ਚੜ੍ਹਦਾ ਪੰਜਾਬ

August 14, 2022 12:35 AM

ਲੁਟ ਖੋਹ ਕਰਨ ਵਾਲੇ 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਲੁਟ ਖੋਹ ਕਰਨ ਵਾਲੇ 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

72 ਲੱਖ ਰੁਪਏ ਦੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਕੀਤੇ ਬ੍ਰਾਮਦ

ਐਸ.ਏ.ਐਸ. ਨਗਰ :
ਵਿਵੇਕ ਸੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਅਸ ਨਗਰ ਨੇ  ਦੱਸਿਆ ਕਿ ਮਿਤੀ 23-05-2022 ਨੂੰ ਮੋਹਾਲੀ ਬਾਵਾ ਵਾਇਟ ਹਾਊਸ ਫੇਜ਼-11 ਜਿਲਾ ਐਸ.ਏ.ਐਸ ਨਗਰ ਨੇੜੇ ਰੇਲਵੇ ਸਟੇਸ਼ਨ ਦੇ ਅਣਪਛਾਤੇ ਵਿਅਕਤੀਆ ਵੱਲੋ ਇਕ ਕੋਰੀਅਰ ਕੰਪਨੀ ਦੇ 2 ਵਰਕਰਾ ਪਾਸੋ ਕੋਰੀਅਰ ਦੇ ਪਾਰਸਲ ਜਿਨ੍ਹਾ ਵਿਚ ਸੋਨੇ ਅਤੇ ਹੀਰਿਆ ਦੇ ਗਹਿਣੇ ਸਨ, ਖੋਹ ਕਰਕੇ ਫਰਾਰ ਹੋ ਗਏ ਸਨ ਜਿਸ ਸਬੰਧੀ ਥਾਣਾ ਫੇਜ਼-11 ਜਿਲਾ ਐਸ.ਏ.ਐਸ ਨਗਰ ਵਿਖੇ ਮੁਕੱਦਮਾ ਨੰਬਰ 68 ਮਿਤੀ 25-05-2022 ਅ/ਧ 379-ਬੀ ਆਈ.ਪੀ.ਸੀ ਬਰਖਿਲਾਫ ਨਾ-ਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ ਸੀ । ਜੋ ਉਕਤ ਵਾਰਦਾਤ ਖਿਲਾਫ ਕਾਰਵਾਈ ਕਰਦੇ ਹੋਏ ਸੋਰਸ ਕਾਇਮ ਕੀਤੇ ਗਏ ਅਤੇ ਖੋਹ ਕਰਨ ਵਾਲੇ ਵਿਅਕਤੀਆ ਵਿੱਚੋ ਆਸ਼ੂ ਪੁੱਤਰ ਸਰੇਸ਼ ਕੁਮਾਰ ਵਾਸੀ ਮਕਾਨ ਨੰਬਰ 7641/4 ਪ੍ਰੇਮ ਨਗਰ ਅੰਬਾਲਾ ਸਿਟੀ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਜਿਸ ਵੱਲੋ ਅੰਬਾਲਾ ਵਿਖੇ ਖੋਹ ਹੋਏ ਗਹਿਣਿਆ ਵਿਚ ਕੁੱਝ ਗਹਿਣੇ ਬ੍ਰਾਮਦ ਕੀਤੇ ਗਏ। ਜੋ ਦੌਰਾਨੇ ਤਫਤੀਸ ਆਸ਼ੂ ਦੇ ਹੋਰ ਸਾਥੀ ਜਿਹਨਾ ਵਿਚ ਤਰਲੋਕ ਸਿੰਘ ਪੁੱਤਰ ਰਤੀਪਾਲ ਵਾਸੀ ਅੰਬਾਲਾ ਸਿਟੀ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਹਰਬੰਸ ਸਿੰਘ ਵਾਸੀ ਕਾਜੀਵਾਰਾ ਅੰਬਾਲਾ ਰਵੀਦਰ ਵਾਸੀ ਰਾਜਸਥਾਨ, ਰਿੰਕੂ ਵਾਸੀ ਹਿਸਾਰ ਅਤੇ ਹਰਦੀਪ ਵਾਸੀ ਅੰਬਾਲਾ ਸਿਟੀ ਸਾਮਲ ਸਨ। ਜਿਨ੍ਹਾ ਪਰ ਤੁਰੰਤ ਕਾਰਵਾਈ ਕਰਦੇ ਕਰਦੇ ਜਸਪ੍ਰੀਤ ਉਰਫ ਜੱਸੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਹਿੱਸੇ ਆਉਦੇ ਗਹਿਣੇ ਬਰਾਂਮਦ ਕਰਵਾਏ ਗਏ, ਦੋਸੀ ਤਰਲੋਕ ਸਿੰਘ ਅਤੇ ਰਵਿੰਦਰ ਨੂੰ ਗ੍ਰਿਫਤਾਰ ਕਰਕੇ ਖੋਹ ਹੋਏ ਗਹਿਣਿਆ ਵਿਚੋ 72 ਲੱਖ 36000/-ਰੁਪਏ ਦੇ ਸੋਨੇ ਅਤੇ ਡਾਈਮੰਡ ਦੇ ਗਹਿਣੇ ਬ੍ਰਾਮਦ ਕੀਤੇ ਗਏ ਅਤੇ ਵਾਰਦਾਤ ਵਿਚ ਇਸਤੇਮਾਲ ਕਾਰ ਨੰਬਰੀ HR01-AR-5803 ਮਾਰਕਾ I20 ਐਸਟਾ ਬ੍ਰਾਮਦ ਕੀਤੀ ਗਈ। ਮੁਕੱਦਮਾ ਦੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਜਿਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਤਫਤੀਸ ਮੁਕੰਮਲ ਕੀਤੀ ਜਾਵੇਗੀ। ਕੰਪਨੀ ਦੇ ਮਾਲਕਾ ਵੱਲੋ ਵੈਰੀਫਿਕੇਸਨ ਜਾਰੀ ਹੈ ਜੇਕਰ ਉਹਨਾ ਵੱਲੋ ਕੋਈ ਹੋਰ ਗਹਿਣਾ ਦੱਸਿਆ ਜਾਦਾ ਹੈ ਤਾਂ ਉਹ ਵੀ ਬ੍ਰਾਮਦ ਕਰਵਾਇਆ ਜਾਵੇਗਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804