ਚੜ੍ਹਦਾ ਪੰਜਾਬ

August 17, 2022 7:50 PM

ਲੋਕਾਂ ਦਾ ਰੁਝਾਨ ਫਿਰ ਤੋਂ ਕਾਂਗਰਸ ਦੇ ਪੱਖ ‘ਚ: ਬਲਬੀਰ ਸਿੱਧੂ


ਲੋਕਾਂ ਦਾ ਰੁਝਾਨ ਫਿਰ ਤੋਂ ਕਾਂਗਰਸ ਦੇ ਪੱਖ ‘ਚ: ਬਲਬੀਰ ਸਿੱਧੂ

ਮੋਹਾਲੀ  : ਕਾਂਗਰਸ ਦੇ ਸੀਨੀਅਰ ਨੇਤਾ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਧੜਿਆਂ ਦੇ ਬੇ-ਬੁਨਿਆਦੀ ਚੋਣ ਪ੍ਰਚਾਰ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਮੋਹਾਲੀ ਦੇ ਵੋਟਰ ਆਉਣ ਵਾਲੀ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਵਿਕਾਸ ਦੇ ਨਾਮ ‘ਤੇ ਆਪਣੀਆਂ ਵੋਟਾਂ ਪਾਉਣਗੇ |

ਲਗਾਤਾਰ ਚੌਥੀ ਵਿਧਾਨ ਸਭਾ ਚੋਣ ਜਿੱਤ ਦੇ ਲਈ ਮੋਹਾਲੀ ਤੋਂ ਚੋਣ ਲੜ ਰਹੇ ਬਲਬੀਰ ਸਿੱਧੂ ਨੇ ਕਿਹਾ ਕਿ ਚੋਣ ਸਭਾਵਾਂ ਅਤੇ ਰੈਲੀਆਂ ‘ਚ ਪਾਰਟੀ ਦੇ ਪ੍ਰਤੀ ਲੋਕਾਂ ਦੇ ਉਤਸਾਹ ਅਤੇ ਜੋਸ਼ ਨਾਲ ਸਾਫ ਝਲਕਦਾ ਹੈ ਕਿ ਇਸ ਵਾਰ ਫਿਰ ਤੋਂ ਲੋਕਾਂ ਦਾ ਰੁਝਾਨ ਪੂਰੀ ਤਰ੍ਹਾਂ ਨਾਲ ਕਾਂਗਰਸ ਦੇ ਪੱਖ ‘ਚ ਹੈ |

ਵਿਰੋਧੀ ਧੜੇ ਲੋਕਾਂ ਦੇ ਵਿਚਕਾਰ ਕਾਂਗਰਸ ਦੀ ਲੋਕਪਿ੍ਯਤਾ ਦਾ ਮੁਕਾਬਲਾ ਕਰਨ ‘ਚ ਅਸਮਰੱਥ ਹਨ | ਵਿਰੋਧੀ ਧੜੇ ਇਸ ਨਿਰਾਸ਼ ਹਾਲਤ ‘ਚ ਉਲਟੇ ਸਿੱਧੇ ਪ੍ਰਚਾਰ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਇੱਕ ਬੇਕਾਰ ਕੋਸ਼ਿਸ਼ ਕਰ ਰਹੇ ਹਨ | ਲੋਕ ਫਿਰ ਤੋਂ ਕਾਂਗਰਸ ਨੂੰ ਵੋਟਾਂ ਪਾਉਣਾ ਚਾਹੁੰਦੇ ਹਨ | ਲੋਕ ਮੂਰਖ ਨਹੀਂ ਹਨ ਜਿਹੜੇ ਝੂਠੇ ਅਤੇ ਖੋਖਲੇ ਵਾਅਦਿਆਂ ਤੋਂ ਪ੍ਰੇਰਿਤ ਹੋਣਗੇ |

