ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਉਦਯੋਗ ਵਿੱਚ ਸਫਲਤਾ ਲਈ
ਸਹੀ ਮਾਨਸਿਕਤਾ ’ਤੇ ਇੱਕ ਉਦਯੋਗ-ਅਕਾਦਮਿਕ ਇੰਟਰੈਕਟਿਵ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸਹੀ ਮਾਨਸਿਕਤਾ ’ਤੇ ਇੱਕ ਉਦਯੋਗ-ਅਕਾਦਮਿਕ ਇੰਟਰੈਕਟਿਵ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਦਾ ਸੰਚਾਲਨ ਕਰਨ ਦਾ ਉਦੇਸ਼ ਵਿਲੱਖਣ ਅਤੇ ਜੀਵਨ ਭਰ ਦੇ ਹੁੰਨਰ ਪ੍ਰਦਾਨ ਕਰਨਾ ਹੈ, ਜੋ ਕਿ ਪ੍ਰੇਰਣਾ ਦੀ ਸ਼ਕਤੀ ਵਿੱਚ ਮਹੱਤਵਪੂਰਣ ਸੁਧਾਰ ਅਤੇ ਵਿਚਾਰਾਂ, ਯੋਜਨਾਵਾਂ ਅਤੇ ਪ੍ਰਸਤਾਵਾਂ ਲਈ ਪ੍ਰਵਾਨਗੀ ਪ੍ਰਾਪਤ ਕਰਨ ਦੀ ਸ਼ਾਨਦਾਰ ਯੋਗਤਾ ਪ੍ਰਦਾਨ ਕਰੇਗਾ।
ਇਹ ਸੈਮੀਨਾਰ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਉਪ-ਕੁਲਪਤੀ ਪ੍ਰੋ.ਡਾ: ਪਰਵਿੰਦਰ ਸਿੰਘ ਦੀ ਅਗਵਾਈ ਹੇਠ
ਆਯੋਜਿਤ ਕੀਤਾ ਗਿਆ ਸੀ ਅਤੇ ਉਪ-ਪ੍ਰਧਾਨ ਗੁਰਿੰਦਰ ਸਿੰਘ ਬਾਹਰਾ, ਯੂਨੀਵਰਸਿਟੀ ਰਜਿਸਟਰਾਰ ਪ੍ਰੋਫੈਸਰ ਬੀ.ਐਸ. ਸਤਿਆਲ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੀ ਡੀਨ ਪ੍ਰੋਫੈਸਰ ਨੀਨਾ ਮਹਿਤਾ ਦੇ ਸਹਿਯੋਗ ਦੁਆਰਾ ਇਹ ਸੈਮੀਨਾਰ ਜ਼ੂਮ ਐਪ ਰਾਹੀਂ ਕਰਵਾਇਆ ਗਿਆ ਅਤੇ ਇਸ ਦਾ ਯੂਟਿਊਬ ’ਤੇ ਲਾਈਵ ਸਟ੍ਰੀਮ ਕੀਤਾ ਗਿਆ।
ਆਯੋਜਿਤ ਕੀਤਾ ਗਿਆ ਸੀ ਅਤੇ ਉਪ-ਪ੍ਰਧਾਨ ਗੁਰਿੰਦਰ ਸਿੰਘ ਬਾਹਰਾ, ਯੂਨੀਵਰਸਿਟੀ ਰਜਿਸਟਰਾਰ ਪ੍ਰੋਫੈਸਰ ਬੀ.ਐਸ. ਸਤਿਆਲ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੀ ਡੀਨ ਪ੍ਰੋਫੈਸਰ ਨੀਨਾ ਮਹਿਤਾ ਦੇ ਸਹਿਯੋਗ ਦੁਆਰਾ ਇਹ ਸੈਮੀਨਾਰ ਜ਼ੂਮ ਐਪ ਰਾਹੀਂ ਕਰਵਾਇਆ ਗਿਆ ਅਤੇ ਇਸ ਦਾ ਯੂਟਿਊਬ ’ਤੇ ਲਾਈਵ ਸਟ੍ਰੀਮ ਕੀਤਾ ਗਿਆ।
ਇਸ ਸੈਮੀਨਾਰ ਦੇ ਬੁਲਾਰਿਆਂ ਵਿੱਚ ਸੁਦਿਪਤਾ ਬੈਨਰਜੀ, ਜੋ ਕਿ ਅਲਾਈਨ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਤੇ ਜੀਈਐਸਸੀਓ ਪ੍ਰਾਈਵੇਟ ਲਿਮਟਿਡ ਦੇ ਉਪ-ਪ੍ਰਧਾਨ ਅਤੇ ਸੌਫਟਰੇ ਦੇ ਸੰਸਥਾਪਕ ਅਤੇ ਸੀਈਓ ਆਸ਼ੀਸ਼ ਪ੍ਰਸਾਦ ਸ਼ਾਮਲ ਸਨ।
