ਚੜ੍ਹਦਾ ਪੰਜਾਬ

August 11, 2022 2:42 AM

ਮਹਿੰਗਾਈ ਘਟਾਉਣੀ ਹੈ ਤਾਂ ਲੋਕਾਂ ਨੂੰ ਆਉਂਦੀਆਂ ਸੂਬਿਆਂ ਦੀਆਂ ਚੋਣਾਂ ਵਿੱਚ ਦੇਣਾ ਪਵੇਗਾ ਭਾਜਪਾ ਨੂੰ ਝਟਕਾ : ਕੁਲਜੀਤ ਬੇਦੀ

ਲਗਾਤਾਰ  ਪੈਟਰੋਲ ਡੀਜ਼ਲ  ਮਹਿੰਗਾ ਕਰਕੇ ਮੋਦੀ ਸਰਕਾਰ ਨੇ ਲੋਕਾਂ ਦਾ ਲੱਕ  ਭੰਨਿਆ  : ਕੁਲਜੀਤ ਸਿੰਘ ਬੇਦੀ  

 

ਮੋਹਾਲੀ  : 

ਮਹਿੰਗਾਈ ਨੂੰ  ਘਟਾਉਣਾ ਹੈ ਤਾਂ ਲੋਕਾਂ ਨੂੰ ਆਉਂਦੀਆਂ ਸੂਬਿਆਂ ਦੀਆਂ ਚੋਣਾਂ ਵਿੱਚ ਦੇਣਾ ਪਵੇਗਾ ਭਾਜਪਾ ਨੂੰ  ਝਟਕਾ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਕੇਂਦਰ ਦੀ ਮੋਦੀ ਸਰਕਾਰ ਆਮ ਲੋਕਾਂ ਦਾ ਮਹਿੰਗਾਈ ਨਾਲ ਲੱਕ ਤੋੜਨ ਤੇ ਤੁਲੀ ਹੋਈ ਹੈ।

 

ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਸੀ ਵਧਾਏ ਗਏ ਅਤੇ ਯੂਕਰੇਨ ਨਾਲ ਰੂਸ ਦੀ ਹੋ ਰਹੀ ਜੰਗ ਦੌਰਾਨ  ਵੀ ਭਾਰਤ ਵਿੱਚ ਪੈਟਰੋਲ ਦੇ ਰੇਟ ਨਹੀਂ ਵਧੇ ਕਿਉਂਕਿ ਪੰਜ ਰਾਜਾਂ ਵਿੱਚ ਚੋਣਾਂ ਚੱਲ ਰਹੀਆਂ ਸਨ ਅਤੇ ਭਾਜਪਾ ਰੇਟ ਨਾ ਵਧਾ ਕੇ ਲੋਕਾਂ ਦੀਆਂ ਵੋਟਾਂ ਹਾਸਲ ਕਰਨਾ ਚਾਹੁੰਦੀ ਸੀ।

 

ਬੇਦੀ ਨੇ  ਕਿਹਾ ਕਿ ਹੁਣ ਜਦੋਂ ਲੋਕਾਂ ਨੇ ਪੰਜ ਵਿੱਚੋਂ ਚਾਰ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਦਿੱਤੀ ਹੈ ਤਾਂ ਮੁੜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵਧ ਰਹੀਆਂ ਹਨ ਅਤੇ ਪਿਛਲੇ ਦਸ ਦਿਨਾਂ ਵਿੱਚ ਨੌਂ ਵਾਰ ਇਨ੍ਹਾਂ ਕੀਮਤਾਂ ਵਿੱਚ ਵਾਧਾ ਕਰਕੇ ਲਗਪਗ ਛੇ ਰੁਪਏ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧ ਚੁੱਕੀ ਹੈ।

 

ਕੁਲਜੀਤ ਸਿੰਘ ਨੇ  ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਕੋਰੋਨਾ ਦੇ ਸਮੇਂ ਦੇ ਵਿਚ ਕਰੂਡ ਆਇਲ ਦਾ ਪ੍ਰਤੀ ਬੈਰਲ ਦਾ ਰੇਟ ਵੀਹ ਡਾਲਰ ਸੀ ਤਾਂ ਵੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ  ਦੇ ਰੇਟ ਨਹੀਂ ਘਟਾਏ ਸਗੋਂ ਡੀਜ਼ਲ ਉੱਤੇ ਲੱਗਦਾ ਕੇਂਦਰੀ ਟੈਕਸ ਵਧਾ ਕੇ 34 ਰੁਪਏ ਕਰ ਦਿੱਤਾ।

ਬੇਦੀ  ਨੇ  ਕਿਹਾ ਕਿ 2014 ਵਿੱਚ ਜਦੋਂ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਤੀ ਬੈਰਲ ਕਰੂਡ ਆਇਲ ਦਾ ਰੇਟ ਇੱਕ ਸੌ ਪੰਜਾਹ ਡਾਲਰ ਤੋਂ ਵੀ ਵੱਧ ਹੋ ਗਿਆ ਸੀ ਤਾਂ ਵੀ ਡਾ ਮਨਮੋਹਨ ਸਿੰਘ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਸੀ ਵਧਣ ਦਿੱਤੇ ਅਤੇ ਹੁਣ ਜਦੋਂ ਕਿ ਪ੍ਰਤੀ ਬੈਰਲ ਰੇਟ ਕਿਤੇ ਘੱਟ ਹਨ ਤਾਂ ਵੀ ਲੋਕਾਂ ਨੂੰ ਸੌ ਰੁਪਏ ਤੋਂ ਵੱਧ ਪ੍ਰਤੀ ਲਿਟਰ ਪੈਟਰੋਲ ਦੇ ਦੇਣੇ ਪੈ ਰਹੇ ਹਨ।

ਕੁਲਜੀਤ ਬੇਦੀ ਨੇ ਕਿਹਾ ਕਿ 2014 ਵਿਚ ਪੈਟਰੋਲ ਡੀਜ਼ਲ ਰਸੋਈ ਗੈਸ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਲਗਾਤਾਰ ਧੋਖਾ ਹੀ ਕੀਤਾ ਹੈ ਅਤੇ ਰਾਸ਼ਟਰਵਾਦ ਦੀ ਆੜ ਵਿੱਚ ਅਤੇ ਸੰਪਰਦਾਇਕਤਾ ਫੈਲਾ ਕੇ ਇਹ ਪਾਰਟੀ ਮੁੜ ਸੱਤਾ ਵਿੱਚ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਵਧਾ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਅਤੇ ਇਸ ਪਾਰਟੀ ਨੂੰ ਆਉਂਦੀਆਂ ਵੱਖ ਵੱਖ ਰਾਜਾਂ ਦੀਆਂ ਚੋਣਾਂ ਵਿੱਚ ਝਟਕਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਹੀ ਮਹਿੰਗਾਈ ਨੂੰ ਠੱਲ੍ਹ ਪੈ ਸਕੇਗੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792