ਸਿੱਧੂ ਨੇ ਮੋਹਾਲੀ ‘ਚ ਆਪਣੇ ਵਿਰੋਧੀਆਂ ਦੇ ਬੇ-ਬੁਨਿਆਦੀ ਪ੍ਰਚਾਰ ਦੇ ਲਈ ਉਨ੍ਹਾਂ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਸਿਰਫ ਆਪਣੇ ਵਿਅਕਤੀਗਤ ਲਾਭ ਦੇ ਲਈ ਵਫਾਦਾਰੀ ਬਦਲੀ ਹੈ, ਉਨ੍ਹਾਂ ਨੂੰ ਚੋਣਾਂ ‘ਚ ਲੋਕਾਂ ਵੱਲੋਂ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਜਾਵੇਗਾ |

ਕਾਂਗਰਸ ਦੀ ਵਧਦੀ ਲੋਕਪਿ੍ਯਤਾ ਨੂੰ ਦੇਖਦੇ ਹੋਏ, ਵਿਰੋਧੀ ਧੜਿਆਂ ਨੇ ਮਾੜੇ ਪ੍ਰਚਾਰ ਦਾ ਸਹਾਰਾ ਲਿਆ ਹੈ ਜਿਹੜਾ ਵਿਰੋਧੀ ਧੜਿਆਂ ਦੇ ਚੋਣ ਅਭਿਆਨਾਂ ਦੇ ਦੌਰਾਨ ਉਨ੍ਹਾਂ ਦੇ ਬੇ-ਬੁਨਿਆਦੀ ਬਿਆਨਾਂ ਨਾਲ ਸਾਫ ਹੈ |

ਸਿੱਧੂ ਨੇ ਆਪ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਦੀ ਦਿੱਲੀ ‘ਚ ਬੈਠੀ ਲੀਡਰਸ਼ਿਪ ਪੰਜਾਬ ਤੋਂ ਅਣਜਾਣ ਹੈ, ਉਸੇ ਤਰ੍ਹਾਂ ਪਾਰਟੀ ਦੇ ਮੋਹਾਲੀ ਉਮੀਦਵਾਰ ਜਿਹੜੇ ਪੰਜਾਬ ਦੇ ਸਾਰੇ ਉਮੀਦਵਾਰਾਂ ‘ਚ ਅਮੀਰ ਉਮੀਦਵਾਰ ਹੈ, ਉਹ ਮੋਹਾਲੀ ਚੋਣ ਹਲਕੇ ਦੀਆਂ ਸਮੱਸਿਆਵਾਂ ਤੋਂ ਅਣਜਾਣ ਹੈ |

ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਆਪ ਪਾਰਟੀ ‘ਤੇ ਕਿਉਂ ਵਿਸ਼ਵਾਸ ਕਰਨਾ ਚਾਹੀਦਾ ਹੈ | ਸਾਲ 2017 ‘ਚ ਚੁਣੇ ਗਏ ਅੱਧੇ ਵਿਧਾਇਕ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ | ਪੰਜਾਬ ‘ਚ ਪਾਰਟੀ ਦੇ ਨਿਰਮਾਣ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਕਈ ਵੱਡੇ ਨੇਤਾ ਵੀ ਪਾਰਟੀ ਛੱਡ ਕੇ ਚਲੇ ਗਏ | ਆਪ ਤਾਸ਼ ਦੇ ਪੱਤਿਆਂ ਦਾ ਘਰ ਹੈ ਜਿਹੜਾ ਜਲਦੀ ਹੀ ਢਹਿ ਢੇਰੀ ਹੋ ਜਾਵਗੇਾ | ਸਾਲ 2017 ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਦਾ ਝੂਠੀਆਂ ਆਸਾਂ ਅਤੇ ਖੋਖਲੇ ਵਾਅਦਿਆਂ ਦਾ ਗੁੱਬਾਰਾ ਜੋਰ ਨਾਲ ਫੁੱਟੇਗਾ, ਸਿੱਧੂ ਨੇ ਕਿਹਾ |

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819