ਇਹ ਵੀ ਪੜ੍ਹੋ : ਪੁਰਾਣੇ ਠੇਕੇਦਾਰਾਂ ਦਾ ਸਮਾਂ ਵਧਾਇਆ : ਨਗਰ ਨਿਗਮ ਮੀਟਿੰਗ
ਆਪਣੇ ਸੰਬੋਧਨ ਦੌਰਾਨ ਬੁਲਾਰੇ ਸੁਦਿਪਤਾ ਬੈਨਰਜੀ ਨੇ ਪਾਵਰਪੁਆਇੰਟ ਪੇਸ਼ਕਾਰੀ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਤਜ਼ੁਰਬੇ ਦੇ ਅਧਾਰ ’ਤੇ ਉਨ੍ਹਾਂ ਸਾਡੀਆਂ ਯੋਗਤਾਵਾਂ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਵਿੱਚ ਸਫਲਤਾ ਲਈ ਅਵਚੇਤਨ ਦਿਮਾਗ ਨੂੰ ਕਿਵੇਂ ਵਿਕਸਿਤ ਕਰਨਾ ਹੈ, ਇਸ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਬਾਅਦ ਆਸ਼ੀਸ਼ ਪ੍ਰਸਾਦ ਨੇ ਆਪਣਾ ਦਿ੍ਰਸ਼ਟੀਕੋਣ ਸਾਂਝਾ ਕੀਤਾ ਕਿ ਕਿਵੇਂ ਡਿਜੀਟਲ ਰਣਨੀਤੀ ਫਾਰਮਾਸਿਊਟੀਕਲ ਉਦਯੋਗ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਤਕਨਾਲੋਜੀ ਦੀ ਵਰਤੋਂ ਕਰਦਿਆਂ ਕਾਰਜਾਂ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ, ਫਾਰਮਾਸਿਊਟੀਕਲ ਉਦਯੋਗ ਵਿੱਚ ਵਾਧੇ ਲਈ ਐਪਸ ਦੀ ਵਰਤੋਂ, ਡਿਜੀਟਲ ਮਾਰਕੀਟਿੰਗ ਵਿੱਚ ਸੁਧਾਰ ਲਈ ਮੁਹਿੰਮਾਂ ਦੀ ਨਵੀਂ ਰਣਨੀਤੀ ਅਤੇਜਨਤਕ ਸੰਬੰਧ ਕਾਇਮ ਰੱਖਣ ਦੇ ਤਰੀਕਿਆਂ ਬਾਰੇ ਵਿਚਾਰਾਂ ਕੀਤੀਆਂ,ਤਾਂ ਜੋ ਖਪਤਕਾਰ ਡਿਜੀਟਲ ਰਣਨੀਤੀ ਨੂੰ ਮਜ਼ਬੂਤ ਕਰਨ ਲਈ ਉਤਪਾਦ ਬਾਰੇ ਜਾਗਰੂਕ ਹੋਣ।ਇਹ ਵੀ ਪੜ੍ਹੋ : ਨਗਰ ਨਿਗਮ ਮੀਟਿੰਗ : ਟੇਬਲ ਆਈਟਮ ਲਿਆ ਕੇ ਵਧਾਈਆਂ ਆਪਣੀਆਂ ਤਨਖਾਹਾਂ
ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਦੇ ਮੁਖੀ ਡਾ. ਗੁਰਫਤਿਹ ਸਿੰਘ ਇਸ ਸੈਮੀਨਾਰ ਦੇ ਕਨਵੀਨਰ ਅਤੇ ਪ੍ਰਬੰਧਕੀ ਸਕੱਤਰ ਸਨ। ਇਸ ਮੌਕੇ 300 ਤੋਂ ਵੱਧ ਐਮ. ਫਾਰਮੇਸੀ ਰਿਸਰਚ ਸਕਾਲਰ, ਵਿਦਿਆਰਥੀ ਅਤੇ ਫੈਕਲਟੀ ਮੈਂਬਰ ਜ਼ੂਮ ਐਪ ਅਤੇ ਯੂਟਿਊਬ ਰਾਹੀਂ ਇਸ ਸੈਮੀਨਾਰ ਵਿੱਚ ਸ਼ਾਮਲ ਹੋਏ।
ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਦੇ ਸਹਾਇਕ ਪ੍ਰੋਫੈਸਰ ਸੁਹੇਤਾ ਟੀਕੂ ਨੇ ਇਸ ਸੈਮੀਨਾਰ ਦਾ ਸੰਚਾਲਨ ਕੀਤਾ ਅਤੇ
ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।
