਤੇਜ਼ੀ ਨਾਲ ਆਰੰਭ ਕੀਤਾ ਜਾਵੇਗਾ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਦਾ ਸਨਅਤੀ ਖੇਤਰ ਉਨ੍ਹਾਂ ਵਾਸਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੋਂ ਦੇ ਸਨਅਤਕਾਰ ਅਤੇ ਇੱਥੇ ਰਹਿ ਰਹੇ ਲੋਕ  ਮੁਹਾਲੀ ਨਗਰ ਨਿਗਮ ਦੇ ਮਾਲੀਏ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖੇਤਰ ਪਹਿਲਾਂ ਹਮੇਸ਼ਾ ਹੀ ਅਣਗੌਲਿਆ ਰਿਹਾ ਹੈ ਪਰ ਹੁਣ ਇੱਥੋਂ ਦੇ ਵਿਕਾਸ ਕਾਰਜਾਂ ਵਾਸਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਬੇਦੀ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ, ਐਡਵੋਕੇਟ ਜੇਸੀ ਮਹੇ ਜਨਰਲ ਸਕੱਤਰ, ਕੁਲਵੰਤ ਸਿੰਘ ਕੈਸ਼ੀਅਰ, ਐਡਵੋਕੇਟ ਬਲਬੀਰ ਸਿੰਘ ਮੱਲੀ ਜੁਆਇੰਟ ਸਕੱਤਰ, ਕਮਲਜੀਤ ਸਿੰਘ ਸਕੱਤਰ ਫਾਇਨਾਂਸ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806