ਚੜ੍ਹਦਾ ਪੰਜਾਬ

August 14, 2022 11:58 AM

ਰੀ-ਸਰਕੂਲੇਟਰੀ ਐਕੁਆਕਲਚਰ ਪ੍ਰਣਾਲੀ ਅਪਨਾਉਣ ਕਿਸਾਨ

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :    ਮੱਛੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਨਵੀਆਂ ਤਕਨੀਕਾਂ ਅਪਨਾਉਣ ਵਿੱਚ ਮੋਹਰੀ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਮੱਛੀ ਪਾਲਣ ਵਿਭਾਗ ਦੀ ਸਹਾਇਤਾ ਨਾਲ “ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ” ਅਧੀਨ ਬਲਾਕ ਮਾਜਰੀ ਦੇ ਪਿੰਡ ਸਲੇਮਪੁਰ ਕਲਾਂ ਅਤੇ ਬਲਾਕ ਡੇਰਾਬਸੀ ਦੇ ਪਿੰਡ ਤਸਿੰਬਲੀ ਵਿੱਚ ਰੀ-ਸਰਕੁਲੇਟਰੀ ਐਕੁਆਕਚਰ ਯੂਨਿਟ ਲਵਾਏ ਗਏ ਹਨ।
ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਡਾਕਟਰ ਮਦਨ ਮੋਹਨ ਨੇ ਪਿੰਡ ਤਸਿੰਬਲੀ ਦੇ ਯੂਨਿਟ ਦਾ ਨਿਰੀਖਣ ਕੀਤਾ ਅਤੇ ਕਿਸਾਨਾਂ ਨੂੰ ਇਸ ਤਕਨੀਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨੂੰ ਅਪਣਾ ਕੇ ਘੱਟ ਰਕਬੇ ਵਿੱਚ ਵੱਧ ਮੱਛੀ ਪੈਦਾ ਕੀਤੀ ਜਾ ਸਕਦੀ ਹੈ। ਪਿੰਡ ਤਸਿੰਬਲੀ ਵਿਖੇ ਸਥਾਪਤ ਇਸ ਯੂਨਿਟ ਵਿੱਚੋਂ 40 ਮੀਟਰਿਕ ਟਨ ਦੀ ਫਸਲ ਸੱਤ ਤੋਂ ਅੱਠ ਮਹੀਨੇ ਦੌਰਾਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਤਕਨੀਕ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰੋ।
ਡਾ. ਮਦਨ ਮੋਹਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੱਛੀ ਪਾਲਕ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਲਈ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ। ਇਸ ਤਕਨੀਕ ਅਧੀਨ ਘੱਟ ਰਕਬੇ ਵਿੱਚ ਵੱਧ ਮੱਛੀ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਰੀ-ਸਰਕੂਲੇਟਰੀ ਐਕੂਆਕਲਚਰ ਸਿਸਟਮ ਵਿੱਚ ਪਾਣੀ ਦੀ ਬਹੁਤ ਜਿਆਦਾ ਬੱਚਤ ਹੁੰਦੀ ਹੈ। ਇਸ ਸਿਸਟਮ ਅਧੀਨ ਸਰਕੂਲਰ ਜਾਂ ਆਇਤਾਕਾਰ ਟੈਂਕਾਂ ਵਿੱਚ ਮੱਛੀ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਸਿਸਟਮ ਅਧੀਨ ਪਾਣੀ ਨੂੰ ਬਾਇਓ ਫਿਲਟਰ ਨਾਲ ਸਾਫ਼ ਕਰਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਪਿੰਡ ਤਸਿੰਬਲੀ ਵਿਖੇ ਗੀਤਾਂਜਲੀ ਗਰਗ ਪਤਨੀ  ਅਨੀਸ਼ ਗਰਗ ਵੱਲੋਂ ਰੀ-ਸਰਕੂਲੇਟਰੀ ਯੂਨਿਟ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੁੱਖ ਦਫਤਰ ਸੁਖਵਿੰਦਰ ਸਿੰਘ ਵਾਲੀਆ,ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੋਹਾਲੀ ਕੇ. ਸੰਜੀਵ ਨੰਗਲ, ਸੀਨੀਅਰ ਮੱਛੀ ਪਾਲਣ ਅਫਸਰ ਮੋਹਾਲੀ ਜਤਿੰਤਰ ਗਿੱਲ, ਮੱਛੀ ਪ੍ਰਸਾਰ ਅਫਸਰ, ਮੁੱਖ ਦਫਤਰ ਅਮਰਦੀਪ ਸਿੰਘ; ਮੱਛੀ ਪ੍ਰਸਾਰ ਅਫਸਰ, ਮੁੱਖ ਦਫਤਰ ਰਸ਼ੂ ਮਹਿੰਦੀਰੱਤਾ ਅਤੇ ਮੱਛੀ ਪਾਲਣ ਅਫਸਰ ਮੋਹਾਲੀ ਜਗਦੀਪ ਕੌਰ ਵੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806