ਚੜ੍ਹਦਾ ਪੰਜਾਬ

August 13, 2022 11:20 PM

ਵਰਚੂਅਲ ਤੇ ਫਿਜ਼ੀਕਲ ਦੋਵੇਂ ਤਰ੍ਹਾਂ ਹੋਣਗੇ ਰੋਜ਼ਗਾਰ ਮੇਲੇ

ਐਸ.ਏ.ਐਸ. ਨਗਰ:  ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 9 ਤੋਂ 17 ਸਤੰਬਰ, 2021 ਤੱਕ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵਰਚੂਅਲ ਅਤੇ ਫਿਜ਼ੀਕਲ ਦੋਵੇਂ ਤਰ੍ਹਾਂ ਹੋਣ ਵਾਲੇ ਇਹ ਰੋਜ਼ਗਾਰ ਮੇਲੇ ਜ਼ਿਲ੍ਹੇ ਵਿੱਚ ਚਾਰ ਵੱਖ-ਵੱਖ ਸਥਾਨਾਂ `ਤੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਕ੍ਰ੍ਰਮਵਾਰ 9 ਸਤੰਬਰ ਨੂੰ ਸਰਕਾਰੀ ਕਾਲਜ, ਡੇਰਾਬੱਸੀ, 11 ਸਤੰਬਰ ਨੂੰ ਸੀ.ਜੀ.ਸੀ. ਕਾਲਜ ਲਾਡਰਾਂ, 14 ਸਤੰਬਰ ਨੂੰ ਰਿਆਤ ਬਾਹਰਾ ਕਾਲਜ ਖਰੜ ਅਤੇ 17 ਸਤੰਬਰ ਨੂੰ ਸਰਕਾਰੀ ਕਾਲਜ, ਫੇਜ਼ 6 ਮੋਹਾਲੀ ਵਿਖੇ ਕਰਵਾਏ ਜਾਣਗੇ। ਇਨ੍ਹਾਂ ਮੇਲਿਆਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵੱਲੋਂ ਮੌਕੇ `ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਸੀ.ਈ.ਓ. ਮਨਜੇਸ਼ ਸ਼ਰਮਾ ਨੇ ਦੱਸਿਆ ਕਿ ਮੇਲਿਆਂ ਵਿੱਚ ਨਾਮੀਂ ਕੰਪਨੀਆਂ ਜਿਵੇਂ ਕਿ ਆਈ.ਸੀ.ਆਈ.ਸੀ. ਬੈਂਕ, ਐਕਸਿਸ ਬੈਂਕ, ਸਵਰਾਜ, ਮਹਿੰਦਰਾ ਐਂਡ ਮਹਿੰਦਰਾ, ਐਚ.ਡੀ.ਐਫ.ਸੀ. ਲਾਈਫ, ਪੁਖਰਾਜ਼ ਹੈਲਥ ਕੇਅਰ, ਜ਼ਮੈਟੋ ਅਤੇ ਪੇਟੀਐਮ  ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਸਵੀਂ, ਬਾਰ੍ਹਵੀਂ, ਗਰੈਜੂਏਟ ਪਾਸ ਜਾਂ ਵੱਧ ਪੜ੍ਹੇ ਲਿਖੇ, ਆਈ.ਟੀ.ਆਈ., ਆਦਿ ਟਰੇਡ ਦੇ ਉਮੀਦਵਾਰ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ।
ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਗੋਇਲ ਵੱਲੋਂ ਉਮੀਦਵਾਰਾਂ ਨੂੰ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ ਅਤੇ ਉਮੀਦਵਾਰ ਆਪਣੀ ਰਜਿਸਟਰੇਸ਼ਨ www.pgrkam.com  `ਤੇ ਕਰ ਸਕਦੇ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804